HOME ਧੰਨ-ਧੰਨ ਅਲਮਸਤ ਬੀਬੀ ਗੇਲੋ ਸਰਕਾਰ ਜੀ ਦਾ ਸਲਾਨਾ ਮੇਲਾ 26 ਮਾਰਚ ਨੂੰ...

ਧੰਨ-ਧੰਨ ਅਲਮਸਤ ਬੀਬੀ ਗੇਲੋ ਸਰਕਾਰ ਜੀ ਦਾ ਸਲਾਨਾ ਮੇਲਾ 26 ਮਾਰਚ ਨੂੰ ਪਿੰਡ ਢੇਸੀਆਂ ਕਾਹਨਾਂ ਵਿਖੇ ਕਰਾਇਆ ਜਾਵੇਗਾ।

3

ਇਸ ਮੌਕੇ ਚੋਟੀ ਦੇ ਗਾਇਕ ਕਲਾਕਾਰ ਆਪਣੀ ਹਾਜਰੀ ਲਗਵਾਉਣ ਗੇ।

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ):-ਧੰਨ-ਧੰਨ ਅਲਮਸਤ ਬੀਬੀ ਗੇਲੋ ਸਰਕਾਰ ਜੀ ਦਾ ਸਲਾਨਾ ਮੇਲਾ 26 ਮਾਰਚ ਦਿਨ ਵੀਰਵਾਰ ਨੂੰ ਪਿੰਡ ਢੇਸੀਆਂ ਕਾਹਨਾਂ ਜਿਲੵਾ ਜਲੰਧਰ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਕਰਾਇਆ ਜਾਵੇਗਾ। ਗੀਤਕਾਰ ਸਿੰਦਾ ਢੇਸੀਆਂ ਵਾਲਾ ਦੁਆਰਾ ਮੇਲੇ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਹੈ ਕਿ 24 ਮਾਰਚ ਮਹਿੰਦੀ ਦੀ ਰਸਮ 25 ਮਾਰਚ ਦਿਨ ਬੁੱਧਵਾਰ ਨੂੰ ਚਿਰਾਗ਼, ਝੰਡੇ ਅਤੇ ਚਾਦਰ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ ਅਤੇ ਲੰਗਰ ਵਰਤਾਇਆ ਜਾਵੇਗਾ। 26 ਮਾਰਚ ਦਿਨ ਵੀਰਵਾਰ ਨੂੰ ਸਵੇਰੇ ਦਸ ਵਜੇ ਕਲਾਕਾਰਾਂ ਦੀ ਸਟੇਜ ਸ਼ੁਰੂ ਕੀਤੀ ਜਾਵੇਗੀ । ਜਿਸ ਵਿੱਚ ਗਾਇਕ ਲੱਕੀ ਖਾਨ, ਹੈਰੀ ਖਾਨ, ਕੇ ਐਸ਼ ਮਹਿੰਮੀ ਅਤੇ ਬੀਬਾ ਸੋਨੀਆ ਮਹਿੰਮੀ ਅਤੇ ਗਾਇਕ ਵਿਲੀਅਮ ਸਰੋਆ ਅਤੇ ਅਜੇ ਨਕਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰੇਗੀ। ਮੁੱਖ ਮਹਿਮਾਨ ਸੀ੍ ਚਰਨਜੀਤ ਚੰਨੀ ਜੀ ਐਮ ਪੀ (ਸਾਬਕਾ ਮੁੱਖ ਮੰਤਰੀ) ਅਤੇ ਸੀ੍ਮਤੀ ਭਲਵਿੰਦਰ ਕੌਰ ਜੀ ਜਿਲਾ ਪੀ੍ਸਦ ਮੈਬਰ ਰੀਬਨ ਕੱਟ ਕੇ ਸਟੇਜ ਦੀ ਸ਼ੁਰੂਆਤ ਕਰਾਉਣ ਗੇ। ਮੇਲੇ ਦੌਰਾਨ ਵੱਖ-ਵੱਖ ਡੇਰਿਆਂ ਤੋਂ ਮਹਾਪੁਰਸ਼ ਸਾਈਂ ਸੋਮ ਨਾਥ ਸਿੱਧੂ ਜੀ (ਕੁੱਲੇ ਵਾਲੀ ਸਰਕਾਰ) ਸਾਈਂ ਬਲਦੇਵ ਸ਼ਾਹ ਜੀ ਕਾਦਰੀ (ਇੰਦਣੇ ਵਾਲੀ ਸਰਕਾਰ) ਅਤੇ ਸਾਈਂ ਜਸਵੀਰ ਸਾਹ ਜੀ ਪਾਸਲੇ ਵਾਲੀ ਸਰਕਾਰ ਆਪਣੀ ਹਾਜਰੀ ਲਗਾਉਣ ਗੇ। ਮੇਲੇ ਦੌਰਾਨ ਚਾਹ ਪਕੌੜਿਆਂ ਦਾ ਲੰਗਰ ਅਤੇ ਮਸਤਾ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ। ਸੱਤ ਪਾਲ ਪ੍ਧਾਨ, ਸੋਹਣ ਲਾਲ ,ਯੋਗ ਰਾਜ, ਸਿੰਦਾ ਢੇਸੀਆਂ, ਹਰਮੇਸ ਲਾਲ, ਲੋਕ ਰਾਜ, ਬਾਬਾ ਰੇਸਮ ਲਾਲ, ਜੱਸੀ ਮਹੇ, ਕਮਲ ਵਲੈਤੀਆ, ਕੁਲਵਿੰਦਰ ਕੁਮਾਰ ਕਲੇਰ, ਕੁਲਦੀਪ ਕੁਮਾਰ (ਬਾਬਾ ਦੀਪਾ) ਗੋਰਾ ਢੇਸੀ, ਸੋਨੀ ਲਾਲ ਦੁਆਰਾ ਨਿਮਰਤਾ ਸਹਿਤ ਬੇਨਤੀ ਹੈ ਕਿ ਮੇਲੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ ਅਤੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਤਿਕਾਰਯੋਗ ਅਧਿਆਪਕਾ ਮਨਜੀਤ ਕੌਰ ਸਿੰਬਲੀ ਦਾ ਸਨਮਾਨ ਕਰਦੇ ਹੋਏ ਪਰਿਵਾਰ ਸਮੇਤ ਸਰਬਜੀਤ ਮੰਗੂਵਾਲ
Next articleਪੱਤਰਕਾਰੀ ਸੱਚਾਈ, ਇਮਾਨਦਾਰੀ ਅਤੇ ਹਿੰਮਤ ਦਾ ਨਾਮ ਹੈ। ਇਹ ਕੋਈ ਧੰਦਾ ਨਹੀਂ ਜੋ ਹਰ ਕੋਈ ਕਰ ਲਵੇ।