ਕੰਗਨਾ ਦਾ ਪਦਮ ਸ਼੍ਰੀ

ਸਿੰਘਦਾਰ ਇਕਬਾਲ ਸਿੰਘ

(ਸਮਾਜ ਵੀਕਲੀ)

ਪਦਮ ਸ਼੍ਰੀ ਜਦ ਮਿਲਿਆ ਇਹ ਭੈੜੀ ਕੰਗਨਾ ਨੂੰ
ਇਨਸਾਫ਼ ਨੂੰ ਕੀਤਾ ਇਨ੍ਹਾਂ ਜਾਲਮਾਂ ਛਿੱਕੇ ਟੰਗਣਾ ਹੂ

ਲੱਖ ਲਾਹਨਤ ਸਰਕਾਰ ਦੀ ਗੰਦੀ ਸੋਚ ਤੇ
ਇਨਸਾਨੀਅਤ ਨੂੰ ਇਨ੍ਹਾਂ ਹੁਣ ਫ਼ਿਰਕੂ ਰੰਗਤ ਰੰਗਣਾ ਹੂ

ਕਿਸਾਨ ਬੈਠੇ ਨੇ ਬਾਡਰ ਤੇ ਇਕ ਇਨਸਾਫ਼ ਲਈ,
ਦੱਸ ਸਿੰਘਦਾਰ ਜ਼ਾਲਮ ਤੋਂ ਇਨਸਾਫ਼ ਕਿਵੇਂ ਮੰਗਣਾ ਹੂ

ਹੋਰ ਤਰੀਕਾ ਨਹੀਂ ਦਿੱਸਦਾ ਮੈਨੂੰ ਲੋਕੋ
ਇਹ ਮੋਦੀ ਦੇ ਦੋਨੋਂ ਹੱਥ ਪਾ ਦੇਈਏ ਹੁਣ ਵੰਗਣਾ ਹੂ

ਬੇਸ਼ਰਮ ਹੈ ਰਾਜਾ ਤੇ ਅੰਧ ਭਗਤ ਵੀ
ਦੁਰ ਲਾਹਨਤ ਇਨ੍ਹਾਂ ਦੇ ਭੁੱਲ ਗਏ ਇਹ ਸੰਗਣਾ ਹੂ

ਸਾਰੇ ਦੇਸ਼ ਨੂੰ ਪਤਾ ਤੇਰੀ ਫਿਰਕਾਪ੍ਰਸਤੀ ਦਾ
ਬਿਨਾ ਪੰਜਾਬੀਆਂ ਤੇਰੇ ਅੱਗੇ ਕਿਸੇ ਨਾ ਖੰਗਣਾ ਹੂ

ਬੇਸ਼ਰਮ ਬੇ ਹਿਆ ਹੈ ਸ਼ਾਸਕ ਦੇਸ਼ ਦਾ
ਸੱਚ ਲਿੱਖਿਆ ਪੜਕੇ ਮੇਰਾ ਇਨ੍ਹਾਂ ਤੰਘਣਾ ਹੂ

ਸਾਰਿਆਂ ਨੂੰ ਹੋਣਾ ਪੈਣਾ ਕੱਠੇ ਸਿੰਘਦਾਰਾ
ਇਸ ਤੋਂ ਬਿਨਾ ਇਹਦਾ ਜ਼ੁਲਮ ਨਾ ਹੁਣ ਥੰਮਣਾ ਹੂ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-96

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਧੀ ਹਾਂ ਪੰਜਾਬ ਦੀ
Next articleਹਿਸਾਬ ਕਿਤਾਬ ਕਿਸਾਨ ਮੋਰਚਾ..