(ਸਮਾਜ ਵੀਕਲੀ)
ਰੱਖੜੀ ਸਿਰਫ਼ ਇੱਕ ਧਾਗਾ ਹੀ ਨਹੀਂ ਹੁੰਦੀ ਬਲਕਿ ਇਸ ਵਿੱਚ ਇੱਕ ਭੈਣ ਦੀਆਂ ਆਪਣੇ ਵੀਰ ਲਈ ਦੁਆਵਾਂ, ਸ਼ੁੱਭ ਇਛਾਵਾਂ ਤੇ ਉਹ ਚਾਅ ਤੇ ਰੀਝਾਂ ਵੀ ਹੁੰਦੀਆਂ ਹਨ ਜਿਹਨਾਂ ਨੂੰ ਉਹ ਆਪਣੇ ਮਨ ਵਿੱਚ ਸਜਾਉਂਦੀ ਹੈ ਆਪਣੇ ਪਿਆਰੇ ਵੀਰ ਲਈ ਤੇ ਮਨ ਵਿੱਚ ਕਾਮਨਾ ਕਰਦੀ ਹੈ ਕਿ ਉਸਦੇ ਵੀਰ ਨੂੰ ਜ਼ਿੰਦਗੀ ਦੇ ਹਰ ਮੋੜ ਤੇ ਸਫਲਤਾ ਮਿਲੇ ਉਹ ਤਰੱਕੀਆਂ ਕਰੇ। ਕਦੇ ਵੀ ਉਸਦੀ ਅੱਖ ਵਿੱਚ ਹੰਝੂ ਨਾ ਆਉਣ।
ਭੈਣ ਵੀਰ ਦਾ ਰਿਸ਼ਤਾ ਸਭ ਤੋਂ ਪਵਿੱਤਰ ਤੇ ਪਿਆਰਾ ਰਿਸ਼ਤਾ ਹੁੰਦਾ ਹੈ ਜਿਸ ਵਿੱਚ ਲੜਾਈ ਗੁੱਸਾ ਚਾਹੇ ਜਿੰਨਾ ਵੀ ਹੋਵੇ ਪਰ ਪਿਆਰ, ਸਤਿਕਾਰ, ਮੋਹ, ਫ਼ਿਕਰ ਬਹੁਤ ਜ਼ਿਆਦਾ ਹੁੰਦਾ ਹੈ। ਭੈਣ ਇੱਕ ਦਿਨ ਹੀ ਨਹੀਂ ਬਲਕਿ ਹਰ ਰੋਜ ਹਰ ਪਲ ਆਪਣੇ ਵੀਰ ਤੋਂ ਵਾਰੇ- ਵਾਰੇ ਜਾਂਦੀ ਤੇ ਉਸ ਲਈ ਦੁਆਵਾਂ ਮੰਗਦੀ ਰਹਿੰਦੀ ਹੈ।
ਭੈਣਾਂ ਕਿੰਨੀਆਂ ਵੀ ਵੱਡੀਆਂ ਹੋ ਜਾਣ ਉਹਨਾਂ ਦਾ ਆਪਣੇ ਵੀਰ ਨਾਲ ਮੋਹ ਓਨਾ ਹੀ ਰਹਿੰਦਾ ਹੈ ਤੇ ਵੀਰ ਵੀ ਆਪਣੀ ਭੈਣ ਲਈ ਆਪਣੇ ਦਿਲ ਵਿੱਚ ਸਾਰੀ ਉਮਰ ਇੱਕ ਅਲੱਗ ਹੀ ਜਗ੍ਹਾ ਬਣਾ ਕੇ ਰੱਖਦੇ ਹਨ ਤੇ ਆਪਣੀ ਭੈਣ ਦੀ ਹਮੇਸ਼ਾ ਰੱਖਿਆ ਕਰਦੇ ਤੇ ਉਸ ਲਈ ਰੱਬ ਤੋਂ ਖੁਸ਼ੀਆ ਮੰਗਦੇ ਨਹੀਂ ਥੱਕਦੇ।
ਮਾਂ ਤੋਂ ਬਾਅਦ ਭੈਣ ਹੀ ਸਭ ਤੋਂ ਵੱਧ ਵੀਰ ਲਈ ਫਿਕਰਮੰਦ ਹੁੰਦੀ ਹੈ। ਭੈਣ ਕਦੇ ਵੀ ਆਪਣੇ ਵੀਰ ਦੀ ਉਦਾਸੀ ਸਹਿਣ ਨਹੀਂ ਕਰ ਸਕਦੀ ਤੇ ਚਾਹੁੰਦੀ ਹੈ ਕਿ ਉਸਦੇ ਰੱਬ ਉਸਦੇ ਵੀਰ ਦੀ ਝੋਲੀ ਖੁਸ਼ੀਆਂ ਨਾਲ ਭਰਦਾ ਰਹੇ ਵੀਰ ਦੇ ਵਿਹੜੇ ਹਾਸੇ ਗੂੰਜਦੇ ਰਹਿਣ ਭੈਣ ਵੀਰ ਦੋਨੋਂ ਹੀ ਇੱਕ ਦੂਜੇ ਦਾ ਦੁੱਖ ਦਰਦ ਸਹਿਣ ਨਹੀਂ ਕਰ ਸਕਦੇ ਤੇ ਇੱਕ ਦੂਜੇ ਦੀ ਖੁਸ਼ੀ ਚ ਖੁਸ਼ ਹੁੰਦੇ ਹਨ।
ਭਰਾ ਤੋਂ ਵੱਧ ਕੋਈ ਵੀ ਇੱਕ ਭੈਣ ਨੂੰ ਪਿਆਰ ਸਤਿਕਾਰ ਨਹੀਂ ਦੇ ਸਕਦਾ ਭਰਾ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿ ਉਸਦੀ ਭੈਣ ਹਮੇਸ਼ਾ ਖੁਸ਼ ਰਹੇ ਤੇ ਭੈਣ ਉਸਦੇ ਮੁੱਖ ਤੇ ਮੁਸਕਾਨ ਵੇਖ ਕੇ ਜਿਉਂਦੀ ਹੈ ਰੱਬ ਕਰੇ ਇਸ ਰਿਸ਼ਤੇ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੇ ਸਭ ਭੈਣ ਵੀਰ ਖੁਸ਼ ਰਹਿਣ ਭੈਣਾਂ ਦੀਆਂ ਦੁਆਵਾਂ ਲੱਗਦੀਆਂ ਰਹਿਣ।
ਵਾਹਿਗੁਰੂ ਜੀ ਸਾਰੀਆਂ ਭੈਣਾਂ ਦੇ ਵੀਰਾਂ ਉੱਤੇ ਮਿਹਰ ਕਰਨ।
ਖੁਸ਼ਪ੍ਰੀਤ ਚਹਿਲ
ਕੋਟ ਲੱਲੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly