
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸਤਿਕਾਰਯੋਗ ਮਾਤਾ ਗੁਰੋ ਜੀ ਜਿਹੜੀ ਹਰਮੇਸ਼ ਵਿਰਦੀ ਅਤੇ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੇ ਮਾਤਾ ਜੀ ਸਨ ਜਿਨ੍ਹਾਂ ਨੇ ਆਪਣੇ ਦੋਵਾਂ ਸਪੁੱਤਰਾਂ ਨੂੰ ਬਹੁਤ ਸਖ਼ਤ ਮਿਹਨਤ ਨਾਲ ਪਾਲਿਆ ਸੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਲਹਿਰ ਦੇ ਹਾਣੀ ਬਣਾਇਆ ਸੀ। ਉਹ ਪਿਛਲੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਦੋਂ ਕਿ ਉਸ ਦੇ ਦੋਵੇਂ ਪੁੱਤਰ ਇਸ ਦੁਨੀਆਂ ਵਿੱਚ ਨਹੀਂ ਰਹੇ ਸਨ। ਉਨ੍ਹਾਂ ਦੇ ਘਰਦਿਆਂ ਦੇ ਬਰਲਾਪ ਨਹੀਂ ਸੁਣ ਹੁੰਦੇ ਸਨ। ਮਾਤਾ ਗੁਰੋ ਜੀ ਦੀ ਅੰਤਿਮ ਅਰਦਾਸ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਪੱਦੀਮੱਟ ਵਾਲੀ ਵਿਖੇ 31-05-2025 ਨੂੰ ਦੁਪਹਿਰ 1 ਵਜੇ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ, ਪਰਮਜੀਤ ਮਹਿਰਮ ਪੁਰ ਬਸਪਾ ਆਗੂ, ਦਿਨੇਸ਼ ਕੁਮਾਰ ਕਰੀਹਾ, ਪੱਤਰਕਾਰ ਸੁਰਜੀਤ ਮਜਾਰੀ ਅਤੇ ਹੋਰ ਕਈ ਪੱਤਵੰਤੇ ਸੱਜਣ, ਰਿਸ਼ਤੇਦਾਰ ਮਾਤਾ ਗੁਰੋ ਜੀ ਦੀਆਂ ਨੂੰਹਾਂ ਪੋਤਰੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


