ਧਰਮ

(ਸਮਾਜ ਵੀਕਲੀ)

ਜੇ ਪੀਰ ਹੈ ਸਾਂਝਾ,ਫਿਰ ਵੰਡੀਆਂ ਕਿਉਂ ਨੇ?
ਭੁੱਲ ਉਸਦੀ ਡੰਡੀ;ਪਗਡੰਡੀਆਂ ਕਿਉਂ ਨੇ?

ਉੱਚਾ-ਸੁੱਚਾ;ਜੇ ਹੈ;ਧਰਮ ਮਨੁੱਖੀ;
ਬੋਲੀ ਲਈ;ਫਿਰ ਮੰਡੀਆਂ ਕਿਉਂ ਨੇ?

ਓਦਾਂ,ਸਭ ਦਾ ਸਾਂਝਾ;ਹੈ ਖਾਲਸ ਝੰਡਾ,
ਫੜੀਆਂ ਵੱਖ;ਫਿਰ ਝੰਡੀਆਂ ਕਿਉਂ ਨੇ?

ਰਹੋ ਸਦਾ ਸੁਹਾਗਣ;ਉਹ ਤਾਂ ਵਰ ਹੈ ਦਿੰਦਾ;
ਹੋ ਕੇ ਪਤਿਤ ਕਈ,ਫਿਰ ਰੰਡੀਆਂ ਕਿਉਂ ਨੇ?

ਜੇ ਏਕ ਨੂਰ ਤੋੰ,ਹੈ ਉਪਜਿਆ ਸਭ ਜਗ,
ਫਿਰ ਸਾਂਝਾਂ ਛੱਜ ਪਾ;ਛੰਡੀਆਂ ਕਿਉਂ ਨੇ?

ਚੌਧਰ,ਗੋਲਕ;ਜੇ ਹੈ ਨਹੀਂ ਮੁੱਦਾ,
ਹੋਈਆਂ ਥਾਂ ਥਾਂ,ਫਿਰ ਭੰਡੀਆਂ ਕਿਉਂ ਨੇ?

ਜੇ ਹੱਕ ਸੱਚ ਦੀ;ਗੱਲ ਚਲ ਰਹੀ ਹੈ,
ਫਿਰ ਭੂਵੇ;ਬੁੱਚੀਆਂ ਲੰਡੀਆਂ ਕਿਉਂ ਨੇ?

ਜੇ ਇੱਕ ਸੱਚ,ਉਹੀ ਪਰਮ ਸੱਚ ਹੈ,
ਫਿਰ ਤੂੰ-ਮੈੰ; ਤੁੱਪਾਂ ਗੰਢੀਆਂ ਕਿਉਂ ਨੇ?

ਅਮਲ ਦਾ ਜਾਮਾ,ਜੇ ਪਾਉਣਾ ਹੀ ਨਹੀਂ,
ਰਸਨਾ,ਕਲਮਾਂ;ਫਿਰ ਚੰਡੀਆਂ ਕਿਉਂ ਨੇ?

ਬਹੁਤ ਗਰਮਜੋਸ਼ੀਆਂ;ਨੇ ਸਿਧਾਂਤਾਂ ਤਾਈੰ,
ਵਿਵਹਾਰਿਕਤਾਵਾਂ;ਫਿਰ ਠੰਡੀਆਂ ਕਿਉੰ ਨੇ?

ਬਲਦੇਵ ਕ੍ਰਿਸ਼ਨ ਸ਼ਰਮਾ

 

 

 

 

 

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCongress walks out during Himachal Governor’s address
Next articleਬੜਾ ਕੁੱਝ ਦੱਸਦੀਆਂ ਸਮੁੰਦਰ ਦੀਆਂ ਲਹਿਰਾਂ !