HOME ਪੀਸੀਸੀਪੀਐੱਲ ਸਨਅਤ ਦਾ ਨਿਵੇਕਲਾ ਉਪਰਾਲਾ

ਪੀਸੀਸੀਪੀਐੱਲ ਸਨਅਤ ਦਾ ਨਿਵੇਕਲਾ ਉਪਰਾਲਾ

4
ਫੋਟੋ ਕੈਪਸ਼ਨ: ਡੇਰਾਬੱਸੀ ਵਿਖੇ ਪੀਸੀਸੀਪੀਐੱਲ ਦੇ ਸੁਰੱਖਿਆ ਵਿਭਾਗ ਦੇ ਅਧਿਕਾਰੀ ਹੈਲਮੇਟ ਪਹਿਨਣ ਵਾਲੇ ਵਾਹਨ ਚਾਲਕ ਨੂੰ ਗੁਲਾਬ ਦਾ ਫੁੱਲ ਭੇਂਟ ਕਰਦੇ ਹੋਏ।
 ਹੈਲਮੇਟ ਪਹਿਨਣ ਵਾਲੇ ਵਾਹਨ ਚਾਲਕਾਂ ਨੂੰ ਗੁਲਾਬ ਦੇ ਫੁੱਲ ਭੇਂਟ ਕਰਕੇ ਕੀਤਾ ਸਨਮਾਨਿਤ
• ਸੜਕੀ ਨਿਯਮਾਂ ਦੀ ਪਾਲਣਾ ਜਾਨੀ ਨੁਕਸਾਨ ਤੋਂ ਬਚਾਅ ਲਈ ਅਹਿਮ: ਪ੍ਰੇਮ ਕੁਮਾਰ ਸੁਰੱਖਿਆ ਪ੍ਰਬੰਧਕ
• ਸੁਰੱਖਿਆ ਮਹੀਨੇ ਮੌਕੇ ਕਰਮਚਾਰੀਆਂ ਨੇ ਨਿਯਮ ਨਾ ਤੋੜਨ ਦਾ ਲਿਆ ਅਹਿਦ
ਡੇਰਾਬੱਸੀ,  (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ): ਸਥਾਨਕ ਉਦਯੋਗਿਕ ਇਕਾਈ ਪੀਸੀਸੀਪੀਐੱਲ ਵੱਲੋਂ ਮਨਾਏ ਜਾ ਰਹੇ ‘ਸੁਰੱਖਿਆ ਮਹੀਨੇ ‘ ਦੌਰਾਨ ਇੱਕ ਸ਼ਲਾਘਾਯੋਗ ਪਹਿਲਕਦਮੀ ਦੇਖਣ ਨੂੰ ਮਿਲੀ। ਕੰਪਨੀ ਦੇ ਸੁਰੱਖਿਆ ਵਿਭਾਗ ਨੇ ਸੜਕੀ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਡੇਰਾਬੱਸੀ-ਮੁਬਾਰਕਪੁਰ ਰੋਡ ‘ਤੇ ਵਿਸ਼ੇਸ਼ ਮੁਹਿੰਮ ਚਲਾਈ। ਇਸ ਦੌਰਾਨ ਨਿਯਮਾਂ ਦੀ ਪਾਲਣਾ ਕਰਦਿਆਂ ਹੈਲਮੇਟ ਪਹਿਨ ਕੇ ਲੰਘਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਨੂੰ ਰੋਕ ਕੇ ਗੁਲਾਬ ਦੇ ਫੁੱਲ ਭੇਂਟ ਕੀਤੇ ਗਏ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਨਿਵੇਕਲੇ ਉਪਰਾਲੇ ਦੀ ਟ੍ਰੈਫਿਕ ਪੁਲਿਸ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸੁਰੱਖਿਆ ਵਿਭਾਗ ਦੇ ਮੁਖੀ ਪ੍ਰੇਮ ਕੁਮਾਰ ਨੇ ਦੱਸਿਆ ਕਿ ਇਹ ਜਾਗਰੂਕਤਾ ਮੁਹਿੰਮ ਕੰਪਨੀ ਦੇ ਸੀ.ਈ.ਓ. ਵਿਨੋਦ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਹੈਲਮੇਟ ਪਹਿਨਣ ਨਾਲ ਸੜਕੀ ਹਾਦਸੇ ਦੌਰਾਨ ਸਿਰ ਦੀ ਗੰਭੀਰ ਸੱਟ ਤੋਂ ਬਚਿਆ ਜਾ ਸਕਦਾ ਹੈ, ਜੋ ਕਿ ਅਕਸਰ ਜਾਨਲੇਵਾ ਸਾਬਤ ਹੁੰਦੀ ਹੈ। ਉਨ੍ਹਾਂ ਰਾਹਗੀਰਾਂ ਨੂੰ ਸੜਕੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਕਰਮਚਾਰੀਆਂ ਨੂੰ ਸੁਰੱਖਿਆ ਉਪਕਰਨਾਂ ਬਾਰੇ ਦਿੱਤੀ ਸਿਖਲਾਈ ਉਨ੍ਹਾਂ ਦੱਸਿਆ ਕਿ ਸੜਕੀ ਸੁਰੱਖਿਆ ਤੋਂ ਇਲਾਵਾ, ਸਨਅਤ ਦੇ ਅੰਦਰ ਵੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਗਏ। ਸੇਫਟੀ ਵਿਭਾਗ ਦੀ ਟੀਮ ਨੇ ਵਰਕਰਾਂ ਨੂੰ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ, ਕੰਮ ਦੌਰਾਨ ਦਸਤਾਨੇ ਅਤੇ ਚਸ਼ਮੇ ਪਹਿਨਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਉਚਾਈ ‘ਤੇ ਕੰਮ ਕਰਨ ਵੇਲੇ ‘ਸੇਫਟੀ ਬੈਲਟ’ ਦੀ ਵਰਤੋਂ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਮੂਹ ਕਰਮਚਾਰੀਆਂ ਨੇ ਫੈਕਟਰੀ ਦੇ ਅੰਦਰ ਅਤੇ ਬਾਹਰ ਸੁਰੱਖਿਆ ਨਿਯਮਾਂ ਦੀ ਉਲੰਘਣਾ ਨਾ ਕਰਨ ਦਾ ਅਹਿਦ ਲਿਆ। ਇਸ ਜਾਗਰੂਕਤਾ ਮੁਹਿੰਮ ਮੌਕੇ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਪਰਮਜੀਤ ਸਿੰਘ, ਐਚ.ਆਰ. ਪ੍ਰਬੰਧਕ ਯਸ਼ਵਰਧਨ ਤ੍ਰਿਪਾਠੀ, ਯਸ਼ਪਾਲ ਸਿੰਘ, ਬਲਦੇਵ ਕੁਮਾਰ, ਸੋਹਨ ਲਾਲ ਅਤੇ ਸਰਵਣ ਸਿੰਘ ਸਮੇਤ ਸੁਰੱਖਿਆ ਟੀਮ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleTHE EMOTION CORD
Next articleਨੈਸ਼ਨਲ ਹਾਈਵੇ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਵਿੱਚ ਹਾਦਸੇ ਹੋਣ ਦਾ ਡਰ