(ਸਮਾਜ ਵੀਕਲੀ)
ਜਿੰਨ੍ਹਾਂ ਕਰੀਏ ਉਨ੍ਹਾਂ ਹੀ ਏ ਘੱਟ ਸਤਿਕਾਰ ਅਧਿਆਪਕਾਂ ਦਾ,
ਬੱਚਿਆਂ ਦੇ ਨਾਲ, ਮਾਪਿਆਂ ਵਰਗਾ,ਪਿਆਰ ਅਧਿਆਪਕਾਂ ਦਾ,
ਗ਼ਲਤੀ ਕਰਨ ਤੇ ਘੂਰਨ,ਉਂਝ ਤੇ ਲਾਡ, ਲੜਾਉਂਦੇ ਨੇ,
ਦੀਵੇ ਵਾਂਗਰ ਬਲ ਕੇ,ਸਾਡੇ ਰਾਹ ਰੁਸ਼ਨਾਉਂਦੇ ਨੇ,
ਜੀਵਨ ਵਿੱਚ ਜੋ ਕੰਮ ਆਵਣ,ਉਹ ਸਬਕ ਸਿਖਾਉਂਦੇ ਨੇ,
ਦੁਨੀਆਂ ਭਰ ਦੀ ਸਿੱਖਿਆ,ਇੱਕਠੀ ਕਰ, ਲਿਆਉਂਦੇ ਨੇ,
ਪੈਰ-ਪੈਰ ਦੇ ਸਿੱਖਿਆ ਦਿੰਦੇ,ਚੰਗੀਆਂ ਗੱਲਾਂ ਦੀ,
ਬੁਰੀਆਂ ਗੱਲਾਂ, ਇਹ ਸਾਡੇ ਤੋਂ, ਦੂਰ ਭਜਾਉਂਦੇ ਨੇ,
ਧੀਆਂ, ਪੁੱਤਰ, ਮਾਪਿਆਂ ਦਾ,ਸਤਿਕਾਰ ਇਹ ਦਸਦੇ ਨੇ,
ਗੁਰੂ ਤੋਂ ਸਿੱਖਿਆ ਲੈਣ ਵਾਲੇ ਸਦਾ,ਸੁਖੀ ਹੀ, ਵਸਦੇ ਨੇ,
ਗੁਰੂ ਦੀ ਰਜ਼ਾ ਚੁ ਰਹਿਣ ਵਾਲੇ,ਉਹ ਸਦਾ ਹੀ ਹੱਸਦੇ ਨੇ,
ਗੁਰੂ ਸਿਖਾਉਂਦੇ ਸਿੱਖਿਆ, ਹੱਸਦਿਆਂ ਦੇ ਘਰ, ਵਸਦੇ ਨੇ,
ਜੇਕਰ,ਹੋਈਏ ਟੇਡੇ ਰਸਤੀਂ, ਤਾਂ ,ਸਿੱਧੇ ਰਸਤੇ ਪਾਉਦੇ ਨੇ,
ਮੰਜ਼ਿਲਾਂ ਵੱਲ ਜੋ ਜਾਂਦੇ,ਉਹੀਓ, ਰਾਹ ਦਿਖਲਾਉਂਦੇ ਨੇ,
ਊਚ-ਨੀਚ ਤੇ ਵੈਰ ਵਿਰੋਧ ਨੂੰ, ਦਿਲੋਂ ਮੁਕਾਅ ਦਿੰਦੇ,
ਡੋਲੇ ਖਾਂਦੇ,ਦਿਲ ਨੂੰ, ਪਲਾਂ ਦੇ ਵਿੱਚ,ਸਮਝਾਅ ਦਿੰਦੇ,
ਭੇਦ ਭਾਵ ਨੂੰ ਨਿੰਦਣ,ਇਹ ਗੱਲ ਕਰਨ ਲਿਆਕਤ ਦੀ,
ਵਿਰਸੇ ਦੀ ਗੱਲ ਦੱਸਣ, ਗੁੜ੍ਹਤੀ ਦੇਣ ਵਿਰਾਸਤ ਦੀ,
ਕਿਰਤ ਕਮਾਈਆਂ ਕਰਕੇ,ਦੱਸਣ ਮੰਜ਼ਿਲ ਕਿੰਝ ਪਾਉਣੀ,
ਦੇਸ਼ ,ਕੌਮ ,ਤੇ ਮਾਪਿਆਂ ਲਈ,ਜਿੰਦ ਲੇਖੇ, ਕਿੰਝ ਲਾਉਣੀ,
ਸੰਦੀਪ ਬੱਚਿਆਂ ਲਈ, ਹੁੰਦਾ ਦਿਨ ਤੇ ਰਾਤ ਅਧਿਆਪਕਾਂ ਦਾ
ਜਿੰਨ੍ਹਾਂ ਕਰੀਏ, ਉਨ੍ਹਾਂ ਹੀ ਏ ਘੱਟ ,ਸਤਿਕਾਰ ਅਧਿਆਪਕਾਂ ਦਾ,
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017