HOME ਬਾਰ ਐਸੋਸੀਏਸ਼ਨ ਡੇਰਾਬੱਸੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਠੇ ਕੀਤੇ ਸਵਾ...

ਬਾਰ ਐਸੋਸੀਏਸ਼ਨ ਡੇਰਾਬੱਸੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਠੇ ਕੀਤੇ ਸਵਾ ਲੱਖ ਰੁਪਏ

3
ਡੇਰਾਬੱਸੀ,  (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ) ਡੇਰਾਬਸੀ ਬਾਰ ਐਸੋਸੀਏਸ਼ਨ ਵੱਲੋਂ ਅੱਜ ਬਾਰ ਰੂਮ ਵਿੱਚ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਦੀ ਅਗਵਾਈ ਹੇਠ ਜਨਰਲ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮਹੱਤਵਪੂਰਨ ਮੀਟਿੰਗ ਦੌਰਾਨ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ 1 ਲੱਖ 25 ਹਜ਼ਾਰ ਰੁਪਏ ਇਕੱਠੇ ਕੀਤੇ ਗਏ। ਐਸੋਸੀਏਸ਼ਨ ਵੱਲੋਂ ਇਹ ਰਕਮ ਸਿੱਧੀ ਤੌਰ ’ਤੇ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਜਾਵੇਗੀ, ਤਾਂ ਜੋ ਉਨ੍ਹਾਂ ਦੇ ਨੁਕਸਾਨ ਦੇ ਅਨੁਸਾਰ ਉਨ੍ਹਾਂ ਦੀ ਵਾਸਤਵਿਕ ਮਦਦ ਹੋ ਸਕੇ। ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਸਿਰਫ਼ ਕਾਨੂੰਨੀ ਸੇਵਾਵਾਂ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਹਮੇਸ਼ਾ ਔਖੇ ਸਮੇਂ ਲੋਕਾਂ ਦੇ ਨਾਲ ਖੜ੍ਹੀ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਓ ਉੜੀਸ਼ਾ ਵਿੱਚ ਆਈ ਹੜ੍ਹ ਅਤੇ ਕਿਸਾਨ ਅੰਦੋਲਨ ਦੌਰਾਨ ਡੇਰਾਬੱਸੀ ਬਾਰ ਨੇ ਆਪਣੇ ਭਾਈਚਾਰੇ ਦੀ ਮਦਦ ਲਈ ਅਗੇ ਆ ਕੇ ਵੱਡਾ ਯੋਗਦਾਨ ਦਿੱਤਾ ਸੀ। ਜਨਰਲ ਸਕੱਤਰ ਇੰਦਰਪਾਲ ਸਿੰਘ ਖਾਰੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਰ ਵਲੋਂ ਇਹ ਕਦਮ ਏਕਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਸੱਚਾ ਉਦਾਹਰਨ ਹੈ। ਮੀਟਿੰਗ ਦੌਰਾਨ ਐਗਜ਼ਿਕਟਿਵ ਮੈਂਬਰਾਂ ਮੀਤ ਪ੍ਰਧਾਨ ਰਾਮ ਧੀਮਾਨ, ਸੀਮਾ ਧੀਮਾਨ, ਹਰਪ੍ਰੀਤ ਸਿੰਘ, ਸੁੱਚਾ ਸਿੰਘ ਸਮੇਤ ਸੀਨੀਅਰ ਮੈਂਬਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਾਬਕਾ ਬਾਰ ਐਸੋਸੀਏਸ਼ਨ ਪ੍ਰਧਾਨ ਜਸਬੀਰ ਚੌਹਾਨ, ਸਾਬਕਾ ਆਰਐਸਐਸ ਪ੍ਰਧਾਨ ਰਾਜਵੀਰ ਸਿੰਘ ਮੁੰਦਰਾ, ਏ.ਜੀ. ਖ਼ਾਨ, ਜਸਵੰਤ ਤੂਰ, ਅਸ਼ੋਕ ਰਾਣਾ, ਪਰਦੀਪ ਰਾਣਾ, ਸੁਮਿਤ ਗੋਯਲ, ਹਰੀ ਸਿੰਘ ਸੈਣੀ, ਪੁਸ਼ਪਿੰਦਰ ਨਭਾ, ਜਗਤਾਰ ਬੱਚਲ, ਹਰਜਿੰਦਰ ਸੈਣੀ, ਗੁਰਦੀਪ ਭੱਟੀ, ਪਵਿਤਰ ਸਿੰਘ, ਦਿਲਬਾਗ ਸਰਾਓ, ਰਾਜੇਸ਼ ਸਾਗਰ, ਮਨਪ੍ਰੀਤ ਲਾਡੀ ਆਦਿ ਵਕੀਲ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 14/09/2025
Next article* ਰਿਪੋਰਟਾਂ ਅਤੇ ਜ਼ਮੀਨੀ ਹਕੀਕਤ * ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ