ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) 77ਵੇਂ ਭਾਰਤੀ ਗਣਤੰਤਰ ਦਿਵਸ ਮੌਕੇ ਬਸਪਾ ਯੂਨਿਟ ਪਿੰਡ ਮੰਢਾਲੀ ਦੇ ਵਰਕਰਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਆਦਮਕੱਦ ਬੁੱਤ ਨੂੰ ਹਾਰ ਪਹਿਨਾ ਕੇ ਮਨਾਇਆ | ਯੂਨਿਟ ਦੇ ਪ੍ਰਧਾਨ ਕੁਲਵਿੰਦਰ ਗੋਰਾ, ਚਰਨਜੀਤ ਮੰਢਾਲੀ ਜਨਰਲ ਸਕੱਤਰ ਵਿਧਾਨ ਸਭਾ ਬੰਗਾ, ਮਹਿੰਦਰ ਬੈਂਸ, ਮਲਕੀਤ ਮੰਢਾਲੀ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਜੀ ਨੇ ਸੰਵਿਧਾਨ ਲਿਖ ਕੇ ਭਾਰਤ ਦੇਸ਼ ਨੂੰ 26 ਜਨਵਰੀ 1949 ਨੂੰ ਸਮਰਪਿਤ ਕੀਤਾ ਹੈ ਜੋ 26ਜਨਵਰੀ 1950 ਨੂੰ ਲਾਗੂ ਹੋਇਆ ਹੈ | ਸੰਵਿਧਾਨ ਸਾਨੂੰ ਹਰ ਤਰ੍ਹਾਂ ਦੇ ਹੱਕ ਪ੍ਰਦਾਨ ਕਰਦਾ ਹੈ ਅਤੇ ਸਾਰੇ ਭਾਰਤੀਆਂ ਦੇ ਅਨੁਕੂਲ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਸੰਵਿਧਾਨ ਨੂੰ ਸਹੀ ਤਰ੍ਹਾਂ ਲਾਗੂ ਨਹੀਂ ਕੀਤਾ | ਸਾਰੇ ਆਗੂਆਂ ਨੇ ਬਸਪਾ ਦਾ ਰਾਜ ਲਿਆਉਣ ਲਈ ਆਪਣਾ ਯੋਗਦਾਨ ਦੇਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਧਾਨ ਕੁਲਵਿੰਦਰ ਗੋਰਾ, ਚਰਨਜੀਤ ਮੰਢਾਲੀ, ਮਹਿੰਦਰ ਬੈਂਸ, ਮਲਕੀਤ ਮੰਢਾਲੀ, ਅਮਰਜੀਤ ਮੱਦੀ, ਨਵੀਨ ਕੁਮਾਰ, ਕਾਕਾ ਮੰਢਾਲੀ, ਗੁਰਮੁੱਖ ਗੋਮਾ, ਕਮਲਜੀਤ ਕੁਮਾਰ, ਸਤਨਾਮ ਸ਼ਾਮਾ, ਬਾਲੀ ਰਾਮ, ਚਮਨ ਲਾਲ, ਪਰਮਜੀਤ ਭੱਟੀ, ਮਨੋਹਰ ਲਾਲ, ਜਸਵਿੰਦਰ ਸੋਨੂੰ ਆਦਿ ਹਾਜਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



