‘ਰੱਖਿਆ ਢਾਂਚੇ ਦੇ ਤੇਜ਼ੀ ਨਾਲ ਵਿਸਤਾਰ ਤੋਂ ਚੀਨ ਦੇ ਹਮਲਾਵਰ ਇਰਾਦੇ ਜ਼ਾਹਿਰ’

ਨਵੀਂ ਦਿੱਲੀ (ਸਮਾਜ ਵੀਕਲੀ): ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਅੱਜ ਕਿਹਾ ਕਿ ਚੀਨ ਭਾਰਤ ਦੇ ਰਣਨੀਤਕ ਟੀਚਿਆਂ ਦੀ ਪੂਰਤੀ ਦੇ ਰਾਹ ਵਿਚ ਵੱਡੀ ਚੁਣੌਤੀ ਬਣ ਰਿਹਾ ਹੈ ਤੇ ਇਹ ਚੁਣੌਤੀ ਲੰਮੇ ਸਮੇਂ ਤੱਕ ਬਣੀ ਰਹਿ ਸਕਦੀ ਹੈ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਚੀਨ ਦੇ ਹਮਲਾਵਰ ਇਰਾਦੇ ਉਸ ਵੱਲੋਂ ਲਗਾਤਾਰ ਆਪਣੀ ਏਅਰ ਫੋਰਸ ਦੇ ਵਿਸਤਾਰ ਤੋਂ ਜ਼ਾਹਿਰ ਹੁੰਦੇ ਹਨ। ਇਕ ਸੈਮੀਨਾਰ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਤੋਂ ਦੁਨੀਆ ਨੂੰ ਇਹ ਸੁਨੇਹਾ ਦੇਣ ਦੀ ਲੋੜ ਹੈ ਕਿ ਭਾਰਤ ਕੋਲ ਅੱਜ ਸਮਰੱਥਾ ਹੈ ਤੇ ‘ਇਸ ਤੋਂ ਵੀ ਵੱਧ’ ਇੱਛਾ ਸ਼ਕਤੀ ਹੈ, ਜਿਸ ਪੱਧਰ ਦੀ ਵੀ ਢੁੱਕਵੀਂ ਜਵਾਬੀ ਕਾਰਵਾਈ ਕਰਨੀ ਹੋਵੇ ਇਹ ਟਕਰਾਅ ਵਧਣ ਉਤੇ ਕਰ ਸਕਦਾ ਹੈ।

ਹਵਾਈ ਸੈਨਾ ਦੇ ਮੁਖੀ ਨੇ ਨਾਲ ਹੀ ਕਿਹਾ ਕਿ ਚੀਨ ਦੀਆਂ ‘ਪ੍ਰਧਾਨਗੀ ਵਾਲੀਆਂ ਤੇ ਕਈ ਵਾਰ ਫਸਾਉਣ ਵਾਲੀਆਂ ਨੀਤੀਆਂ’ ਭਾਰਤ ਨੂੰ ਮੌਕੇ ਪ੍ਰਦਾਨ ਕਰਦੀਆਂ ਹਨ, ਤੇ ਸਾਡਾ ਮੁਲਕ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਵਪਾਰ ਤੇ ਰੱਖਿਆ ਦੋਵਾਂ ਖੇਤਰਾਂ ਦਾ ਫਾਇਦਾ ਉਠਾ ਰਿਹਾ ਹੈ। ਏਅਰ ਚੀਫ ਮਾਰਸ਼ਲ ਨੇ ਕਿਹਾ ਕਿ ਪਾਕਿਸਤਾਨ ਏਅਰ ਫੋਰਸ ਵੀ ਲਗਾਤਾਰ ਨਵਾਂ ਰੱਖਿਆ ਸਾਜ਼ੋ-ਸਾਮਾਨ ਲਿਆ ਰਹੀ ਹੈ ਤੇ ਆਪਣੀ ਹਵਾਈ ਰੱਖਿਆ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੀਨ ਤੇ ਪਾਕਿਸਤਾਨ ਦੀ ਹਵਾਈ ਸੈਨਾ ਨੇ ਆਪਣੀ ਸਮਰੱਥਾ ਵਿਚ ਕਾਫ਼ੀ ਵਾਧਾ ਕਰ ਲਿਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਮਗਰੋਂ 96 ਨਾਗਰਿਕ ਤੇ 366 ਦਹਿਸ਼ਤਗਰਦ ਮਾਰੇ ਗਏ: ਸਰਕਾਰ
Next articleਮਨੀ ਲਾਂਡਰਿੰਗ: ਜੈਕੁਲਿਨ ਫਰਨਾਂਡੇਜ਼ ਈਡੀ ਅੱਗੇ ਪੇਸ਼