HOME ਪੰਜਾਬ ਵਿੱਚ ਪਾਣੀ ਦਾ ਕਹਿਰ ਕੌਣ ਜ਼ਿੰਮੇਵਾਰ

ਪੰਜਾਬ ਵਿੱਚ ਪਾਣੀ ਦਾ ਕਹਿਰ ਕੌਣ ਜ਼ਿੰਮੇਵਾਰ

1
   (ਸਮਾਜ ਵੀਕਲੀ)  ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹੜਾਂ ਦੀ ਮਾਰ ਨਾਲ  ਦਰਿਆਵਾਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। ਪੰਜਾਬ ਨੂੰ ਤਿੰਨ ਦਰਿਆ ਲੱਗੇ ਹਨ ਰਾਵੀ, ਬਿਆਸ, ਸੱਤਲੁਜ ਪਹਿਲਾਂ ਸੱਤਲੁਜ ਦਰਿਆ ਨੇ ਮਾਲਵੇ ਦੇ ਕਾਫੀ ਪਿੰਡਾ ਨੂੰ ਪ੍ਰਭਾਵਿਤ ਕੀਤਾ ਸੀ। ਫੇਰ ਬਿਆਸ ਨੇ, ਤੇ ਹੁਣ ਰਾਵੀ ਦਰਿਆ ਨੇ ਪਿੰਡਾ ਦੇ ਪਿੰਡ ਉਜਾੜ ਕੇ ਰੱਖ ਦਿਤੇ ਹਨ।  ਸਾਡੀਆਂ ਸਰਕਾਰਾਂ ਵੀ ਇਸ ਵਿੱਚ ਕੁੱਝ ਜੁਮੇਵਾਰ ਹਨ।ਉਹ ਕਿਵੇਂ ਤੇ ਕਿਉਂ ਇਹ ਸਵਾਲ ਸਾਡੇ ਸਾਰਿਆਂ ਦੇ ਜ਼ਿਹਨ ਵਿੱਚ ਆਉਂਦਾ ਹੈ।ਇਹ ਸਭ ਨੂੰ ਪਤਾ ਹੈ ਕੁਦਰਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਹੈ।ਉਹ ਆਫਾਤ ਹੁੰਦੀ ਹੈ ਜ਼ੋ ਪਹਿਲੀ ਵਾਰ ਆਈ ਹੋਵੇ।ਪਿਹਲੀਆ ਸਰਕਾਰਾਂ ਨੇ ਵੀ ਇਸ ਗੱਲ ਵੱਲ ਧਿਆਨ ਦਿੱਤਾ ਤੇ ਹੁਣ ਵਾਲੀ ਸਰਕਾਰ ਵੀ ਨਾਕਾਮ ਹੁੰਦੀ ਨਜ਼ਰ ਆਈ,ਪੰਜਾਬ ਸਰਕਾਰ ਨੂੰ ਦਰਿਆਵਾਂ ਦੇ ਕਿਨਾਰੇ ਪੱਕੇ ਕਰਨ ਦਾ ਕੰਮ ਕਰਨਾ ਚਾਹੀਦਾ ਹੈ,,ਨਾ ਕੀ ਮੁਆਵਜ਼ੇ ਦੇਣ ਦਾ ਐਲਾਨ ਤਾਂ ਜ਼ੋ ਅੱਗੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਮਹੌਲ ਨਾ ਦੇਖਣ ਨੂੰ ਮਿਲੇ। ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਜਾ ਸਕਦੀ ਹੈ ਹੜ ਜਾਂ ਹੋਰ ਆਉਣ ਵਾਲੀਆਂ ਮੁਸੀਬਤਾਂ ਤੋਂ ਬਚਣ ਲਈ ਜਦ ਕਿ ਪੰਜਾਬ ਵਿੱਚ ਇਹ ਪਹਿਲਾਂ ਵੀ ਵਾਪਰ ਚੁੱਕਿਆ ਹੈ। ਪਹਿਲਾਂ ਸਤਲੁਜ ਦਰਿਆ ਤੇ ਫਿਰ ਬਿਆਸ ਤੇ ਹੁਣ ਰਾਵੀ ਦਰਿਆ। ਵਾਰ ਵਾਰ ਵਾਪਰੀ ਜਾਣ ਵਾਲੀ ਮੁਸਿਬਤ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ।ਤਾਂ ਜੋ ਅੱਗੇ ਜਾ ਕੇ ਕਿਸੇ ਦੂਸਰੇ ਇਲਾਕੇ ਵਿਚ ਇਹੋ ਜਿਹੀਆਂ ਕੋਈ ਨੁਕਸਾਨ ਨਾ ਹੋਵੇ। ਇਹ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਸੀ। ਪਰ ਸਰਕਾਰਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਤਾਂ ਹੀ ਅੱਜ ਪੰਜਾਬ ਦੇ ਗੁਰਦਾਸਪੁਰ ਇਲਾਕੇ ਰਾਵੀ ਦਰਿਆ ਵਿੱਚ ਇਹ ਹਾਲਾਤ ਹਨ ।ਇਸ ਦੀ ਕਿਤੇ ਨਾ ਕਿਤੇ ਜਿੰਮੇਵਾਰ ਸਰਕਾਰ ਦੀ ਵੀ ਹੈ। ਜੋ ਪੈਸਾ ਹੁਣ ਪਿੰਡਾਂ ਦੇ ਵਸੇਬੇ ਵਾਸਤੇ ਖਰਚ ਹੋਵੇਗਾ ਉਹ ਕਿਥੋਂ ਆਵੇਗਾ । ਜੇਕਰ ਪਹਿਲਾਂ ਹੀ ਦਰਿਆਵਾਂ ਨੂੰ ਸਹੀ ਢੰਗ ਨਾਲ ਪੱਕਾ ਕੀਤਾ ਜਾਂਦਾ ਤਾਂ ਅੱਜ ਇਹ ਹਾਲਾਤ ਪੰਜਾਬ ਦੇ ਨਾ ਹੁੰਦੇ। ਸਾਰਿਆਂ ਤਕਨੀਕਾ ਮੌਸਮ ਵਿਭਾਗ ਦਰਿਆ ਨਹਿਰੀ ਪਾਣੀਆਂ ਦੇ ਮਹਿਕਮੇ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਫੇਲ ਹੁੰਦੇ ਨਜ਼ਰ ਆਏ,ਇਸ ਵੱਲ ਵੀ ਸਰਕਾਰ ਨੂੰ ਤਵੱਜੋਂ ਦੇਣ ਦੀ ਜ਼ਰੂਰਤ ਹੈ। ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀ ਘਟਨਾ ਦਾ ਸਾਹਮਣਾ ਕਰਨ ਲਈ ਅਸੀਂ ਪਹਿਲਾਂ ਤੋ ਤਿਆਰ ਬਰ ਤਿਆਰ ਰਹੀਏ। ਪੰਜਾਬ ਨਾਲ ਲੱਗਦੇ ਡੈਮਾਂ ਉਤੇ ਪੈਰਵਾਈ ਪੰਜਾਬ ਸਰਕਾਰ ਦੇ ਹੱਥ ਵਿਚ ਚਾਹਿਦੀ ਹੈ। ਅਫਵਾਹਾਂ ਤੇ ਗੱਲਤ ਅੰਸਰਾਂ ਦੀਆਂ ਗੱਲਾਂ ਵੱਲੋਂ ਧਿਆਨ ਹਟਾ ਕੇ ਕੰਮ ਕਰਨ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।।
ਗੁਰਜਿੰਦਰ ਸਿੰਘ ਸਿੱਧੂ 
ਪਿੰਡ ਖਿੱਚੀਆਂ  ਜ਼ਿਲਾ ਗੁਰਦਾਸਪੁਰ 
ਫੋਨ 062393 31711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article* ਰਿਪੋਰਟਾਂ ਅਤੇ ਜ਼ਮੀਨੀ ਹਕੀਕਤ * ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ
Next article**ਪੰਜਾਬ ****