ਬਤਾਨੀਆ ਵੱਲੋਂ ਆਸਾਨ ਕੀਤੇ ਯਾਤਰਾ ਨਿਯਮਾਂ ਦਾ ਭਾਰਤੀਆਂ ਨੂੰ ਨਹੀਂ ਮਿਲਿਆ ਕੋਈ ਲਾਭ

ਲੰਡਨ (ਸਮਾਜ ਵੀਕਲੀ):  ਬਰਤਾਨੀਆ ਵੱਲੋਂ ਕਥਿਤ ਤੌਰ ਉੱਤੇ ਆਸਾਨ ਕੀਤੀ ਗਈ ਕੌਮਾਂਤਰੀ ਯਾਤਰਾ ਪ੍ਰਣਾਲੀ ਅੱਜ ਤੋਂ ਲਾਗੂ ਹੋ ਗਈ ਪਰ ਇਸ ਨਾਲ ਬਰਤਾਨੀਆ ਦੀ ਯਾਤਰਾ ਕਰ ਰਹੇ ਟੀਕਾ ਲਗਵਾ ਚੁੱਕੇ ਭਾਰਤੀਆਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਪਿਛਲੇ ਮਹੀਨੇ ਲਿਆਂਦੇ ਗਏ ਨਵੇਂ ਨੇਮਾਂ ਤਹਿਤ ਟੀਕੇ ਦੀਆਂ ਖੁਰਾਕਾਂ ਲਗਵਾ ਚੁੱਕੇ ਭਾਰਤੀ ਯਾਤਰੀਆਂ ਨੂੰ ਮਾਨਤਾ ਨਾ ਦੇ ਕੇ ਬਰਤਾਨੀਆ ਨੇ ਭਾਰਤ ਨੂੰ ਨਾਰਾਜ਼ ਕਰ ਦਿੱਤਾ ਸੀ। ਬਰਤਾਨੀਆ ਨੇ ਟੀਕਿਆਂ ਦੀ ਸੂਚੀ ਵਿਚ ਭਾਰਤ ਵਿਚ ਬਣੀ ਕੋਵੀਸ਼ੀਲਡ ਹੋਣ ਦੇ ਬਾਵਜੂਦ ਅਜਿਹਾ ਕੀਤਾ। ਉੱਧਰ, ਬਰਤਾਨੀਆ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਉਹ ਭਾਰਤ ਸਣੇ ਕੌਮਾਂਤਰੀ ਸਾਂਝੇਦਾਰਾਂ ਨਾਲ ਕੰਮ ਕਰ ਰਹੇ ਹਨ ਤਾਂ ਜੋ ਪੜਾਅਵਾਰ ਪ੍ਰਕਿਰਿਆ ਰਾਹੀਂ ਇਹ ਕੀਤਾ ਜਾ ਸਕੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCongress looking at Pappu Yadav for Bihar bypolls?
Next articlePriyanka releases video, questions Modi over not sacking minister