HOME ਬੁਲੇਟਾਂ ਦੀ ਠਾਹ ਠੂਹ ਹੁਣ ਨਹੀਂ ਚੱਲੇਗੀ- ਇੰਦਰਜੀਤ ਸਿੰਘ ਢਿੱਲੋਂ

ਬੁਲੇਟਾਂ ਦੀ ਠਾਹ ਠੂਹ ਹੁਣ ਨਹੀਂ ਚੱਲੇਗੀ- ਇੰਦਰਜੀਤ ਸਿੰਘ ਢਿੱਲੋਂ

4
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)   (ਬਲਬੀਰ ਸਿੰਘ ਬੱਬੀ)  ਪੁਲਿਸ ਪ੍ਰਸ਼ਾਸਨ ਤੇ ਅਦਾਲਤਾਂ ਦੇ ਕੋਲ ਬੁਲਟ ਮੋਟਰਸਾਈਕਲਾਂ ਦੇ ਸਾਇਲਾਂਸਰ ਦੇ ਸ਼ੋਰ ਪ੍ਰਦੂਸ਼ਣ ਨਾਲ ਸੰਬੰਧਿਤ ਕਈ ਮਾਮਲੇ ਪੁੱਜੇ ਹਨ ਜਿਸ ਦਾ ਅਦਾਲਤੀ ਪ੍ਰਕਿਰਿਆ ਵੱਲੋਂ ਇਹ ਫੈਸਲਾ ਪੰਜਾਬ ਪੁਲਿਸ ਵਿਭਾਗ ਨੂੰ ਦਿੱਤਾ ਗਿਆ ਹੈ ਕਿ ਜਿਸ ਕਿਸੇ ਵੀ ਵੱਡੇ ਛੋਟੇ ਮੋਟਰਸਾਈਕਲ ਦਾ ਸਾਈਲੈਂਸਰ ਗਲਤ ਤਰੀਕੇ ਨਾਲ ਕੱਟ-ਵੱਢ ਕਰਕੇ ਲਾਇਆ ਹੋਵੇ ਜਾਂ ਪਟਾਕੇ ਮਾਰਦਾ ਹੋਵੇ ਉਸ ਵਾਹਨ ਨੂੰ ਤੁਰੰਤ ਹੀ ਜਬਤ ਕਰਕੇ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ ਪੰਜਾਬ ਪੁਲਿਸ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਜਿਲ੍ਹਾ ਖੰਨਾ ਦੇ ਪੁਲਿਸ ਅਫਸਰ ਮੈਡਮ ਜੋਤੀ ਬੈਂਸ ਦੇ ਦੇਸਾ ਨਿਰਦੇਸ਼ਾਂ ਹੇਠ ਟਰੈਫਿਕ ਪੁਲਿਸ ਮੁਖੀ ਖੰਨਾ ਕਰਮਵੀਰ ਸਿੰਘ ਤੂਰ, ਡੀ ਐਸ ਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਆਵਾਜਾਈ ਨੂੰ ਸਹੀ ਤਰੀਕੇ ਦੇ ਨਾਲ ਚਲਾਉਣ ਲਈ ਆਵਾਜਾਈ ਸਬੰਧੀ ਨਿਯਮ ਲਾਗੂ ਕਰਨ ਲਈ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਜਾਣਕਾਰੀ ਦੇਣ ਦੇ ਬਾਵਜੂਦ ਵੀ ਕਈ ਲੋਕ ਮੋਟਰਸਾਈਕਲ ਵਾਲੇ ਪਟਾਕੇ ਮਾਰਨ ਤੋਂ ਬਾਜ ਨਹੀਂ ਆ ਰਹੇ। ਅੱਜ ਮਾਛੀਵਾੜਾ ਦੇ ਗਨੀ ਖਾਂ ਨਬੀ ਖਾਂ ਪ੍ਰਮੁੱਖ ਚੌਂਕ ਦੇ ਵਿੱਚ ਟਰੈਫਿਕ ਪੁਲੀਸ ਇੰਚਾਰਜ ਮਾਛੀਵਾੜਾ ਥਾਣੇਦਾਰ ਇੰਦਰਜੀਤ ਸਿੰਘ ਢਿੱਲੋਂ ਨੇ ਵਿਸ਼ੇਸ਼ ਚੈਕਿੰਗ ਦੌਰਾਨ ਉਹਨਾਂ ਬੁਲਟ ਮੋਟਰਸਾਈਕਲਾਂ ਉੱਤੇ ਕਾਰਵਾਈ ਕੀਤੀ ਜਿਨਾਂ ਦੇ ਸਾਇਲੰਸਰ ਗਲਤ ਸਨ ਜਾਂ ਪਟਾਕੇ ਮਾਰ ਰਹੇ ਸਨ ਇਸ ਤੋਂ ਇਲਾਵਾ ਜਿਨਾਂ ਮੋਟਰਸਾਈਕਲਾਂ ਦੇ ਨੰਬਰ ਪਲੇਟਾਂ ਮਗਰਾਡ ਕੱਟੇ ਹੋਏ ਸਨ ਉਨਾਂ ਦੇ ਵੀ ਚਲਾਨ ਕੀਤੇ ਇਸ ਸਬੰਧੀ ਟਰੈਫਿਕ ਇੰਚਾਰਜ ਇੰਦਰਜੀਤ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਅਦਾਲਤਾਂ ਤੇ ਪੁਲਿਸ ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਵੀ ਕੁਝ ਲੋਕ ਜਾਣ ਬੁੱਝ ਕੇ ਅਜਿਹਾ ਕਰ ਰਹੇ ਹਨ। ਅਸੀ ਸਰਕਾਰੀ ਹਦਾਇਤਾਂ ਅਨੁਸਾਰ ਹੀ ਕਾਰਵਾਈ ਕਰ ਰਹੇ ਹਾਂ। ਉਹਨਾਂ ਖਾਸ ਕਰ ਮਾਂ ਪਿਓ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਬੱਚੇ ਜੋ ਬੁਲਟ ਮੋਟਰਸਾਇਕਲਾਂ ਉਪਰ ਪਟਾਕੇ ਮਾਰ ਰਹੇ ਹਨ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਦੇ ਸਾਇਲਾਂਸਰ ਬਦਲਾਏ ਜਾਣ ਨਹੀਂ ਫਿਰ ਪੁਲਿਸ ਤਾਂ ਕਾਰਵਾਈ ਕਰੇਗੀ ਹੀ, ਮਾਛੀਵਾੜਾ ਤੇ ਆਸ ਪਾਸ ਦੇ ਇਲਾਕੇ ਵਿੱਚ ਬੀਤੇ ਦਿਨਾਂ ਤੋਂ ਕਈ ਬੁਲਟ ਮੋਟਰ ਸਾਇਕਲ ਵਾਲੇ ਪਟਾਕੇ ਮਾਰ ਮਾਰ ਲੰਘਦੇ ਸਨ ਤੇ ਲੋਕਾਂ ਨੇ ਇਸ ਸਬੰਧੀ ਟਰੈਫਿਕ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਤੁਰੰਤ ਹੀ ਕਾਰਵਾਈ ਕਰ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਿਹਨਤਾਨਾ ਹੱਕ
Next articleਮਾਛੀਵਾੜਾ ਬਲਾਕ ਕਾਂਗਰਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਹੋਈ