ਹਕੀਕਤ ਨਾਮਾ

ਬੁੱਧ ਸਿੰਘ ਨੀਲੋਂ

(ਸਮਾਜਵੀਕਲੀ

 ਭੁੱਲ ਚੁੱਕ ਮੁਆਫ
ਅਸੀਂ ਨਾਨਕ ਦੇ ਦੁਸ਼ਮਣ ਬਣ ਗਏ
ਕਰਦੇ ਨਿੱਤ ਪਖੰਡ ਪਾਉਂਦੇ ਡੰਡ
ਅਸੀਂ ਨਾਨਕ ਦੇ ਵਾਰਿਸ,
ਬਣਗੇ ਪਾਰਸ
ਨਿੱਤ ਤੋਲਦੇ ਘਟ, ਕੱਢਦੇ ਵੱਟ
ਪਾਸਾ ਵੱਟ ਕੇ ਖੋਲਦੇ ਡੱਟ
ਨਿੱਤ ਲਾਉਂਦੇ ਝਟ
ਸਵੇਰੇ ਤੜਕੇ ਵੇਲੇ
ਕਰਦੇ ਜਾਪ ਬਖਸ਼ਾਉਦੇ ਪਾਪ
ਆਪਣੇ ਹੀ ਆਪ
ਮੈਂ ਗੁਰੂ ਦਾ ਦਾਸ
ਕਰਾਂ ਅਰਦਾਸ
ਅੱਖਰ ਵਾਧਾ ਘਾਟਾ ਬੋਲਿਆ
ਕਰਦਾ ਤੇ ਕਰਵਾਉਂਦਾ ਮੁਆਫ
ਹੋ ਜਾਂਦਾ ਹਾਂ ਨਿੱਤ ਸਾਫ
ਲੁੱਟ ਮਾਰ ਕਰਨ ਲਈ ਰੱਖਿਆ ਹੈ ਸਟਾਫ
ਮੈਂ ਨਾਨਕ ਦੀ ਗੱਲ ਨਾ ਮੰਨੀ
ਨਾ ਕਦੇ ਸੁਣੀ ਹੈ ਬਾਣੀ
ਦੁੱਧ ਦੇ ਵਿੱਚ ਪਾਵਾਂ ਪਾਣੀ
ਤੂੰ ਐ ਸਭ ਜਾਣੀ ਜਾਣੀ
ਕਦੇ ਕੀਰਤਨ ਸੁਣਿਆਂ ਨਾਹੀਂ
ਉਹ ਜਾਣਦਾ ਹੈ ਮੇਰਾ ਸਾਹੀਂ
ਭੁੱਖੇ ਦੇ ਮੂੰਹ ਵਿਚੋਂ ਟੁੱਕ ਕੱਢਦਾ
ਤਨ ਤੇ ਨਾ ਲੀੜੇ ਛੱਡਦਾ
ਦਿਨ ਦਿਹਾੜੇ ਮਾਸੂਮ ਵੱਢਦਾ
ਫੇਰ ਵੀ ਗੁਰੂ ਘਰ ਕੂਕਰ ਅਖਵਾਵਾਂ
ਗੁਰੂ ਦੀ ਗੋਲਕ ਤੇ ਮੇਰਾ ਕਬਜ਼ਾ
ਇਹਦੀ ਖਾਤਰ ਮੈਂ  ਮਰ ਜਾ
ਮਾਰਨੇ ਪੈ ਜਾਣ ਬੰਦੇ ਚਾਰ
ਉਹ ਕਰੇ ਕਰਾਵੇ ਆਪੇ  ਆਪ
ਮੈਂ ਕਦੇ ਨਾ ਕਰਦਾ ਪਾਪ
ਸਾਧਾਂ ਸੰਤਾਂ ਨਾਲ ਮੇਰੀ ਯਾਰੀ
ਉਹਨਾਂ ਨੂੰ ਐ ਜਾਨ ਪਿਆਰੀ
ਮੈਂ ਤਾਂ ਲਵਾਂ ਮਹੀਨਾ ਵਾਰੀ
ਕਾਰ ਸੇਵਾ ਦੇ ਨਾਮ ਦੇ ਉੱਤੇ
ਲੋਕਾਂ ਦੇ ਦਾਨ  ਦੇ ਦਾਨ ਉਤੇ
ਖਤਮ ਕਰਵਾਈਆਂ ਗੁਰੂ ਦੀਆਂ ਪੈੜਾਂ
ਸੰਗਮਰਮਰ ਦਾ ਚਿੱਟਾ ਪੱਥਰ
ਮੈਨੂੰ ਰਾਸ ਬੜਾ ਐ ਆਇਆ
ਬਹੁਤ ਕਮਾਇਆ
ਗੁਰੂ ਐ ਸਭ ਦਾ ਰਾਖਾ
ਉਹੀ ਕਰਦਾ  ਉਹੀ ਕਰਾਵੇ
ਅਸੀਂ ਤਾਂ ਨਿਮਾਣੇ ਤੇ ਨਿਤਾਣੇ
ਤੇਰੀਆਂ ਤੂੰ ਹੀ ਜਾਣੇ
ਬਾਬੇ ਨਾਨਕ ਨੂੰ ਦਿੱਤਾ ਅਸੀਂ ਭੁਲਾਅ
ਬਾਬਾ ਅਟੱਲ ਪੱਕੀਆਂ ਪਾਈਆਂ ਘਲ
ਮੇਰੀ ਮਰਜ਼ੀ ਬਿਨ ਨਾ ਲੱਗੇ ਪਾਠੀ
ਮੇਰੇ ਹੱਥ ਐ ਗੁਰੂ ਦੀ ਲਾਠੀ
ਮੇਰਾ ਵਧੀਆ ਚਲਦਾ ਡੇਰਾ
ਕੀ ਹੈ ਤੇਰਾ ਮੇਰਾ
ਗੁਰੂ ਕਰਾਵੇ ਗੁਰੂ ਦੀ ਸੇਵਾ
ਆਪਾਂ ਖਾਈਏ ਮਿੱਠਾ ਮੇਵਾ
ਹੈ ਸੇਵਾ ਦੀ ਸੇਵਾ
ਸ਼ਬਦ ਗੁਰੂ ਤੋਂ ਕਰੀਏ ਦੂਰ
ਅਸੀਂ ਸੰਤ ਬਹੁਤ ਮਸ਼ਹੂਰ
ਕੀ ਕੀ ਕਰੀਏ ਕੀ ਕੀ ਦੱਸਾਂ
ਆਪੇ ਰੋਵਾਂ ਆਪੇ ਹੱਸਾਂ
ਇਥੋਂ ਹੀ ਬਣਾਈਆਂ ਬੱਸਾਂ
ਭੌਕਣ ਕੁੱਝ ਕੁੱਤੇ ਰੱਖੇ
ਆਪੇ ਲਿਆਉਣ ਖਾਣ ਨੂੰ ਪੱਠੇ
ਵਲਟੋਹਾ, ਕੜਛੀਆਂ ਤੇ ਪਰਾਤ
ਮੇਰੇ ਗੁਣ ਗਾਵਣ ਦਿਨ ਰਾਤ
ਬਸ ਮੇਰੀ ਐ ਐਨੀ ਕੁ ਬਾਤ
ਮੈਂ ਗੁਰੂ ਘਰ ਦਾਸ
ਕਰਾਂ ਹੋਰ ਕੀ ਪ੍ਰਕਾਸ਼?
ਮੈਂ ਦਾਸਾਂ ਦਾ ਦਾਸ
ਐਨਾ ਕੁ ਇਤਿਹਾਸ
ਹੋ ਨਾ ਬਲਵੰਤ ਉਦਾਸ
ਤੇਰੇ ਉਤੇ ਵੀ ਐ ਪ੍ਰਕਾਸ਼!

ਬੁੱਧ ਸਿੰਘ ਨੀਲੋਂ

9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘੱਗਰ ਨਦੀ ਨੂੰ ਨੱਥ ਚੂੜਾ ਚੜ੍ਹਾਉਣਾ ਰੂੜੀਵਾਦੀ ਤੇ ਗੁੰਮਰਾਹਕੁੰਨ ਰਵਾਇਤ
Next articleਕਵਿਤਾ  “ਮੀਂਹ”