ਬੰਗਾ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ )
ਅੱਜ ਵਿਸ਼ਵ ਅੰਗ ਦਾਨ ਦਿਵਸ ਮੌਕੇ ਇੱਥੇ ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ ਵਲੋਂ ਚੇਤਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਤਰਕਸ਼ੀਲ ਆਗੂ ਅਤੇ ਲੇਖਕ ਜਸਵੀਰ ਸਿੰਘ ਮੋਰੋਂ ਵਲੋਂ ਮੈਡੀਕਲ ਕਾਲਜ ਅਮ੍ਰਿੰਤਸਰ ਨੂੰ ਮੌਤ ਉਪਰੰਤ ਸਰੀਰ ਦਾਨ ਕਰਨ ਦਾ ਇਕਰਾਰ ਕੀਤਾ ਗਿਆ। ਇਸ ਇਕਰਾਰ ਨਾਮੇ ਦਾ ਪਛਾਣ ਪੱਤਰ ਉਕਤ ਕਲੱਬ ਦੇ ਪ੍ਰਧਾਨ ਐਡਵੋਕੇਟ ਕਮਲਜੀਤ ਸਿੰਘ ਵਲੋ ਪ੍ਰ੍ਰਦਾਨ ਕੀਤਾ ਗਿਆ।
ਇਸ ਮੌਕੇ ਅੰਗ ਦਾਨ ਦੀ ਅਹਿਮੀਅਤ ਸਬੰੰਧੀ ਵਿਚਾਰ ਚਰਚਾ ’ਚ ਬੁਲਾਰਿਆਂ ਵਲੋਂ ਅੰਗ ਦਾਨ ਕਰਨ ਲਈ ਪ੍ਰੇਰਿਆ ਗਿਆ। ਕਲੱਬ ਦੇ ਪ੍ਰਧਾਨ ਐਡਵੋਕੇਟ ਕਲਮਜੀਤ ਸਿੰਘ ਅਤੇ ਸਕੱਤਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਮਰਨ ਉਪਰੰਤ ਸਰੀਰ ਦਾਨ ਕਰਨ ਨਾਲ ਵਿਦਿਆਰਥੀ ਵਰਗ ਨੂੰ ਮੈਡੀਕਲ ਖੇਤਰ ਵਿੱਚ ਸਿੱਖਿਆ ਹਾਸਲ ਕਰਨ ਲਈ ਸਹਾਈ ਸਿੱਧ ਹੁੰਦਾ ਹੈ। ਤਰਕਸ਼ੀਲ ਆਗੂ ਜਸਵੀਰ ਮੋਰੋਂ ਨੇ ਆਪਣੇ ਇਸ ਫ਼ੈਸਲੇ ਬਾਰੇ ਦੱਸਦਿਆਂ ਕਿਹਾ ਕਿ ਪੁਨਰਜਨਮ ਅਤੇ ਸਵਰਗ ਨਰਕ ਦੀ ਕੋਈ ਅਹਿਮੀਅਤ ਨਹੀਂ ਹੈ ਅਤੇ ਸਾਨੂੰ ਸਦਾ ਚੇਤਨ ਰਹਿੰਦਿਆਂ ਜੀਵਨ ਦੇ ਯਥਾਰਤ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਇਸ ਜੀਵਨ ਨੂੰ ਸੁਖਾਲਾ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ l ਇਸ ਮੌਕੇ ਬੁਲਾਰਿਆਂ ਨੇ ਮਨੁੱਖਤਾ ਦੇ ਭਲੇ ਲਈ ਸਮੂਹਿਕ ਲਹਿਰ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਮਨੁੱਖੀ ਅੰਗ-ਦਾਨ ਕਰਕੇ ਅਣਮੁੱਲੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ lਦੇਸ਼ ਅੰਦਰ ਅੰਗਦਾਨ ਪ੍ਤੀ ਚੇਤਨ ਨਾ ਹੋਣ ਕਾਰਨ ਰੋਜ਼ਾਨਾ ਲਗਭਗ 20 ਮੌਤਾਂ ਹੋ ਜਾਂਦੀਆਂ ਹਨ l ਇਸ ਮੌਕੇ ਚਰਨਜੀਤ ਤਲਵੰੰਡੀ, ਡਾ. ਯਾਦਵਿੰਦਰ ਸਿੰਘ, ਸਤਪਾਲ ਮੰਡੇਰ, ਦਲਵੀਰ ਚੰਦ, ਸੁਖਜਿੰਦਰ ਬਖਲੌਰ, ਸੁਕੰਤਲਾ ਦੇਵੀ, ਆਸ਼ਾ ਰਾਣੀ, ਲਵਪ੍ਰੀਤ ਸਿੰਘ, ਡਾ. ਜਸਪਾਲ ਸਿੰਘ, ਵਿਸ਼ਾਖਾ ਕਲੇਰ, ਭੁਪਿੰਦਰ ਸਿੰਘ ਪਰਮਾਰ, ਮਾਸਟਰ ਜੋਗਾ ਰਾਮ ਆਦਿ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly