ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪਿੰਡ ਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਪਿੰਡ ਦੂਲੋਵਾਲ ਵਿਖੇ ਫਰੀ ਬੀਪੀ, ਸ਼ੂਗਰ ਅਤੇ ਹੱਡੀਆਂ ਦਾ ਚੈੱਕ ਅੱਪ ਕੈਂਪ ਜੇਜੇ ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਵੱਲੋਂ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਨਗਰ ਨਿਵਾਸੀਆਂ ਵੱਲੋਂ ਡਾਕਟਰੀ ਟੀਮ ਪਾਸੋਂ ਆਪਣਾ ਚੈਕ ਅੱਪ ਕਰਵਾਇਆ। ਇਸ ਮੌਕੇ ਹਰਮਿੰਦਰ ਸਿੰਘ ਦੂਲੋਵਾਲ ਨੇ ਕਿਹਾ ਕਿ ਆਪਣੇ ਨਗਰ ਨਿਵਾਸੀਆਂ ਦੀ ਸਿਹਤ ਨੂੰ ਸਹੀ ਤੇ ਤੰਦਰੁਸਤ ਰੱਖਣਾ ਵੀ ਉਹਨਾਂ ਦੀ ਆਪਣੀ ਇੱਕ ਜਿੰਮੇਂਵਾਰੀ ਹੈ । ਜਿਸ ਦੇ ਤਹਿਤ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿਹਤ ਸੰਭਾਲ ਸਬੰਧੀ ਪ੍ਰੋਗਰਾਮ ਕਰਵਾਏ ਜਾਣਗੇ। ਜਿਸ ਨਾਲ ਲੋਕਾਂ ਨੂੰ ਫਾਇਦਾ ਮਿਲ ਸਕੇ। ਉਹਨਾਂ ਦੱਸਿਆ ਕਿ ਅੱਜ ਦੇ ਚੈਕ ਅੱਪ ਕੈਂਪ ਮੌਕੇ ਡਾਕਟਰ ਪਰਮਜੀਤ ਸਿੰਘ ,ਡਾਕਟਰ ਸਿਮਰਨਜੀਤ ਸਿੰਘ, ਡਾਕਟਰ ਤਜਿੰਦਰ ਸਿੰਘ ,ਗੁਰਸ਼ਰਨ ਕੌਰ, ਪੂਜਾ, ਮਨਪ੍ਰੀਤ ਕੌਰ, ਮਨਪ੍ਰੀਤ ਸਿੰਘ, ਪ੍ਰੀਤੀ ,ਰਵੀ ਆਦਿ ਤਜਰਬੇਕਾਰ ਡਾਕਟਰਾਂ ਦੀ ਟੀਮ ਵੱਲੋਂ 150 ਤੋਂ ਵੱਧ ਨਗਰ ਨਿਵਾਸੀਆਂ ਦਾ ਚੈੱਕ ਅਪ ਕੀਤਾ ਗਿਆ। ਜਿਨ੍ਹਾਂ ਨੂੰ ਸ਼ੂਗਰ ਅਤੇ ਬੀ ਪੀ ਦੀਆਂ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਮੁਫ਼ਤ ਚੈੱਕ ਅਪ ਕੈਂਪ ਦੀ ਸ਼ਲਾਘਾ ਕਰਦਿਆਂ ਪਿੰਡ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਖਾਸ ਤੌਰ ਤੇ ਡਾਕਟਰ ਹਰਮਿੰਦਰ ਦੂਲੋਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ । ਜਿਨਾਂ ਦੀ ਸੁਚੱਜੀ ਸੋਚ ਸਦਕਾ ਪਿੰਡ ਵਾਸੀਆਂ ਨੂੰ ਇਸ ਕੈਂਪ ਦਾ ਫਾਇਦਾ ਹੋਇਆ। ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਸ਼ਹਿਰ ਜਾ ਕੇ ਆਪਣਾ ਚੈੱਕ ਅਪ ਨਹੀਂ ਕਰਵਾ ਸਕਦੇ । ਜਿਨਾਂ ਨੂੰ ਪਿੰਡ ਵਿੱਚ ਹੀ ਇਹ ਸਹੂਲਤ ਪ੍ਰਾਪਤ ਹੋਈ ਅਤੇ ਉਸ ਦਾ ਭਰਪੂਰ ਫਾਇਦਾ ਲਿਆ ਗਿਆ। ਇਸ ਮੌਕੇ ਦਲਜੀਤ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ ਮੈਂਬਰ, ਅਵਤਾਰ ਸਿੰਘ, ਕੁਲਵੰਤ ਕੌਰ, ਨਵਜੋਤ ਸਿੱਧੂ,ਕੁਲਵਿੰਦਰ ਸਿੰਘ, ਸ਼ੌਕਤ ਅਲੀ,ਗੁਰਚਰਨ ਸਿੰਘ, ਅਵਤਾਰ ਸਿੰਘ ਭੋਲਾ, ਸ਼ਰਨਜੀਤ ਸਿੰਘ, ਦੀਪੂ , ਜੋਗਾ, ਬੱਬਲਪ੍ਰੀਤ,ਗੁਰਦੀਪ ਸਿੰਘ, ਸਰਬਜੀਤ ਸਿੰਘ ਸੁਖਵਿੰਦਰ ਸਿੰਘ, ਰਣਜੀਤ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ ਪ੍ਰਧਾਨ, ਬੱਬਲ ਮੁੱਤੀ, ਸਰਬਜੀਤ ਸਾਬਾ,ਗੁਰਦੀਪ ਸਿੰਘ ਗੋਖਾ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



