ਪਟਿਆਲਾ (ਸਮਾਜ ਵੀਕਲੀ): ਸਵੇਰ ਦੇ ਪੈ ਰਹੇ ਰਹੇ ਮੀਂਹ ਕਰਕੇ ਬਿਜਲੀ ਦੀ ਮੰਗ ’ਚ ਪੰਜ ਤੋਂ ਛੇ ਹਜ਼ਾਰ ਮੈਗਾਵਾਟ ਦੇ ਕਰੀਬ ਗਿਰਾਵਟ ਆਈ ਹੈ। ਬਿਜਲੀ ਦੀ ਮੰਗ ਮਨਫ਼ੀ ਹੋਣ ਮਗਰੋਂ ਪਾਵਰਕੌਮ ਨੇ ਬਿਜਲੀ ਸੰਤੁਲਣ ਕਾਇਮ ਰੱਖਣ ਲਈ ਲਹਿਰਾ ਮੁਹੱਬਤ, ਰੋਪੜ ਅਤੇ ਨਿੱਜੀ ਖੇਤਰ ਦੇ ਗੋਇੰਦਵਾਲ ਸਾਹਿਬ ਥਰਮਲ ਨੂੰ ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ ਬਿਜਲੀ ਦੀ ਲੋੜ ਮੁਤਾਬਕ ਇਸ ਵੇਲੇ ਰਾਜਪੁਰਾ ਥਰਮਲ ਦੀਆਂ ਦੋਵੇਂ ਯੂਨਿਟਾਂ ਅਤੇ ਤਲਵੰਡੀ ਸਾਬੋ ਦੀ ਇੱਕਲੌਤੀ ਯੂਨਿਟ ਵੀ ਅੱਧੇ ਲੋਡ ’ਤੇ ਕਰ ਦਿੱਤੀ ਗਈ ਹੈ।
ਹਾਈਡਲ ਖੇਤਰ ਦੇ ਰਣਜੀਤ ਸਾਗਰ ਡੈਮ ਦੀਆਂ ਤਿੰਨ ਉਤਪਾਦ ਯੂਨਿਟਾਂ ਬੰਦ ਕਰਨੀਆਂ ਪਈਆਂ ਹਨ। ਪਾਵਰਕੌਮ ਦੇ ਸੀਐੱਮਡੀ ਏ.ਵੇਣੂ ਪ੍ਰਸਾਦ ਨੇ ਕਿਹ ਕਿ ਬਰਸਾਤ ਤੋਂ ਕਿਸਾਨ ਵੀ ਖੁਸ਼ ਹਨ ਤੇ ਪਾਵਰਕੌਮ ਦਾ ਅਮਲਾ ਵੀ ਖੁਸ਼ੀ ਦੇ ਰੌਂਅ ’ਚ ਹੈ। ਪਾਵਰਕੌਮ ਵੱਲੋਂ ਬਾਹਰੀ ਖੇਤਰਾਂ ਤੋਂ ਮੰਗਵਾਈ ਜਾ ਰਹੀ ਸ਼ਡਿਊਲ ਬਿਜਲੀ ਵੀ ਕਾਫੀ ਹੱਦ ਤੱਕ ਮਨਫ਼ੀ ਕਰ ਦਿੱਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly