ਰੇਲ ਕੋਚ ਫੈਕਟਰੀ ਨੇ ਰਾਜਕੋਟ, ਗੁਜਰਾਤ ਵਿੱਚ ਆਯੋਜਿਤ ਇੰਡਿਆ ਇੰਡਸਟਰੀਅਲ ਫੇਅਰ ਵਿੱਚ ਆਪਣੀ ਚਮਕ ਦਰਸਾਈ

ਕਪੂਰਥਲਾ,(ਸਮਾਜ ਵੀਕਲੀ)  (ਕੌੜਾ)- ਰੇਲ ਡਿੱਬਾ ਫੈਕਟਰੀ, ਕਪੂਰਥਲਾ ਨੇ ਆਪਣੀ ਰੇਲ ਡਿੱਬਾ ਨਿਰਮਾਣ ਸਮਰੱਥਾ ਨੂੰ ਦਰਸਾਉਂਦਿਆਂ ਰਾਜਕੋਟ, ਗੁਜਰਾਤ ਵਿੱਚ ਆਯੋਜਿਤ ਇੰਡਿਆ ਇੰਡਸਟਰੀਅਲ ਫੇਅਰ 2025 ਵਿੱਚ ਭਾਗ ਲਿਆ। ਇਸ ਮੇਲੇ ਦਾ ਉਦਘਾਟਨ 2 ਫਰਵਰੀ ਨੂੰ ਹੋਇਆ। ਇਹ ਮੇਲਾ 5 ਫ਼ਰਵਰੀ ਤੱਕ ਜਾਰੀ ਰਹੇਗਾ। ਮੇਲੇ ਦੇ ਪਹਿਲੇ ਦਿਨ, ਰੇਡਿਕਾ ਦੇ ਸਟਾਲ ਦਾ ਦੌਰਾ ਕਈ ਸਥਾਨਕ ਮੁੱਖ ਮਹਿਮਾਨਾਂ ਅਤੇ ਵਪਾਰਕ ਮੁਹਾਰਤ ਰੱਖਣ  ਵਾਲਿਆਂ ਨੇ ਕੀਤਾ। ਸ਼੍ਰੀ ਪੁਰਸ਼ੋੱਤਮ ਰੂਪਾਲਾ, ਐੱਮ.ਪੀ., ਲੋਕ ਸਭਾ ਨੇ ਰੇਡਿਕਾ ਸਟਾਲ ਦਾ ਦੌਰਾ ਕੀਤਾ ਅਤੇ ਉੱਥੇ ਦਰਸਾਏ ਗਏ ਮਾਡਲਾਂ ਅਤੇ ਹੋਰ ਚੀਜ਼ਾਂ ਵਿੱਚ ਗਹਿਰੀ ਰੁਚੀ ਦਿਖਾਈ। ਉਨ੍ਹਾਂ ਦਾ ਸੁਆਗਤ ਸ਼੍ਰੀ ਰਾਹੁਲ ਗੋਸਾਈਨ, ਮੁੱਖ ਪ੍ਰਸ਼ਾਸਨਕ ਅਧਿਕਾਰੀ / ਸੁਚਨਾ ਤਕਨੀਕੀ ਅਤੇ ਸ਼੍ਰੀ ਵਿਨੋਦ ਕਟੋਚ, ਸੀਨੀਅਰ ਜਨਸੰਪਰਕ ਅਧਿਕਾਰੀ ਨੇ ਕੀਤਾ। ਉਨ੍ਹਾਂ ਨੇ ਰੇਡਿਕਾ ਦੁਆਰਾ ਤਿਆਰ ਕੀਤੇ ਭਾਰਤੀ ਰੇਲ ਦੇ ਡਿੱਬਿਆਂ ਦੀ ਉੱਚ ਗੁਣਵੱਤਾ ਅਤੇ ਵਿਸ਼ੇਸ਼ਤਾਵਾਂ ਦੀ ਪ੍ਰਸ਼ੰਸਾ ਕੀਤੀ। ਰੇਡਿਕਾ ਆਪਣੇ ਕੋਚ ਉਤਪਾਦਾਂ ਨੂੰ ਮਾਡਲਾਂ, ਡਿਸਪਲੇ ਬੋਰਡਾਂ, ਬ੍ਰੋਸ਼ਰਾਂ, ਡੌਕਯੂਮੈਂਟਰੀ ਮੁਵੀਜ਼ ਦੇ ਮਾਧਿਅਮ ਨਾਲ ਦਰਸਾਇਆ ਗਿਆ। ਉਦਯੋਗ ਨੇ ਰੇਡਿਕਾ ਦੇ ਉਤਪਾਦਾਂ ਅਤੇ ਨਵੀਂ ਨਵੋਤਪਾਦਾਂ ਵਿੱਚ ਗਹਿਰਾ ਰੁਚੀ ਦਿਖਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਅੰਤਰਰਾਸ਼ਟਰੀ ਜਲ ਗਾਹ ਦਿਵਸ ਮੌਕੇ ਵਿਦਿਆਰੀਆਂ ਚਲਾਇਆ ਸਫ਼ਾਈ ਅਭਿਆਨ, ਜਲਗਾਹਾਂ ਦਾ ਵਾਤਾਵਰਣ ਵਿਚ ਖਾਸ ਮਹੱਤਵ -ਸਦਾਵਰਤੀ
Next articleਬਸੰਤ ਰੁੱਤ