(ਸਮਾਜ ਵੀਕਲੀ)
ਆਪੇ ਗੱਲ ਨੂੰ ਠੱਪਿਆ ਆਪੇ ਭੜਕਾਇਆ ਵੀ,
ਮੈਂ ਆਪੇ ਅੱਗ ਲਾਈ ਆਪੇ ਪਾਣੀ ਪਾਇਆ ਵੀ।
ਇਉਂ ਹੀ ਨਹੀਂ ਜਾਂਚ ਆ ਗਈ ਹੱਸ ਕੇ ਜਿਉਣ ਦੀ,
ਬਥੇਰਾ ਚਿਰ ਜਿੰਦਗੀ ਨੇ ਸਾਨੂੰ ਰੁਲਾਇਆ ਵੀ।
ਮੇਰਾ ਕਾਤਲ ਵੀ ਇੱਕ ਇਨਸਾਨ ਹੀ ਸੀ ਆਖ਼ਰ,
ਕਤਲ ਮੇਰਾ ਕਰਕੇ ੳਹ ਥੋੜਾ ਪਛਤਾਇਆ ਵੀ।
ਐਸਾ ਨਹੀਂ ਕਿ ਮੈਂ ਰੋ ਰਿਹਾਂ ਅਪਣੀ ਬਰਬਾਦੀ ਤੇ,
ਤੇਰੇ ਨਾਲੋਂ ਟੁੱਟੀ ਦਾ ਬੜਾ ਜਸ਼ਨ ਮਨਾਇਆ ਵੀ।
ਕੱਲ ਤੱਕ ਜੋ ਸਾਨੂੰ ਦੇਖਣਾ ਨਹੀਂ ਸੀ ਮੰਗਦਾ,
ਉਸੇ ਨੇ ਸਾਡੀ ਸ਼ਾਨ ‘ਚ ਅੱਜ ਗੀਤ ਗਾਇਆ ਵੀ।
ਇਸ਼ਕ ਦੇ ਵੈਰੀਆਂ ਦੀ ਹਾਰ ਹੋਈ ਹਰ ਯੁੱਗ ‘ਚ,
ਜਿਸ ਕਿਸੇ ਭੰਡਿਆ ਇਸਨੂੰ ਜਿਸ ਕਿਸੇ ਦਬਾਇਆ ਵੀ।
ਡਾ. ਤੇਜਿੰਦਰ…



