ਕੈਨੇਡਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਨਾਲ ਸਬੰਧ ਦੁਖਦਾਈ ਖਬਰ ਹੈ ਕਿ ਪੰਜਾਬੀ ਪ੍ਰੈਸ ਕਲੱਬ ਆਫ਼ ਬੀਸੀ ਦੇ ਮੋਢੀਆਂ ‘ਚ ਸ਼ਾਮਿਲ ਅਤੇ ਕੈਨੇਡਾ ‘ਚ ਨਿਰਪੱਖ ਪੱਤਰਕਾਰੀ ਲਈ ਜਾਣੇ ਜਾਂਦੇ ਪੁਰਸਕਾਰ ਜੇਤੂ ਪੱਤਰਕਾਰ ਰਾਜਪਾਲ ਸਿੰਘ ਪਾਲ ਢਿੱਲੋਂ ਸਾਡੇ ਵਿਚਕਾਰ ਨਹੀਂ ਰਹੇ। ਉਹਨਾਂ ਦੀ ਉਮਰ ਕਰੀਬ 60 ਵਰ੍ਹਿਆਂ ਦੀ ਸੀ ਅਤੇ ਉਹ ਪਿਛਲੇ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਪਾਲ ਢਿਲੋਂ ਦੀ ਕੈਨੇਡਾ ਵਿੱਚ ਸਾਡੀ ਪੱਤਰਕਾਰੀ ਦੇ ਇਤਿਹਾਸ ਵਿੱਚ ਵਿਸ਼ੇਸ਼ ਥਾਂ ਰਹੀ ਹੈ। ਉਹਨਾਂ ਨੂੰ ਬੇਬਾਕ ਅਤੇ ਨਿੱਡਰ ਪੱਤਰਕਾਰ ਵਜੋਂ ਹਮੇਸ਼ਾ ਚੇਤੇ ਕੀਤਾ ਜਾਂਦਾ ਰਹੇਗਾ। ਪੱਤਰਕਾਰੀ ਤੋਂ ਇਲਾਵਾ, ਉਨਾਂ ਫਿਲਮ ਨਿਰਮਾਣ ਖੇਤਰ ਵਿੱਚ ਵੀ ਜ਼ਿਕਰਯੋਗ ਭੂਮਿਕਾ ਨਿਭਾਈ। ਢਿੱਲੋਂ ਲਿੰਕ ਅਖਬਾਰ ਦੇ ਲੰਮਾ ਸਮਾਂ ਮੁੱਖ ਸੰਪਾਦਕ ਰਹੇ ਅਤੇ ਉਨਾਂ ਦੀਆਂ ਲਿਖਤਾਂ ਦੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੁੰਦੀ ਰਹੀ।ਮਰਹੂਮ ਰਾਜਪਾਲ ਸਿੰਘ ਪਾਲ ਢਿੱਲੋਂ ਦਾ ਸਸਕਾਰ 20 ਜੂਨ ਦਿਨ ਸ਼ਨੀਵਾਰ ਨੂੰ ਫਾਈਲ ਰਿਵਰ ਸਾਈਡ ਸ਼ਮਸ਼ਾਨ ਘਾਟ ਡੈਲਟਾ ਵਿਖੇ ਬਾਅਦ ਦੁਪਹਿਰ 3 ਵਜੇ ਹੋਵੇਗਾ। ਉਸ ਤੋਂ ਮਗਰੋਂ ਗੁਰਦੁਆਰਾ ਦੂਖ ਨਿਵਾਰਨ, ਸਰੀ ਵਿਖੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਪਾਲ ਢਿੱਲੋ ਦੇ ਦੁਖਦਾਈ ਵਿਛੋੜੇ ‘ਤੇ ਹਮਦਰਦੀ ਦਾ ਇਜ਼ਹਾਰ ਹੈ।(ਡਾ ਗੁਰਵਿੰਦਰ ਸਿੰਘ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



