HOME ਬਸੰਤ ਰੁੱਤ

ਬਸੰਤ ਰੁੱਤ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ) 
ਸਰਦ ਰੁੱਤ ਹੈ ਚੱਲੀ, ਬਸੰਤ ਰੁੱਤ ਹੈ ਆਈ।
ਰੁੱਖਾਂ ਤੇ ਪੌਦਿਆਂ ਤੇ ਨਵਾਂ ਜੋਬਨ ਹੈ ਲਿਆਈ।
ਮਨੁੱਖੀ ਸਰੀਰ ‘ਚ ਖੂਨ ਦਾ ਵਹਾਅ ਹੈ ਤੇਜ ਹੋਇਆ,
ਏਸੇ ਲਈ ਮਨੁੱਖਾਂ ‘ਚ ਨਵੀਂ ਫੁਰਤੀ ਹੈ ਆਈ।
ਖਿੜੇ ਫੁੱਲਾਂ ਤੇ ਬੈਠਣ ਭੌਰੇ ਤੇ ਮਧੂ ਮੱਖੀਆਂ।
ਰੰਗ ਬਰੰਗੀਆਂ ਤਿਤਲੀਆਂ ਵੀ ਉਡਾਰੀ ਨੇ ਭਰਦੀਆਂ।
ਬੱਚੇ ਉਡਾਂਦੇ ਰੰਗ ਬਰੰਗੇ ਪਤੰਗ ਛੱਤਾਂ ਤੇ ਚੜ੍ਹ ਕੇ,
ਕੱਢੀਆਂ ਉਨ੍ਹਾਂ ਨੇ ਦਿਲਾਂ ਚੋਂ ਚਿੰਤਾਵਾਂ ਸਾਰੀਆਂ।
ਚਾਈਨਾ ਡੋਰ ਨੇ ਅੱਜ ਕੱਲ੍ਹ ਪੁਆੜੇ ਨੇ ਪਾਏ।
ਕਈ ਉੱਡਦੇ ਪੰਛੀ ਇਸ ਨੇ ਮਾਰ ਮੁਕਾਏ।
ਇਸ ਨੂੰ ਛੱਡ ਕੇ ਸਾਰੇ ਭਾਰਤੀ ਡੋਰ ਵਰਤੋ,
ਇਹ ਕਿਸੇ ਨੂੰ ਵੀ ਯਾਰੋ ਨੁਕਸਾਨ ਨਾ ਪੁਚਾਏ।
ਬਸੰਤ ਪੰਚਮੀ ਨੂੰ ਲੱਗਦੇ ਪਿੰਡਾਂ ਤੇ ਸ਼ਹਿਰਾਂ ‘ਚ ਮੇਲੇ।
ਲੋਕ ਸਰ੍ਹੋਂ ਦੇ ਫੁੱਲਾਂ ਵਾਂਗ ਖਿੜ ਕੇ ਵੇਖਣ ਜਾਂਦੇ ਮੇਲੇ।
ਇਸ ਦਿਨ ਤੀਵੀਆਂ ਬਸੰਤੀ ਰੰਗ ਦੇ ਕਪੜੇ ਪਾ ਕੇ,
ਗਿੱਧਾ ਪਾਣ ਤੇ ਗੀਤ ਗਾਣ ਛੱਡ ਕੇ ਸਭ ਝਮੇਲੇ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
( ਸ਼ਹੀਦ ਭਗਤ ਸਿੰਘ ਨਗਰ )
ਪਿੰਨ  144526
ਫੋਨ  9915803554
Previous articleਰੇਲ ਕੋਚ ਫੈਕਟਰੀ ਨੇ ਰਾਜਕੋਟ, ਗੁਜਰਾਤ ਵਿੱਚ ਆਯੋਜਿਤ ਇੰਡਿਆ ਇੰਡਸਟਰੀਅਲ ਫੇਅਰ ਵਿੱਚ ਆਪਣੀ ਚਮਕ ਦਰਸਾਈ
Next articleਹਾਦਸੇ ਵਿਚ ਦੋ ਜ਼ਖ਼ਮੀ ਇਕ ਦੀ ਮੌਤ