ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਮਾਨਵਤਾ ਦੀ ਸੇਵਾ ਹਿੱਤ ਬਚਿੱਤਰ ਸਿੰਘ ਰਾਣਾ ਪੁੱਤਰ ਸ਼੍ਰੀ ਉਮਰ 90 ਸਾਲ ਪਿੰਡ ਰਾਮਪੁਰ ਬਿਲੜੋ ਮ੍ਰਿਤਕ ਸਰੀਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼ਮਸ਼ੇਰ ਸਿੰਘ ਪੁੱਤਰ ਓਕਾਰ ਸਿੰਘ, ਪੋਤਰਾਂ ਆਕੂ, ਪਾਕੂ,ਬੇਟੀਆਂ ਭੋਲੀ, ਰਕਸ਼ਾ, ਨਿਲੂ, ਆਸ਼ਾ ਅਤੇ ਜਵਾਈ ਕਰਨੈਲ ਸਿੰਘ, ਕਿਰਪਾਲ ਸਿੰਘ,ਜਸਪਾਲ ਸਿੰਘ ਵਲੋਂ ਇਨ੍ਹਾਂ ਦੇ ਸ਼ਰੀਰ ਨੂੰ ਮੈਡੀਕਲ਼ ਖ਼ੋਜ ਕਰਨ ਲਈ ਅੰਮ੍ਰਿਤਸਰ ਮੈਡੀਕਲ ਕਾਲਜ ਅਤੇ ਕੋਰਨੀਅਲ ਟਰਾਂਸਪਲਾਟ ਸੁਸਾਇਟੀ ਹੁਸ਼ਿਆਰਪੁਰ ਰਾਹੀਂ ਰਿਸ਼ਰਚ ਲਈ ਭੇਜਿਆ ਗਿਆ, ਇਸ ਮੌਕੇ ਤੇ ਪਿੰਡ ਦੇ ਪਰਵੰਤੇ ਸੱਜਣਾ, ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾਂ ਰੋਟਰੀ ਆਈ ਬੈਕ ਅਤੇ ਕੋਰਨੀਅਲ ਟਰਾਂਸਪਲਾਟ ਸੁਸਾਇਟੀ (ਹੁਸਿ: )ਵਲੋਂ ਸੰਸਥਾ ਤੋਂ ਚੇਅਰਮੈਨ ਡਾਕਟਰ ਤਰਸੇਮ ਸਿੰਘ,ਡਾਕਟਰ ਰਾਮ ਗੋਪਾਲ ਐਮ ਓ, ਡਾਕਟਰ ਚਰਨਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਿਲੜੋ ਆਮ ਆਦਮੀ ਮਹੁੱਲਾਂ ਕਲੀਨਕ , ਸਿਵਲ ਹਸਪਤਾਲ ਗੜ੍ਹਸ਼ੰਕਰ ਤੋਂ ਡਾਕਟਰ ਜੋਗਿੰਦਰ ਸਿੰਘ ਐੱਮ ਓ ਸੀਨੀਅਰ ਮੈਡੀਕਲ ਅਫ਼ਸਰ ਗੜ੍ਹਸ਼ੰਕਰ, ਡਾਕਟਰ ਲਖਵਿੰਦਰ ਸਿੰਘ ਲੱਕੀ, ਡਾਕਟਰ ਸੰਭੂ ਅਤੇ ਪਿੰਡ ਦੇ ਹੋਰ ਬਹੁਤ ਸਾਰੇ ਸਰੀਰਦਾਨੀ ਮੌਜੂਦ ਸਨ | ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਡਾਕਟਰ ਤਰਸੇਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੀਆਂ ਅੱਖਾਂ ਦਾਨ ਕਰਨ ਤਾਂ ਜੋ ਮਰਨ ਉਪਰੰਤ ਉਹ ਵਿਅਕਤੀ ਦੋ ਅੰਧੇਰੀ ਨੂੰ ਰੋਸ਼ਨੀ ਪ੍ਰਦਾਨ ਕਰ ਸੱਕਣ| ਡਾਕਟਰ ਲਖਵਿੰਦਰ ਲੱਕੀ ਨੇ ਬੱਚਿਤਰ ਸਿੰਘ ਰਾਣਾ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਸਰੀਰ ਦਾਨ ਕਰਨ ਲਈ ਪਰਿਵਾਰ ਦਾ ਧੰਨਵਾਦ ਕੀਤਾ, ਤੇ ਡਾਕਟਰ ਚਰਨਜੀਤ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਜੋ ਵੀ ਅੱਖਾਂ ਦੀ ਪੁਤਲੀ ਤੋਂ ਪੀੜਤ ਵਿਅਕਤੀ ਹੈ ਉਹ ਸਾਡੀ ਸੰਸਥਾ ਨਾਲ ਸੰਪਰਕ ਕਰੇ ਅਸੀਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਹ ਸੇਵਾ ਫ੍ਰੀ ਕਰ ਰਹੇ ਹਾਂ ਤੇ ਉਸ ਲੋੜਵੰਦਾ ਨੂੰ ਪੁੱਤਲੀ ਪੁਆ ਕੇ ਦਿੱਤੀ ਜਾਵੇਗੀ ਤੇ ਇਨ੍ਹਾਂ ਕਿਹਾ ਕਿ ਇਸ ਪਿੰਡ ਵਿਚ ਸਭ ਤੋਂ ਜਿਆਦਾ ਸਰੀਰਦਾਨੀ ਹਨ | ਮੈਡੀਕਲ ਕਾਲਜ ਵਿਚ ਮ੍ਰਿਤਕ ਸਰੀਰ ਦੀ ਬਹੁਤ ਮਹੱਤਤਾ ਹੈ ਇਸ ਤੇ ਰਿਸ਼ਰਚ ਕਰਕੇ ਵੱਖ ਵੱਖ ਵੱਖ ਬਿਮਾਰੀਆਂ ਦੇ ਡਾਕਟਰ ਅੱਗੇ ਲੋਕਾਂ ਦਾ ਇਲਾਜ਼ ਕਰਦੇ ਹਨ | ਬਚਿੱਤਰ ਸਿੰਘ ਰਾਣਾ ਨੇ ਸੰਨ 2010 ਚ ਆਪਣੇ ਸਰੀਰ ਦਾਨ ਕਰਨ ਦੀ ਵਸੀਅਤ ਬਣਾਈ ਸੀ ਕਿ ਮਰਨ ਉਪਰੰਤ ਉਨ੍ਹਾਂ ਦੇ ਸਰੀਰ ਨੂੰ ਮੈਡੀਕਲ ਖ਼ੋਜ ਕਰਨ ਲਈ ਭੇਜ ਦਿੱਤਾ ਜਾਵੇਂ |ਅੱਜ ਉਨ੍ਹਾਂ ਦੇ ਪਰਿਵਾਰਕ ਅਤੇ ਰਿਸਤੇਦਾਰ ਦੀ ਮੌਜੂਦਗੀ ਵਿਚ ਇਨ੍ਹਾਂ ਦੇ ਸ਼ਰੀਰ ਨੂੰ ਮੈਡੀਕਲ਼ ਖ਼ੋਜ ਕਰਨ ਲਈ ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਭੇਜ ਦਿੱਤਾ ਗਿਆ |ਇਸ ਮੌਕੇ ਪੋਲੋ ਰਾਮ, ਸੁਖਦੇਵ ਸਿੰਘ ਰਾਣਾ,ਸੰਤੋਸ਼ ਰਾਣੀ, ਸੁਨੀਲ ਦੱਤ,ਵਿਨੋਦ ਸਿੰਘ, ਜਗਤਾਰ ਸਿੰਘ ਨੰਬਰਦਾਰ ਰੁਲਦਾ ਸਿੰਘ, ਪਰਮਾ ਨੰਦ ਬੇਦੀ, ਪ੍ਰੇਮ ਨਾਥ, ਬਲਰਾਜ ਸਿੰਘ ਰਾਣਾ, ਡਾਕਟਰ ਸੰਭੂ ਰਾਣਾ ਅਤੇ ਨਗਰ ਨਿਵਾਸੀ ਰਿਸਤੇਦਾਰ ਹਾਜ਼ਿਰ ਸਨ ਅਖੀਰ ਵਿਚ ਡਾਕਟਰ ਤਰਸੇਮ ਸਿੰਘ ਗੱਲਬਾਤ ਕਰਦਿਆਂ ਕਿਹਾ ਕਿ ਸਰੀਰ ਦਾਨ ਕਰਨਾ ਹੋਵੇ ਤਾ ਉਹ ਸਾਡੀ ਸੰਸਥਾ ਨਾਲ ਸੰਪਰਕ ਕਰ ਸੱਕਦਾ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj