(ਸਮਾਜ ਵੀਕਲੀ) ਵੱਖ ਵੱਖ ਏਜੇਂਟਾਂ ਅਤੇ ਮੀਡੀਆ ਸੱਜਣਾਂ ਤੋਂ ਪਤਾ ਲੱਗ ਰਿਹਾ ਹੈ ਕਿ ਪ੍ਰਾਪਰਟੀ ਮਾਰਕੀਟ ਕੁੱਝ ਉੱਪਰ ਨੂੰ ਉੱਠ ਰਹੀ ਹੈ l ਕਾਰਣ ਇਹ ਦੱਸਿਆ ਜਾ ਰਿਹਾ ਹੈ ਕਿ ਮੋਰਗੇਜ਼ ਦੇ ਵਿਆਜ਼ ਘਟੇ ਹਨ ਜਿਸ ਨਾਲ ਇਨਵੈਸਟਰਾਂ ਨੂੰ 700 ਡਾਲਰ ਤੋਂ 1,000 ਡਾਲਰ ਪ੍ਰਤੀ ਮਹੀਨਾ ਬਚਣਾ ਸ਼ੁਰੂ ਹੋਇਆ ਹੈ l ਮੈਨੂੰ ਔਕਲੈਂਡ ਵਿੱਚ ਕਿਸੇ ਵਿਅਕਤੀ ਦੁਆਰਾ ਪਿਛਲੇ ਚਾਰ ਸਾਲਾਂ ਵਿੱਚ ਖਰੀਦੀ ਹੋਈ ਕੋਈ ਪ੍ਰਾਪਰਟੀ ਨਹੀਂ ਦਿਸਦੀ ਜਿਹੜੀ 100% ਫਾਇਨੈਂਸ ਤੇ 700 ਤੋਂ 1,000 ਡਾਲਰ ਮਹੀਨੇ ਦਾ ਬਚਾ ਕੇ ਦੇ ਰਹੀ ਹੋਵੇ l ਜੇਕਰ ਸਾਊਥ ਔਕਲੈਂਡ ਦਾ ਦਰਮਿਆਨਾ ਤਿੰਨ ਬੈੱਡਰੂਮ ਘਰ ਕਿਸੇ ਨੇ ਪਿਛਲੇ ਚਾਰ ਸਾਲਾਂ ਵਿੱਚ ਖਰੀਦਿਆ ਹੋਵੇਗਾ ਤਾਂ ਉਹ ਸੱਤ ਕੁ ਲੱਖ ਡਾਲਰ ਦਾ ਖਰੀਦਿਆ ਹੋਵੇਗਾ ਅਤੇ ਉਸ ਦਾ $700 ਪ੍ਰਤੀ ਹਫ਼ਤਾ ਕਿਰਾਇਆ ਹੁੰਦਾ ਸੀ ਜੋ ਹੁਣ ਘਟ ਕੇ $600 ਪ੍ਰਤੀ ਹਫ਼ਤਾ ਰਹਿ ਗਿਆ l ਹੁਣ ਉਸ ਘਰ ਦਾ ਆਮਦਨ ਖਰਚਾ ਤਕਰੀਬਨ ਹੇਠ ਲਿਖੇ ਅਨੁਸਾਰ ਹੋਵੇਗਾ:-
ਖਰੀਦ $700,000
ਕਰਜ਼ਾ $700,000
ਵਿਆਜ਼ 5%
ਸਲਾਨਾ ਕਿਰਾਏ ਦੀ ਆਮਦਨ $700×52 ਹਫ਼ਤੇ=$36,400
ਖਰਚਾ ਹੇਠ ਲਿਖੇ ਅਨੁਸਾਰ ਹੈ:-
ਵਿਆਜ਼ ਸਲਾਨਾ $35,000
ਇੰਸ਼ੋਰੈਂਸ $2,500
ਪ੍ਰਾਪਰਟੀ ਮੇਨੇਜ਼ਰ $3,000
ਕਾਉਂਸਿਲ ਰੇਟਸ $2,500
ਮੁਰੰਮਤ/ ਰਿਪੇਅਰ $5,000
ਅਕਾਉੰਟੈਂਟ $400
—————————— ——-
ਕੁਲ ਖਰਚਾ $48,400
ਕੁਲ ਆਮਦਨ $36,400
—————————— ——–
ਘਾਟਾ ਖਾਧਾ ਸਲਾਨਾ $12,000
ਉਪਰੋਕਤ ਘਾਟਾ ਪ੍ਰਤੀ ਪ੍ਰਾਪਰਟੀ ਹੈ ਭਾਵ ਵਿਅਕਤੀ ਨੇ ਤਕਰੀਬਨ ਇੱਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਘਾਟਾ ਖਾਧਾ l
ਇਸ ਕਰਕੇ $700 ਤੋਂ $1,000 ਪ੍ਰਤੀ ਮਹੀਨਾ ਬੱਚਤ ਵਾਲੀ ਗੱਲ ਜਚਦੀ ਨਹੀਂ l ਇਹ ਕਿਹਾ ਜਾ ਸਕਦਾ ਹੈ ਕਿ ਵਿਆਜ਼ ਘਟਣ ਨਾਲ ਘਰਾਂ ਦੇ ਮਾਲਕਾਂ ਦੇ ਖਰਚੇ ਘਟੇ ਹਨ ਕਿਉਂਕਿ ਉਹ ਹੁਣ ਬੈਂਕ ਨੂੰ ਘੱਟ ਵਿਆਜ਼ ਦਿੰਦੇ ਹਨ ਪਰ ਬੱਚਤ ਕੋਈ ਦਿਖਾਈ ਨਹੀਂ ਦੇ ਰਹੀ l ਜੇਕਰ ਘਰ ਕੁੱਝ ਹਫ਼ਤੇ ਖਾਲੀ ਰਹਿ ਜਾਵੇ ਤਾਂ ਉਪਰੋਕਤ ਦਿਖਾਇਆ ਘਾਟਾ ਹੋਰ ਵਧ ਜਾਵੇਗਾ l ਜੇਕਰ ਕੋਈ ਕਿਰਾਏਦਾਰ ਘਰ ਦੀ ਤੋੜ ਭੰਨ ਕਰ ਦਿੰਦਾ ਹੈ ਤਾਂ ਉਹ ਖਰਚਾ ਹੋਰ ਵਧ ਜਾਵੇਗਾ l ਇਸ ਤੋਂ ਵੀ ਅੱਗੇ ਸੋਚੀਏ ਤਾਂ ਜੋ ਸੱਤ ਲੱਖ ਡਾਲਰ ਦਾ ਘਰ ਚਾਰ ਸਾਲ ਪਹਿਲਾਂ ਖਰੀਦਿਆ ਸੀ ਤਾਂ ਉਹੀ ਘਰ ਸਿਰਫ ਛੇ ਲੱਖ ਡਾਲਰ ਵਿੱਚ ਵਿਕੇਗਾ ਕਿਉਂਕਿ ਮਾਰਕੀਟ ਬਦਲ ਗਈ ਹੈ l ਭਾਵ ਘਰ ਦਾ ਮਾਲਕ ਕਿਰਾਏ ਤੇ ਦੇ ਕੇ ਵੀ ਘਾਟਾ ਖਾਵੇਗਾ ਅਤੇ ਘਰ ਨੂੰ ਵੇਚ ਕੇ ਵੀ l ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਇਹ ਹਾਲਾਤ ਬਹੁਤੇ ਘਰਾਂ ਦੇ ਮਾਲਕਾਂ ਲਈ “ਸੱਪ ਦੇ ਮੂੰਹ ਵਿੱਚ ਕੋਹੜ੍ਹ ਕਿਰਲੀ” ਵਾਲੇ ਹਨ ਜਿਸ ਨੂੰ ਨਾ ਖਾ ਸਕਦੇ ਹਨ ਅਤੇ ਨਾ ਹੀ ਛੱਡ ਸਕਦੇ ਹਨ l ਘਰਾਂ ਦੇ ਖੇਤਰ ਬਾਰੇ ਮੇਰੀ ਲਿਖੀ ਕਿਤਾਬ Homeless To Multi Millionaire ਇਸ ਵਿਸ਼ੇ ਬਾਰੇ ਡੂੰਘੀ ਜਾਣਕਾਰੀ ਦਿੰਦੀ ਹੈ ਜੋ ਮੇਰੇ ਆਪਣੇ 26 ਸਾਲ ਦੇ ਤਜ਼ਰਬੇ ਤੇ ਅਧਾਰਤ ਹੈ l ਕਿਸੇ ਨੇ ਵੀ ਘਰ ਖਰੀਦਣਾ ਹੋਵੇ ਤਾਂ ਹਿਸਾਬ ਕਿਤਾਬ ਆਪਣੇ ਅਕਾਉੰਟੈਂਟ ਤੋਂ ਪਹਿਲਾਂ ਕਰਵਾ ਲੈਣਾ ਚਾਹੀਦਾ ਹੈ l ਕਿਸੇ ਦੇ ਮਗਰ ਲੱਗ ਕੇ ਫੈਸਲਾ ਕਰਨਾ ਜਿਆਦਾ ਤੌਰ ਤੇ ਘਾਟਾ ਹੀ ਦਿੰਦਾ ਹੈ l ਇਸ ਤਰਾਂ ਦੀ ਮਾਰਕੀਟ ਵਿੱਚ ਸਿਰਫ ਪ੍ਰਫੈਸ਼ਨਲ ਪ੍ਰਾਪਰਟੀ ਇਨਵੈਸਟਰ ਹੀ ਫਾਇਦੇ ਵਿੱਚ ਰਹਿੰਦੇ ਹਨ l ਇਸ ਕਰਕੇ ਆਪਣੇ ਆਪ ਨੂੰ ਪ੍ਰਫੈਸ਼ਨਲ ਬਣਾਉਣ ਦੀ ਬਹੁਤ ਲੋੜ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



