ਰਵਨੂਰ ਕੌਰ (10 ਸਾਲ) ਬਣੀ NAHMA ਦੇ ਕੈਲੰਡਰ ਕੰਟੈਸਟ ਦੀ ਨੈਸ਼ਨਲ ਵਿੱਨਰ

(ਸਮਾਜ ਵੀਕਲੀ)ਗੁਰਬਿੰਦਰ ਸਿੰਘ ਰੋਮੀ ਯੂਨੀਅਨ ਸਿਟੀ, ਯੂ.ਐੱਸ.ਏ, 06 ਜੁਲਾਈ: ਅਮਰੀਕਾ ਦੀ ਸਿੱਖਿਆ ਭਲਾਈ ਸੰਸਥਾ NAHMA (ਨੈਸ਼ਨਲ ਅਫੋਰਡੇਬਲ ਹਾਊਸਿੰਗ ਮੈਨੇਜਮੈਂਟ ਐਸ਼ੋਸੀਏਸ਼ਨ) ਵੱਲੋਂ ਹਰੇਕ ਸਾਲ ਬੱਚਿਆਂ ਦਾ 200 ਬੱਚੇ ਪ੍ਰਤੀ ਉਮਰ ਵਰਗ ਅਨੁਸਾਰ ਕੈਲੰਡਰ/ਪੋਸਟਰ ਮੁਕਾਬਲਾ ਕਰਵਾਇਆ ਜਾਂਦਾ ਹੈ। ਜਿਸ ਵਿੱਚ ਇਸ ਵਾਰ 2023 ਦੇ 10 ਸਾਲਾ ਵਰਗ ਵਿੱਚੋਂ ਭਾਰਤੀ ਮੂਲ ਦੀ ਬੱਚੀ ਰਵਨੂਰ ਕੌਰ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸਰਟੀਫਿਕੇਟ ਤੇ 1000 ਡਾਲਰ ਦਾ ਨਗਦ ਇਨਾਮ ਜਿੱਤਿਆ। ਹੋਣਹਾਰ ਧੀ ਦੀ ਨਾਨੀ ਰਣਵੀਰ ਕੌਰ ਬੱਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋਹਤੀਆਂ ਰਵਨੂਰ ਤੇ ਵੱਡੀ ਸਿਮਰਨ ਕੌਰ 2017 ਤੋਂ ਇਸ ਕੰਟੈਸਟ ‘ਪੀਪਲ ਹੈਲਪਿੰਗ ਪੀਪਲ: ਪ੍ਰਮੋਟ ਐਕਟ ਆਫ਼ ਕਾਈਂਡਨੈੱਸ’ ਵਿੱਚ ਲਗਾਤਾਰ ਹਿੱਸਾ ਲੈ ਰਹੀਆਂ ਹਨ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰ ਸਾਲ ਕੋਈ ਨਾ ਕੋਈ ਸਥਾਨ ਪ੍ਰਾਪਤ ਕਰਦੀਆਂ ਹੀ ਹਨ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੀਆਂ ਸਾਉਣ ਦੀਆਂ
Next articleਕਿੱਕਰ ਦੇ ਤੁੱਕਿਆਂ ਜਾਂ ਫਲੀਆਂ ਦੇ ਫਾਇਦੇ-