ਅਧਿਆਪਕ ਦਲ ਪੰਜਾਬ (ਜਵੰਧਾ ) ਨੇ ਗਣਿਤ , ਕਮਿਸਟਰੀ, ਸ਼ੋਸ਼ਾਲਜੀ ਤੇ ਜੋਗਰਫੀ ਵਿਸ਼ਆਂ ਦੀ ਪਦਉਨਤੀ ਲਿਸਟਾਂ ਜਾਰੀ ਕਰਨ ਦੀ ਕੀਤੀ ਮੰਗ

ਸਾਇੰਸ ਗਰੁੱਪ ਦੇ ਅਹਿਮ ਵਿਸ਼ਆਂ ਦੀ ਪਦਉਨੱਤੀ ਨਾ ਹੋਣ ਕਾਰਣ ਵਿਦਆਰਥੀਆਂ ਦੀ ਪੜਾਈ ਦਾ ਹੋ ਰਿਹਾ ਨੁਕਸਾਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ (ਜਵੰਧਾ ) ਦੇ ਸਰਪ੍ਰਸਤ ਸ: ਹਰਦੇਵ ਸਿੰਘ ਜਵੰਧਾ , ਸੂਬਾ ਪ੍ਰਧਾਨ ਸ: ਜਸਵਿੰਦਰ ਸਿੰਘ ਔਲਖ ਤੇ ਸਕੱਤਰ ਜਨਰਲ ਸ: ਰਵਿੰਦਰਜੀਤ ਸਿੰਘ ਪੰਨੂ ਨੇ ਸਾਂਝੇ ਤੌਰ ਤੇ ਬਿੳਾਨ ਜਾਰੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੁਆਰਾ ਲੈਕਚਰਾਰ ਕੇਡਰ ਦੇ ਵੱਖ ਵੱਖ ਵਿਿਸ਼ਆਂ ਦੀ ਪਦਉੱਨਤੀਆਂ ਕਾਰਨ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਵਿਦਆਰਥੀਆਂ ਨੂੰ ਬਹੁਤ ਰਾਹਤ ਮਿਲੀ ਹੈ ਕਿਉਕਿ ਅਹਿਮ ਵਿਸ਼ਆਂ ਦੀਆਂ ਪੋਸਟਾਂ ਖਾਲੀ ਹੋਣ ਕਾਰਣ ਵਿਿਦਆਰਥੀਆਂ ਦੀ ਪੜਾਈ ਤੇ ਬੁਰਾ ਅਸਰ ਪੈਂਦਾ ਹੈ ਜਦਕਿ ਕੋਰੋਨਾ ਸੰਕਟ ਦੌਰਾਣ ਵਿਦਆਰਥੀਆਂ ਦੀ ਪੜਾਈ ਪਹਿਲਾਂ ਹੀ ਪ੍ਰਬਾਵਿਤ ਹੋ ਚੁੱਕੀ ਹੈ।

  ਸ: ਹਰਦੇਵ ਸਿੰਘ ਜਵੰਧਾ         ਸੂਬਾ ਪ੍ਰਧਾਨ ਸ: ਜਸਵਿੰਦਰ ਸਿੰਘ ਔਲਖ    ਸਕੱਤਰ ਜਨਰਲ ਸ: ਰਵਿੰਦਰਜੀਤ ਸਿੰਘ ਪੰਨੂ 

ਅਦਿਆਪਕ ਆਗੂਆ ਨੇ ਦੱਸਿਆ ਕਿ ਜਿੱਥੇ ਸਿੱਖਿਆ ਵਿਭਾਗ ਵਲੋਂ ਫਜਿਕਸ, ਹਿਸਟਰੀ, ਪੰਜਾਬੀ, ਪੋਲ ਸਾਇੰਸ,ਇਕਨਾਮਿਕਸ, ਕਾਮਰਸ ਤੇ ਅੰਗਰੇਜੀ ਵਿਿਸ਼ਆਂ ਦੇ ਲੈਕਚਰਾਰ ਪਦਉਂੱਨਤ ਕਤਿੇ ਗਏ ਹਨ ਉੱਥੇ ਸਾਇੰਸ ਗਰੁੱਪ ਦੇ ਅਹਿਮ ਵਿਸ਼ਆਂ ਗਣਿਤ ,ਸ਼ੋਸ਼ਾਲਜੀ, ਜੋਗਰਫੀ ਅਤੇ ਕਮਿਸਟਰੀ ਦੀ ਪਦਉਨੱਤੀ ਲਿਸਟ ਜਾਰੀ ਨਹੀਂ ਕੀਤੀ ਜਾ ਰਹੀ ਜੋ ਕਿ ਆਪਣੇ ਆਪ ਵਿੱਚ ਹੈਰਾਨੀ ਜਨਕ ਹੈ ਕਿਉਂਕਿ ਇਹਨਾਂ ਅਹਿਮ ਵਿਿਸ਼ਆ ਪ੍ਰਤੀ ਦੂਜਾ ਸਬਜੈਕਟ ਪੜਾਉਣ ਵਾਲਾ ਅਧਿਆਪਕ ਕਦੇ ਵੀ ਇਨਸਾਫ ਨਹੀਂ ਕਰ ਸਕਦਾ।

ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਤੋਂ ਪੁਰਜੋਰ ਮੰਗ ਕੀਤੀ ਕਿ ਗਣਿਤ ,ਸ਼ੋਸ਼ਾਲਜੀ, ਜੋਗਰਫੀ ਅਤੇ ਕਮਿਸਟਰੀ ਵਿਿਸ਼ਆਂ ਦੇ ਲੈਕਚਰਾਰਾਂ ਦੀ ਪਦਉੱਨਤੀ ਦੀਆਂ ਲਿਸਟ ਤੁਰੰਤ ਜਾਰੀ ਕੀਤੀ ਜਾਵੇਤਾਂ ਜੋ ਕੋਰੋਨਾ ਕਾਲ ਦੌਰਾਯ ਪ੍ਰਭਾਵਿਤ ਹੋਏ ਵਿਿਦਆਰਥੀਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ।ਇਸ ਮੌਕੇ ਰਵਿੰਦਰ ਗਿੱਲ ਮੋਹਾਲੀ , ਸ਼੍ਰ ਰਮੇਸ਼ ਕੁਮਾਰ ਭੇਟਾ, ਰਾਜਦੀਪ ਸਿੰਘ ਬਰੇਟਾ, ਅੰਮ੍ਰਿਤਪਾਲ ਸਿੰਘ ਹੁਸ਼ਿਆਰਪੁਰ, ਰਜਨੀਸ਼ ਕੁਮਾਰ ਤੇ ਕੁਲਵਿੰਦਰ ਸਿੰਘ ਬਰਾੜ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਜੀ ਸਵਰਨ ਸਿੰਘ ਨੂੰ ਟਿਕਟ ਮਿਲਣ ਦੀਆਂ ਸੰਭਾਵਨਾਵਾਂ ਵਧੀਆਂ, ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਦਿੱਤਾ ਥਾਪੜਾ
Next articleਅੱਜ ਕੋਣ ਕਰ ਲਊ ਬੇਬੇ ਜਿੰਨੇ ਕੰਮ