ਕਵਿਤਾ  “ਮੀਂਹ”        

ਕੁਲਦੀਪ ਸਿੰਘ ਸਾਹਿਲ

(ਸਮਾਜ ਵੀਕਲੀ

ਹਾੜ ਮਹੀਨੇ ਬੱਦਲ ਗਰਜੇ

ਕਿਧਰੋ ਚੜਕੇ ਆ ਗਿਆ ਮੀਂਹ।
ਤਪਸ਼ ਪਈ ਸੀ ਧਰਤੀ ਤੇ
ਜਲ ਥਲ ਹੁਣ ਕਰਵਾ ਗਿਆ ਮੀਂਹ।
ਮੋਹਲੇਧਾਰ ਇਹ ਰੁਕਦਾ ਕਿਥੇ
ਕੰਨੀਂ ਹੱਥ ਲਵਾ ਗਿਆ ਮੀਂਹ।
ਅੱਜ ਦਿਹਾੜੀ ਕਿਥੇ ਲੱਗਣੀ
ਤੜਕੇ ਫਿਰ ਤੋਂ ਆ ਗਿਆ ਮੀਂਹ।
ਪਾਠਸ਼ਾਲਾਵਾਂ ਬੰਦ ਹੋ ਗਈਆ
ਘਰ ਹੀ ਪੜਨੇ ਨਾ ਗਿਆ ਮੀਂਹ।
ਖੁਸ਼ੀਆਂ ਲੈ ਆਇਆ ਕਿਸੇ ਲਈ
ਕਿਸੇ ਨੂੰ ਵਕਤੀ ਪਾ ਗਿਆ ਮੀਂਹ।
ਤਿਪ ਤਿਪ ਚੋਵਣ ਛੱਤਾਂ ਘਰ ਦੀ
ਚੁੱਲ੍ਹੇ ਅੱਗ ਬੁਝਾ ਗਿਆ ਮੀਂਹ।
ਪੁੱਤਾਂ ਵਾਂਗੋਂ ਪਾਲੀਆਂ ਫਸਲਾਂ
ਪਾਣੀ ਵਿੱਚ ਬਹਾ ਗਿਆ ਮੀਂਹ।
ਕਿੰਝ ਨਿਪਟਣਾ ਆਫ਼ਤ ਨਾਲ
ਕਿੰਨਾ ਕੁੱਝ ਸਮਝਾਂ ਗਿਆ ਮੀਂਹ।
ਖੈਰ ਹੋਵੇ ਵਤਨ ਮੇਰੇ ਦੀ
ਲਗਦਾ ਫਿਰ ਤੋਂ ਆ ਗਿਆ ਮੀਂਹ।

ਕੁਲਦੀਪ ਸਿੰਘ ਸਾਹਿਲ
9417990040

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਕੀਕਤ ਨਾਮਾ
Next articleਨੌਕਰ