ਖੁਸ਼ਹਾਲੀ ਤੇ ਲੋਕ ਪੱਖੀ ਮਾਹੌਲ ਸਿਰਜਣ ਲਈ ਬਸਪਾ ਨੂੰ ਇੱਕ ਮੌਕਾ ਦੇਣ ਜਲੰਧਰ ਵਾਸੀ : ਐਡਵੋਕੇਟ ਬਲਵਿੰਦਰ ਕੁਮਾਰ

ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ

ਜਲੰਧਰ(ਸਮਾਜ ਵੀਕਲੀ)  ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਲੋਕਾਂ ਨੇ ਜਿਨ੍ਹਾਂ ਵੀ ਪਾਰਟੀਆਂ ਨੂੰ ਵੋਟਾਂ ਪਾ ਕੇ ਸੱਤਾ ਸੌਂਪੀ, ਉਨ੍ਹਾਂ ਨੇ ਜਨਤਾ ਨੂੰ ਹੀ ਦਬਾਉਣ ਦਾ ਕੰਮ ਕੀਤਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਸ਼ਹਿਰ ’ਚ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਤੇ ਸੂਬੇ ’ਚ ਲੰਮੇ ਸਮੇਂ ਤੱਕ ਰਾਜ ਕੀਤਾ। ਇਸੇ ਤਰ੍ਹਾਂ ਕੇਂਦਰ ’ਚ 10 ਸਾਲਾਂ ਤੋਂ ਭਾਜਪਾ ਤੇ ਸੂਬੇ ’ਚ 2 ਸਾਲਾਂ ਤੋਂ ਵੱਧ ਸਮੇਂ ਤੋਂ ਆਪ ਦੀ ਸਰਕਾਰ ਹੈ। ਇਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਤੋਂ ਸੱਤਾ ਲੈ ਕੇ ਉਨ੍ਹਾਂ ਖਿਲਾਫ ਹੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ। ਇਸ ਕਰਕੇ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। 1984 ਦੀ ਘਟਨਾ ਸਮੇਤ ਹੋਰ ਮਾਮਲਿਆਂ ’ਤੇ ਨਜ਼ਰ ਮਾਰੀਏ ਤਾਂ ਕਾਂਗਰਸ ਨੇ ਸਭ ਤੋਂ ਵੱਧ ਸਰਕਾਰੀ ਮਸ਼ੀਨਰੀ ਲੋਕਾਂ ਖਿਲਾਫ ਵਰਤੀ। ਇਸੇ ਤਰ੍ਹਾਂ ਭਾਜਪਾ ਨੇ ਕੀਤਾ। ਆਪ ਨੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾ ਕੇ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਇਆ। ਇਸੇ ਤਰ੍ਹਾਂ ਆਮ ਲੋਕਾਂ, ਮੀਡੀਆ ਨੂੰ ਵੀ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਖਿਲਾਫ ਵੀ ਆਪ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ।
ਦੂਜੇ ਪਾਸੇ ਯੂਪੀ ’ਚ ਬਸਪਾ ਸਰਕਾਰ ਦੌਰਾਨ ਲੋਕ ਪੱਖੀ ਮਾਹੌਲ ਸਿਰਜਿਆ ਗਿਆ। ਕਿਸੇ ਵੀ ਵਰਗ ਜਾਂ ਵਿਅਕਤੀ ਖਿਲਾਫ ਦੰਗੇ ਜਾਂ ਹਿੰਸਾ ਨਹੀਂ ਹੋਣ ਦਿੱਤੀ ਗਈ। ਬਸਪਾ ਸਰਕਾਰ ਨੇ ਕਦੇ ਵੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਹੀਂ ਕੀਤੀ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਲੋਕਾਂ ਤੋਂ ਤਾਕਤ ਲੈ ਕੇ ਉਨ੍ਹਾਂ ਨੂੰ ਹੀ ਦਬਾਉਣ ਦਾ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ। ਇਨ੍ਹਾਂ ਨੂੰ ਬਦਲ ਕੇ ਲੋਕਾਂ ਨੂੰ ਇੱਕ ਮੌਕਾ ਬਸਪਾ ਨੂੰ ਦੇਣਾ ਚਾਹੀਦਾ ਹੈ। ਬਸਪਾ ਲੋਕ ਪੱਖੀ, ਖੁਸ਼ਹਾਲੀ ਤੇ ਭਾਈਚਾਰੇ ’ਤੇ ਆਧਾਰਿਤ ਪ੍ਰਬੰਧ ਦੀ ਹਮਾਇਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleखुशहाली व लोकहित में बसपा को एक मौका दें जालंधर वासी : एडवोकेट बलविंदर कुमार
Next articleਸਿੱਖ ਨੈਸ਼ਨਲ ਕਾਲਜ ਬੰਗਾ ਦਾ ਨਤੀਜਾ ਸ਼ਾਨਦਾਰ ਰਿਹਾ, ਪ੍ਰਿੰਸੀਪਲ ਨੇ ਦਿੱਤੀਆਂ ਮੁਬਾਰਕਾਂ