ਮਨੀ ਲਾਂਡਰਿੰਗ: ਜੈਕੁਲਿਨ ਫਰਨਾਂਡੇਜ਼ ਈਡੀ ਅੱਗੇ ਪੇਸ਼

Bollywood actress Jacqueline Fernandez

ਨਵੀਂ ਦਿੱਲੀ (ਸਮਾਜ ਵੀਕਲੀ): ਅਦਾਕਾਰ ਜੈਕੁਲਿਨ ਫਰਨਾਂਡੇਜ਼ ਨੇ ਕਥਿਤ ਜਾਅਲਸਾਜ਼ ਸੁਕੇਸ਼ ਚੰਦਰਸ਼ੇਖਰ ਤੇ ਹੋਰਨਾਂ ਦੀ ਸ਼ਮੂਲੀਅਤ ਵਾਲੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਐੱਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਨਵੇਂ ਸਿਰੇ ਤੋਂ ਪੇਸ਼ ਹੋ ਕੇ ਸਵਾਲਾਂ ਦੇ ਜਵਾਬ ਦਿੱਤੇ। ਜਾਂਚ ਏਜੰਸੀ ਵੱਲੋਂ ਕਾਲੇ ਧਨ ਨੂੰ ਸਫ਼ੇਦ ਬਣਾਉਣ ਤੋਂ ਰੋਕਣ ਬਾਰੇ ਐਕਟ (ਪੀਐੱਮਐੱਲਏ) ਤਹਿਤ 36 ਸਾਲਾ ਅਦਾਕਾਰਾ ਦੇ ਬਿਆਨ ਦਰਜ ਕੀਤੇ ਜਾਣਗੇ। ਈਡੀ ਇਸ ਕੇਸ ਵਿੱਚ ਹੁਣ ਤੱਕ ਅਦਾਕਾਰਾ ਤੋਂ ਦੋ ਵਾਰ ਪੁੱਛ-ਪੜਤਾਲ ਕਰ ਚੁੱਕੀ ਹੈ। ਇਕ ਵਾਰ ਤਾਂ ਜੈਕੁਲਿਨ ਨੂੰ ਚੰਦਰਸ਼ੇਖਰ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਸੀ।

ਏਜੰਸੀ ਨੂੰ ਸ਼ੱਕ ਹੈ ਕਿ ਚੰਦਰਸ਼ੇਖਰ ਵੱਲੋਂ ਕੀਤੀ ਕਥਿਤ ਧੋਖਾਧੜੀ ਵਿੱਚੋਂ ‘ਕੁਝ ਲਾਹਾ’ ਅਦਾਕਾਰਾ ਨੂੰ ਵੀ ਮਿਲਦਾ ਰਿਹਾ ਹੈ। ਚੰਦਰਸੇਖਰ ਜਾਅਲਸਾਜ਼ੀ ਦੇ ਨਾਲ ਹਾਈ ਪ੍ਰੋਫਾਈਲ ਲੋਕਾਂ ਤੋਂ ਫਿਰੌਤੀ ਵੀ ਵਸੂਲਦਾ ਸੀ। ਉਂਜ ਅਦਾਕਾਰਾ ਦੇ ਤਰਜਮਾਨ ਨੇ ਪਹਿਲਾਂ ਕਿਹਾ ਸੀ ਕਿ ਉਹ ਜਾਂਚ ਏਜੰਸੀ ਅੱਗੇ ਗਵਾਹ ਵਜੋਂ ਪੇਸ਼ ਹੋਈ ਹੈ। ਚੇਤੇ ਰਹੇ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਲੰਘੇ ਦਿਨੀਂ ਅਦਾਕਾਰਾ ਨੂੰ ਮੁੰਬਈ ਹਵਾਈ ਅੱਡੇ ’ਤੇ ਵਿਦੇਸ਼ ਜਾਣ ਤੋਂ ਰੋਕਦਿਆਂ ਹਵਾਈ ਜਹਾਜ਼ ਤੋਂ ਹੇਠਾਂ ਉਤਾਰ ਲਿਆ ਸੀ। ਏਜੰਸੀ ਦਾ ਕਹਿਣਾ ਸੀ ਕਿ ਜਾਂਚ ਲਈ ਲੋੜੀਂਦੀ ਹੋਣ ਕਰਕੇ ਉਸ ਨੂੰ ਅਜੇ ਦੇਸ਼ ਵਿੱਚ ਹੀ ਰਹਿਣਾ ਪਵੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਰੱਖਿਆ ਢਾਂਚੇ ਦੇ ਤੇਜ਼ੀ ਨਾਲ ਵਿਸਤਾਰ ਤੋਂ ਚੀਨ ਦੇ ਹਮਲਾਵਰ ਇਰਾਦੇ ਜ਼ਾਹਿਰ’
Next articleਚੰਨੀ ਵੱਲੋਂ ਆਨੰਦਪੁਰ ਸਾਹਿਬ ਵਿੱਚ 20 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ