HOME ਸਰਕਾਰਾਂ ਕੁੰਭਕਰਨ ਦੀ ਨੀਂਦ ਸੁੱਤੀਆਂ ਹਨ , ਗਰੀਬਾਂ ਦਾ ਰੱਬ ਰਾਖਾ :-...

ਸਰਕਾਰਾਂ ਕੁੰਭਕਰਨ ਦੀ ਨੀਂਦ ਸੁੱਤੀਆਂ ਹਨ , ਗਰੀਬਾਂ ਦਾ ਰੱਬ ਰਾਖਾ :- ਕਾਮਰੇਡ ਵੀਰ ਸਿੰਘ ਕੰਮੇਆਣਾ

1
ਫ਼ਰੀਦਕੋਟ   (ਸਮਾਜ ਵੀਕਲੀ)   (ਸ਼ਿਵਨਾਥ) ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ (ਰਜਿ) ਦੀ ਏ.ਡੀ.ਸੀ (ਵਿਕਾਸ) ਸ੍ਰੀ ਸੰਜੀਵ ਮਲਹੋਤਰਾ ਜੀ ਨਾਲ ਇੱਕ ਰਸਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਨਰੇਗਾ ਦੇ ਜ਼ਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ , ਨਰੇਗਾ ਦੇ ਸਲਾਹਕਾਰ ਕਾਮਰੇਡ ਬਲਕਾਰ ਸਿੰਘ ਸਹੋਤਾ ਅਤੇ ਨਰੇਗਾ ਦੇ ਜਰਨਲ ਸਕੱਤਰ ਸੁਖਮੰਦਰ ਸਿੰਘ ਢੁੱਡੀ ਜੀ ਤੇ ਨਰੇਗਾ ਦੇ ਮੇੰਟਾ ਨੇ ਹਿੱਸਾ ਲਿਆ। ਓਨਾਂ ਏ.ਡੀ.ਸੀ ਸਾਹਿਬ ਨਾਲ ਬੰਦ ਪਏ ਕੰਮਾਂ, ਮੇੰਟਾਂ ਦੀਆ ਆਈ.ਡੀ ਜੋ ਕਿਸੇ ਕਾਰਨ ਬੰਦ ਕੀਤੀਆ ਹਨ , ਓਹ ਤੁਰੰਤ ਚਾਲੂ ਕਰਨ ਸਬੰਧੀ ਕਿਹਾ। ਜਿੰਨਾਂ ਮੇਟਾਂ ਦੀਆ ਆਈ.ਡੀ ਬੰਦ ਹੈ ਓਨਾਂ ‘ਚ ਲਵਪ੍ਰੀਤ ਕੌਰ ਪਿਪਲੀ , ਅੰਜੂ ਕੌਰ ਰਾਜੋਵਾਲਾ ਸ਼ਾਮਲ ਹਨ। ਏਨਾਂ ਤੋ ਇਲਾਵਾਂ ਹੋਰ ਵੀ ਕਈ ਮੇਟ ਹਨ । ਇਸ ਸਮੇ ਨਰੇਗਾ ਯੂਨੀਅਨ ਦੇ ਸਲਾਹਕਾਰ ਬਲਕਾਰ ਸਿੰਘ ਸਹੋਤਾ ਨੇ ਕਿਹਾ , ਸਾਡੇ ਮੇਟਾਂ ਨੂੰ ਕੁਝ ਗ੍ਰਾਮ ਸੇਵਕਾਂ ਵੱਲੋ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਤੇ ਓਨਾਂ ਨਾਲ ਗਲਤ ਸਬਦਾਂਵਲੀ ਦੀ ਵਰਤੋ ਕੀਤੀ ਜਾਂਦੀ ਹੈ। ਸੋ ਓਹਨਾਂ ਗ੍ਰਾਮ ਸੇਵਕਾਂ ਨੂੰ ਦਫਤਰੀ ਨੋਟਿਸ ਦਿੱਤਾ ਜਾਵੇ ਤੇ ਕਾਰਵਾਈ ਅਧੀਨ ਲਿਆਂਦਾ ਜਾਵੇ । ਇਸ ਸਮੇ ਏ.ਡੀ.ਸੀ ਮਲਹੋਤਰਾ ਸਾਹਿਬ ਜੀ ਨੇ ਭਰੋਸਾ ਦਿਵਾਇਆ ਕਿ ਫਰੀਦਕੋਟ, ਕੋਟਕਪੂਰਾ ਤੇ ਜੈਤੋ ਬਲਾਕਾਂ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਦਾ ਜਲਦ ਹੱਲ ਕੀਤਾ ਜਾਵੇਗਾ । ਮੈ ਤੇ ਸਟਾਫ ਨਾਲ ਨਰੇਗਾ ਮਜਦੂਰਾਂ ਦੇ ਹਿੱਤ ‘ਚ ਦਿਨ ਰਾਤ ਖੜੇ ਹਾਂ । ਹਰ ਕੰਮ ਨੂੰ ਅਸੀ ਠੀਕ ਤੇ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਚਲਾਉਦੇ ਹਾਂ। ਇਸ ਸਮੇ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਨੇ ਕਿਹਾ ਕਿ ਸਰਕਾਰਾਂ ਕੁੰਭਕਰਨ ਦੀ ਨੀਂਦ ਸੁੱਤੀਆਂ ਹਨ ਤੇ ਗਰੀਬਾਂ ਮਜਦੂਰਾਂ ਦਾ ਤਾਂ ਬੱਸ ਰੱਬ ਰਾਖਾ। ਸਾਡੇ ਨਰੇਗਾ ਮਜਦੂਰ ਮਿਹਨਤਕਸ਼ ਹਨ, ਓਹ ਵੇਹਲੇ ਰਹਿ ਪੈਸਾ ਨਹੀ ਮੰਗਦੇ , ਸਗੋ ਓਹ ਕੰਮ ਮੰਗਦੇ ਹਨ। ਪਰ ਸਰਕਾਰਾਂ ਗਰੀਬਾਂ ਨੂੰ ਅੱਖੋ ਪਰੋਖੇ ਕਰ, ਸਿਰਫ ਵੋਟਾਂ ਦੀ ਰਾਜਨੀਤੀ ਕਰਦੀਆਂ ਹਨ। ਇਸ ਮੌਕੇ ਨਰੇਗਾ ਯੂਨੀਅਨ ਦੇ ਸਲਾਹਕਾਰ ਬਲਕਾਰ ਸਿੰਘ ਸਹੋਤਾ ਤੇ ਨਰੇਗਾ ਯੂਨੀਅਨ ਦੇ ਜਨਰਲ ਸਕੱਤਰ ਸੁਖਮੰਦਰ ਸਿੰਘ ਢੁੱਡੀ, ਮੇਂਟ ਲਵਪ੍ਰੀਤ ਕੌਰ ਪਿਪਲੀ, ਮੇਂਟ ਕੁਲਦੀਪ ਕੌਰ , ਵੀਰਪਾਲ ਕੌਰ ਮੇਟ , ਕਰਮਜੀਤ ਕੌਰ ਗੋਲੇਵਾਲ ਮੇਟ , ਗੁਰਵਿੰਦਰ ਸਿੰਘ ਮਚਾਕੀ ਕਲਾਂ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 6ਵਾਂ ਸੈਮੀਨਾਰ ਆਯੋਜਿਤ