ਸੰਗਤ ਮੰਡੀ: ਸੱਪ ਵੱਲੋਂ ਡੱਸਣ ਕਾਰਨ ਖੇਤ ’ਚ ਕੰਮ ਕਰਦੇ ਮਜ਼ਦੂਰ ਦੀ ਮੌਤ

ਸੰਗਤ ਮੰਡੀ (ਸਮਾਜ ਵੀਕਲੀ): ਇਸ ਬਲਾਕ ਅਧੀਨ ਆਉਂਦੇ ਪਿੰਡ ਭਗਵਾਨਗੜ੍ਹ ਦੇ ਖੇਤਾਂ ਵਿਚ ਕੰਮ ਕਰਦੇ ਮਜ਼ਦੂਰ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ। ਪਿੰਡ ਵਾਸੀ ਬਲਜੀਤ ਸਿੰਘ ਜ਼ੈਲਦਾਰ ਨੇ ਦੱਸਿਆ ਕਿ ਚਮਕੌਰ ਸਿੰਘ (45) ਪੁੱਤਰ ਬੋਹੜ ਸਿੰਘ ਪਿੰਡ ਦੇ ਕਿਸਾਨ ਹਰਪਾਲ ਸਿੰਘ ਨਾਲ ਸੀਰੀ ਲੱਗਾ ਹੋਇਆ ਸੀ। ਉਹ ਬੀਤੀ ਸ਼ਾਮ ਖੇਤਾਂ ਵਿਚ ਝੋਨੇ ’ਚੋਂ ਕੱਖ ਕੱਢ ਰਿਹਾ ਸੀ ਤਾਂ ਉਸ ਨੂੰ ਸੱਪ ਨੇ ਡੱਸ ਲਿਆ, ਜਿਸ ਕਾਰਨ ਉਸ ਦੀ ਤੁਰੰਤ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਬੇਸਹਾਰਾ ਹੋ ਗਿਆ ਹੈ। ਉਸ ਦੇ ਪਰਿਵਾਰ ’ਚ ਪਤਨੀ, ਦੋ ਬੇਟੀਆਂ ਅਤੇ ਇਕ ਬੇਟਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਮਕੌਰ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਤੀਰਅੰਦਾਜ਼ੀ: ਟੋਕੀਓ ’ਚ ਭਾਰਤ ਦੇ ਅਤਨੂ ਦਾਸ ਨੇ ਦੋ ਵਾਰ ਦੇ ਓਲੰਪਿਕ ਚੈਂਪੀਅਨ ਨੂੰ ਹਰਾਇਆ
Next articleਮੀਂਹ ਕਰਕੇ ਬਿਜਲੀ ਦੀ ਮੰਗ ਘਟੀ