HOME ਤੀਆਂ ਸਾਉਣ ਦੀਆਂ

ਤੀਆਂ ਸਾਉਣ ਦੀਆਂ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਸਾਉਣ ਮਹੀਨੇ ਦਿਲ ਵਿੱਚ ਖ਼ੁਸ਼ੀ ਮਨਾਉਂਦੇ ਸੀ।
ਖੀਰ ਪੂੜੇ ਕੜਾਹ ਛਕ ਢੋਲੇ ਦੀਆਂ ਲਾਉਂਦੇ ਸੀ।
ਚਾਵਾਂ ਨਾਲ ਨਾਨਕੇ ਪਿੰਡ ਗੇੜਾ ਲਗਾਉਂਦੇ ਸੀ।
ਬੋਹੜ ਥੱਲੇ ਲਗਦੀਆਂ ਤੀਆਂ ਖ਼ੌਰੂ ਪਾਉਂਦੇ ਸੀ।
ਸਾਉਣ ਸੱਜ ਵਿਆਹੀਆਂ ਪੇਕੇ ਆਉਂਦੀਆਂ ਸੀ।
ਮਿਲ ਕੇ ਸਹੇਲੀਆਂ ਦਿਲ ਪਰਚਾਉਂਦੀਆਂ ਸੀ।
ਨੱਢੀਆਂ ਤੀਆਂ ਤੇ ਨੱਚਦੀਆਂ ਗਾਉਂਦੀਆਂ ਸੀ।
ਇਕ ਦੂਜੀ ਤੋਂ ਵੱਧ ਕੇ ਬੋਲੀਆਂ ਪਾਉਂਦੀਆਂ ਸੀ।
ਬੋਹੜਾਂ ਤੇ ਚਾਈਂ ਚਾਈਂ ਪੀਂਘਾਂ ਪਾਉਂਦੀਆਂ ਸੀ।
ਕੋਈ ਇਕ ਜਾਂ ਦੋ ਰਲ਼ ਪੀਂਘ ਝੂਟਾਉਂਦੀਆਂ ਸੀ।
ਮਸਤੀ ਅੰਦਰ  ਕਰਾਰੇ ਬੋਲ ਸੁਣਾਉਂਦੀਆਂ ਸੀ।
ਦੂਹਰੀਆਂ ਹੋ ਹੋ ਉੱਚੀ ਪੀਂਘ ਝੂਟਾਉਂਦੀਆਂ ਸੀ।
ਮੋਰ ਮਸਤੀ ਵਿੱਚ ਝੂਮ ਝੂਮ ਪਹਿਲ਼ ਪਾਉਂਦੇ ਸੀ।
ਕੋਇਲ ਦੀ ਮਿੱਠੀ ਕੂ ਕੂ ਦਿਲ ਬਹਿਲਾਉਂਦੀ ਸੀ।
ਮਨਚਲੀਆਂ ਬੋਲੀਆਂ ਦੀ ਧੂਹ ਪਾਉਂਦੀਆਂ ਸੀ।
ਹਿਰਦੇ ਦੇ ਵਲਵਲੇ ਬਾਹਰ ਲਿਆਉਂਦੀਆਂ ਸੀ।
ਸ਼ਾਮੀ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਸੀ।
ਮੋਹਲੇਧਾਰ ਮੀਂਹ ਦੀ ਛਹਿਬਰ ਲਾਉਂਦੀਆਂ ਸੀ।
ਸਾਉਣ ਦੀ ਝੜੀ ਗਰੀਬਾਂ ਫਿਕਰ ਪਾਉਂਦੀ ਸੀ।
ਚੋਂਦੀਆਂ ਛੱਤਾਂ ਕੱਚੇ ਘਰਾਂ ਕਹਿਰ ਢਾਹੁੰਦੀ ਸੀ।
ਬੇਬੇ ਦੇ ਸੰਧਾਰੇ ਦੀ ਸੁਆਦ ਮਿਠਾਸ ਵੱਖਰੀ ਸੀ।
ਨਾਨਕਿਆਂ ਦਾ  ਪਿਆਰ ਖ਼ੁਸ਼ੀ ਲਿਆਉਂਦਾ ਸੀ।
ਓਦੋਂ ਪੈਸਾ ਘੱਟ ਪਿਆਰ ਮੁਹੱਬਤ ਜਿਆਦਾ ਸੀ।
ਇਕਬਾਲ ਸਮਾਂ ਨਹੀਂ ਆਉਣਾ ਜੋ ਬੀਤਿਆ ਸੀ।
ਇਕਬਾਲ ਸਿੰਘ ਪੁੜੈਣ
8872897500

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWagner chief Prigozhin is in Russia: Lukashenko
Next articleਪੰਜਾਬੀਆਂ ਦਾ ਬਾਹਰਲੇ ਮੁਲਕਾਂ ਲਈ ਰੁਝਾਨ-