HOME ਬ੍ਰਿਗੇਡੀਅਰ ਰਾਜ ਕੁਮਾਰ ਦੇ ਫਾਰਮ ਹਾਊਸ ਵਿਖੇ ਗੁੱਜਰ ਸਮਾਜ ਅਤੇ ‘ਆਪ’ ਦੇ...

ਬ੍ਰਿਗੇਡੀਅਰ ਰਾਜ ਕੁਮਾਰ ਦੇ ਫਾਰਮ ਹਾਊਸ ਵਿਖੇ ਗੁੱਜਰ ਸਮਾਜ ਅਤੇ ‘ਆਪ’ ਦੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ, 2027 ਦੀਆਂ ਚੋਣਾਂ ਲਈ ਉਲੀਕੀ ਰਣਨੀਤੀ

25
ਨਵਾਂ ਸ਼ਹਿਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ): ਰੋਪੜ੍ਹ -ਬਲਾਚੌਰ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਸੁੱਧਾ ਮਾਜਰਾ ਦੇ ਨੇੜੇ, ਆਪ ਦੇ ਸੀਨੀਅਰ ਆਗੂ ਅਤੇ ਗੁੱਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਦੇ ਫਾਰਮ ਹਾਊਸ ਵਿਖੇ ਇੱਕ ਬੇਹੱਦ ਅਹਿਮ ਅਤੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਉੱਚ ਪੱਧਰੀ ਮੀਟਿੰਗ ਵਿੱਚ ਪੂਰੇ ਪੰਜਾਬ ਭਰ ਤੋਂ ਗੁੱਜਰ ਸਮਾਜ ਨਾਲ ਸੰਬੰਧਿਤ ਅਤੇ ਹੋਰ ਇਲਾਕਿਆਂ ਦੇ ਨਾਮਵਰ ਸਿਰਕੱਢ ਲੀਡਰ ਤੇ ਆਗੂ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਇਸ ਦੌਰਾਨ ਜਿੱਥੇ ਆਗੂਆਂ ਅਤੇ ਸਾਥੀਆਂ ਦੇ ਪਹੁੰਚਣ ਨਾਲ ਭਾਰੀ ਰੌਣਕਾਂ ਲੱਗੀਆਂ, ਉੱਥੇ ਹੀ ਸਾਰਿਆਂ ਨੇ ਇਕੱਠੇ ਬੈਠ ਕੇ ਲੰਚ ਕੀਤਾ ਅਤੇ ਸਾਰਾ ਦਿਨ ਆਪਸੀ ਵਿਚਾਰ-ਵਟਾਂਦਰੇ ਵਿੱਚ ਬਤੀਤ ਕੀਤਾ। ਇਸ ਮੀਟਿੰਗ ਦੀ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਪੂਰੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਾਰੇ ਆਗੂਆਂ ਨੇ ਆਪਸੀ ਰਾਬਤਾ ਕਾਇਮ ਕਰਦਿਆਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਸਿਆਸੀ ਰਣਨੀਤੀ ਤਿਆਰ ਕੀਤੀ। ਮੀਟਿੰਗ ਦੌਰਾਨ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਗੁੱਜਰ ਕਲਿਆਣ ਬੋਰਡ ਦੇ ਸਟੇਟ ਮੈਂਬਰ ਚੌਧਰੀ ਜਗਦੀਸ਼ ਬਰਾੜ, ਗੁੱਜਰ ਸਮਾਜ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਚੇਅਰਮੈਨ ਸੁਰੇਸ਼ ਕੁਮਾਰ, ਜ਼ਿਲ੍ਹਾ ਕਪੂਰਥਲਾ ਤੋਂ ਚੇਅਰਮੈਨ ਸੰਜੀਵ ਕੁਮਾਰ, ਜ਼ਿਲ੍ਹਾ ਐੱਸ.ਬੀ.ਐੱਸ. ਨਗਰ (ਨਵਾਂਸ਼ਹਿਰ) ਤੋਂ ਸਾਬਕਾ ਸਰਪੰਚ ਤੇ ਚੇਅਰਮੈਨ ਓਮ ਪ੍ਰਕਾਸ਼, ਜ਼ਿਲ੍ਹਾ ਲੁਧਿਆਣਾ ਦੇ ਗੁੱਜਰ ਸਮਾਜ ਦੇ ਚੇਅਰਮੈਨ ਅੰਕੁਸ਼ ਚੌਧਰੀ ਅਤੇ ਡਾਕਟਰ ਸ਼ਾਂਤੀ ਬੱਸੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ। ਇਹਨਾਂ ਸਾਰੇ ਉੱਚ ਕੋਟੀ ਦੇ ਆਗੂਆਂ ਅਤੇ ਸਮਾਜ ਸੇਵੀ ਵੀਰਾਂ ਵਿਚਕਾਰ ਸਮਾਜਿਕ ਅਤੇ ਸਿਆਸੀ ਮੁੱਦਿਆਂ ‘ਤੇ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਵਧੀਆ ਵਾਰਤਲਾਪ ਹੋਇਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਾਮਵਰ ਪੱਤਰਕਾਰ ਰਾਜਪਾਲ ਸਿੰਘ ਪਾਲ ਢਿੱਲੋਂ ਦਾ ਦੇਹਾਂਤ
Next articleਯਾਤਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਲਈ ਗਈਆਂ ਸੰਗਤਾਂ ਦਾ ਜੱਥਾ ਦਰਸ਼ਨ ਦੀਦਾਰੇ ਕਰਨ ਉਪਰੰਤ ਵਾਪਿਸ ਪਰਤਿਆ