HOME ਮਿਹਨਤਾਨਾ ਹੱਕ

ਮਿਹਨਤਾਨਾ ਹੱਕ

ਗੁਰਜਿੰਦਰ ਸਿੰਘ ਸਿੱਧੂ
   (ਸਮਾਜ ਵੀਕਲੀ)  ਸਾਰੇ ਪਾਸੇ ਮਹਿਗਾਈ ਨੇ ਲੋਕਾਂ ਦੇ ਕੰਮ ਕਾਰ ਤੇ ਪ੍ਰਭਾਵ ਪਾਇਆ ਹੈ। ਇਥੇ ਹਰ ਕੋਈ ਆਪਣੇ ਹਿਸਾਬ ਕਿਤਾਬ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣ ਵਿਚ ਮਸ਼ਰੂਫ ਹੈ। ਆਪਣੇ ਕਿੱਤੇ ਅਨੁਸਾਰ ਆਪਣੀ ਮਹਿਨਤ ਕਰ ਰਹਿਆ ਹੈ,ਚਾਹੇ ਉਹ ਨੋਕਰੀ ਪੇਸ਼ੇ ਵਾਲਾ ਜਾਂ ਡਰਾਈਵਰ, ਮਜ਼ਦੂਰ, ਜਾ ਕੋਈ ਕਾਰੀਗਰ ਕਿਸੇ ਵੀ ਕੰਮ ਦਾ ਹੋਵੇ।  ਹਰ ਕੋਈ ਆਪਣੀ ਮਿਹਨਤ ਦਾ ਹੱਕ ਲੈਣਾ ਚਾਹੁੰਦਾ ਹੈ। ਕਿਉਂ ਕਿ ਜੇਕਰ ਉਹ ਜੀ ਜਾਣ ਨਾਲ ਕੰਮ ਕਰੇਗਾ ਤਾਂ ਮਿਹਨਤਾਨਾ ਹੱਕ ਵੀ ਤਾਂ ਉਸ ਦਾ ਬਣਦਾ ਹੈ, ਮਿਹਨਤ ਕਰਨ ਵਾਲਾ ਇਨਸਾਨ ਗਰਮੀ,ਸਰਦੀ ਨਹੀਂ ਵੇਖਦਾ ਉਹ ਆਪਣੇ ਕੰਮ ਪ੍ਰਤੀ ਇਮਾਨਦਾਰ ਹੁੰਦਾ ਹੈ। ਤੇ ਆਪਣਾਂ ਸੌ ਪ੍ਰਸੈਂਟ ਦਿੰਦਾ ਹੈ। ਪਰ ਜਦੋਂ ਉਸਦਾ ਉਸ ਨੂੰ ਬਣਦਾ ਹੱਕ ਨਹੀਂ ਮਿਲਦਾ ਤਾਂ ,ਉਹ ਕਿਤੇ ਨਾ ਕਿਤੇ ਨਿਰਾਸ਼ ਹੋ ਜਾਂਦਾ ਹੈ।ਕੰਮ ਕਰਾਉਣ ਵਾਲੇ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਕਾਮਿਆਂ ਦਾ ਖਿਆਲ ਰੱਖੇ ਤਾਂ ਜ਼ੋ ਉਹ  ਵੀ ਵਧੀਆ ਤੇ ਚੰਗਾ ਕੰਮ ਕਰਨ, ਕੋਈ ਇਕੱਲਾ ਕਦੇ ਵੀ ਆਪਣੇ ਕਾਰੋਬਾਰ ਨੂੰ ਅੱਗੇ ਨਹੀਂ ਲੈ ਕੇ ਜਾ ਸਕਦਾ ਹੈ।ਉਸ ਵਿੱਚ ਕਈਆ ਦੀ ਮਿਹਨਤ ਦਾ ਯੋਗਦਾਨ ਹੁੰਦਾ ਹੈ। ਉਸ ਯੋਗਦਾਨ ਨੂੰ ਨਾ ਭੁਲ ਕੇ ਉਸ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਜਿਸ ਨਾਲ ਉਹ ਖੁਸ਼ ਹੋ ਕੰਮ ਕਰੇਗਾ ਤੇ ਆਪਣਾ ਕੰਮ ਸਮਝ ਕੇ ਕਰਗੇ, ਕਦੇ ਕਿਸੇ ਦਾ ਹੱਕ ਮਾਰ ਕੇ ਤਰੱਕੀ ਨਹੀਂ ਕੀਤੀ ਜਾ ਸਕਦੀ। ਦੇ ਵਰਕਰ ਖੁਸ਼ ਤਾਂ ਤੁਸੀਂ ਵੀ ਖੁਸ਼।।
ਗੁਰਜਿੰਦਰ ਸਿੰਘ ਸਿੱਧੂ 
ਪਿੰਡ ਖਿੱਚੀਆਂ  ਜ਼ਿਲਾ ਗੁਰਦਾਸਪੁਰ 
ਫੋਨ 062393 31711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਦਰਸ਼ ਸਕੂਲ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ, ਵਿਗਿਆਨਕ ਚੇਤਨਾ ਦਾ ਦੀਪ ਜਗਾਉਣ ਦਾ ਸੱਦਾ
Next articleਬੁਲੇਟਾਂ ਦੀ ਠਾਹ ਠੂਹ ਹੁਣ ਨਹੀਂ ਚੱਲੇਗੀ- ਇੰਦਰਜੀਤ ਸਿੰਘ ਢਿੱਲੋਂ