HOME ਬੰਗਾ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

ਬੰਗਾ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

2

ਵਿਪਨ ਭੰਡਾਰੀ ਐੱਸ. ਡੀ. ਐੱਮ. ਬੰਗਾ ਨੇ ਲਹਿਰਾਇਆ ਤਿਰੰਗਾ

ਬੰਗਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ):- ਬੰਗਾ ਵਿਖੇ ਗਣਤੰਤਰ ਦਿਵਸ ਸਮਾਰੋਹ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਹ ਤਹਿਸੀਲ ਪੱਧਰੀ ਸਮਾਗਮ ਨਵੀਂ ਦਾਣਾ ਮੰਡੀ ਬੰਗਾ ਵਿਖੇ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਐੱਸ ਡੀ ਐਮ ਬੰਗਾ ਮਾਨਯੋਗ ਸ੍ਰੀ ਵਿਪਨ ਭੰਡਾਰੀ ਪੀ ਸੀ ਐਸ ਉਪ ਮੰਡਲ ਮੈਜਿਸਟਰੇਟ ਬੰਗਾ ਵਲੋਂ ਅਦਾ ਕੀਤੀ ਗਈ। ਉਨ੍ਹਾਂ ਦਾ ਸਾਥ ਵਿਕਰਮ ਕੁਮਾਰ ਗੁੰਬਰ ਨਾਇਬ ਤਹਿਸੀਲਦਾਰ ਬੰਗਾ, ਮੈਡਮ ਹਰਜੋਤ ਕੌਰ ਲੋਹਟੀਆ ਵਾਈਸ ਚੇਅਰਪਰਸਨ ਐਸ ਸੀ ਕਮਿਸ਼ਨ ਪੰਜਾਬ ਅਤੇ ਡੀਐਸਪੀ ਬੰਗਾ ਹਰਜੀਤ ਸਿੰਘ ਰੰਧਾਵਾ ਵਲੋਂ ਦਿੱਤਾ ਗਿਆ। ਵਿਪਨ ਭੰਡਾਰੀ ਐਸ ਡੀ ਐਮ ਬੰਗਾ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਸੰਵਿਧਾਨ ਨੂੰ ਬਣਾਉਣ ਵਿੱਚ ਮੁੱਖ ਭੂਮਿਕਾ ਅਦਾ ਕਰਨ ਵਾਲੇ ਭਾਰਤ ਰਤਨ ਡਾ ਬੀ ਆਰ ਅੰਬੇਦਕਰ ਜੀ ਨੂੰ ਵੀ ਯਾਦ ਕੀਤਾ ਗਿਆ। ਇਸ ਉਪਰੰਤ ਪਰੇਡ ਦਾ ਨਿਰੀਖਣ ਕੀਤਾ ਗਿਆ। ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਮਾਰਚ ਪਾਸਟ ਕਰਨ ਤੋਂ ਉਪਰੰਤ ਮੁੱਖ ਮਹਿਮਾਨ ਵਿਪਨ ਭੰਡਾਰੀ ਨੂੰ ਸਲਾਮੀ ਦਿੱਤੀ। ਇਸ ਉਪਰੰਤ ਵੱਖ- ਵੱਖ ਸਕੂਲਾਂ ਦੇ ਬੱਚਿਆਂ ਵਲੋਂ ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ਗਿਆ। ਇਸ ਮੌਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੀ ਸਮਾਪਤੀ ਸਕੂਲੀ ਬੱਚਿਆਂ ਵੱਲੋਂ ਗਾਏ ਰਾਸ਼ਟਰੀ ਗੀਤ ਉਪਰੰਤ ਹੋਈ। ਇਸ ਮੌਕੇ ਵਿਕਰਮ ਕੁਮਾਰ ਗੁੰਬਰ ਨਾਇਬ ਤਹਿਸੀਲਦਾਰ, ਬਲਦੇਵ ਸਿੰਘ ਸੈਣੀ ਸੁਪਰਡੈਂਟ, ਆਦੇਸ਼ ਕੁਮਾਰ ਬੀ ਡੀ ਪੀ ਓ ਬੰਗਾ ਅਤੇ ਰਾਜੀਵ ਸਰੀਨ ਕਾਰਜ ਸਾਧਕ ਅਫਸਰ ਬੰਗਾ ਅਤੇ ਵੱਖ ਵੱਖ ਪਾਰਟੀਆਂ ਦੇ ਅਹੁਦੇਦਾਰ ਅਤੇ ਮੈਂਬਰ, ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਕ੍ਰਿਸ਼ਨ ਖਟਕੜ ਵਲੋਂ ਬਾਖੂਬੀ ਨਿਭਾਈ ਗਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਸਪਾ ਯੂਨਿਟ ਮੰਢਾਲੀ ਨੇ ਗਣਤੰਤਰ ਦਿਵਸ ਮਨਾਇਆ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਕੀਤਾ ਯਾਦ
Next article*ਖਟਕੜ ਕਲਾਂ ਵਿਖੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਹੀਦ–ਏ–ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਅੱਗੇ ਸ਼ਰਧਾ ਦੇ ਫੁੱਲ ਕੀਤੇ ਭੇਂਟ