HOME ਰੇਲ ਕੋਚ ਫੈਕਟਰੀ ਅਤੇ ਐਸ ਬੀ ਆਈ ਵਿਚਕਾਰ ਕਰਮਚਾਰੀਆਂ ਦੇ ਤਨਖਾਹ ਲਾਭ...

ਰੇਲ ਕੋਚ ਫੈਕਟਰੀ ਅਤੇ ਐਸ ਬੀ ਆਈ ਵਿਚਕਾਰ ਕਰਮਚਾਰੀਆਂ ਦੇ ਤਨਖਾਹ ਲਾਭ ਵਧਾਉਣ ਲਈ ਸਮਝੌਤਾ ਪੱਤਰ ‘ਤੇ ਹਸਤਾਖਰ

2
ਕਪੂਰਥਲਾ  (ਸਮਾਜ ਵੀਕਲੀ)  (ਕੌੜਾ)– ਰੇਲ ਕੋਚ ਫੈਕਟਰੀ, ਕਪੂਰਥਲਾ ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸ ਬੀ ਆਈ) ਨੇ ਅੱਜ ਕਰਮਚਾਰੀਆਂ ਦੇ ਤਨਖਾਹ ਲਾਭ ਵਧਾਉਣ ਲਈ ਇੱਕ ਸਮਝੌਤਾ ਪੱਤਰ (ਐਮ ਓ ਯੂ) ‘ਤੇ ਹਸਤਾਖਰ ਕੀਤੇ। ਇਸਦਾ ਉਦੇਸ਼ ਐਸ ਬੀ ਆਈ ਵਿੱਚ ਆਪਣੇ ਤਨਖਾਹ ਖਾਤਿਆਂ ਦਾ ਸੰਚਾਲਨ ਕਰਨ ਵਾਲੇ ਆਰ ਸੀ ਐਫ ਕਰਮਚਾਰੀਆਂ ਨੂੰ  ਤਨਖਾਹ ਪੈਕੇਜ ਲਾਭ ਪ੍ਰਦਾਨ ਕਰਨ ਲਈ ਸਹੂਲਤਾਂ ਨੂੰ ਵਧਾਉਣਾ ਹੈ। ਇਸਦੇ ਲਈ ਬੈਂਕ ਆਪਣੀਆਂ ਕਿਸੇ ਵੀ ਸ਼ਾਖਾ ਰਾਹੀਂ ਤਨਖਾਹ ਪ੍ਰਾਪਤ ਕਰਨ ਵਾਲੇ ਆਰ ਸੀ ਐਫ ਕਰਮਚਾਰੀਆਂ ਨੂੰ ਸਹੂਲਤਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸਦੇ ਲਈ, ਸਾਰੇ ਆਰ ਸੀ ਐਫ ਕਰਮਚਾਰੀਆਂ ਨੂੰ ਬੈਂਕ ਜਾ ਕੇ  ਆਪਣੇ ਖਾਤੇ  ਦੀ ਤਸਦੀਕ ਕਰਵਾਉਣੀ ਪਵੇਗੀ ਅਤੇ ਉਸ ਨੂੰ ਰੇਲਵੇ ਤਨਖਾਹ ਪੈਕੇਜ ਵਿੱਚ ਬਦਲਣਾ ਪਵੇਗਾ।  ਐਮ ਓ ਯੂ ‘ਤੇ ਹਸਤਾਖਰ ਕਰਨ ਸਮੇਂ ਸ਼੍ਰੀ ਐਸ.ਐਸ. ਮਿਸ਼ਰ , ਜਨਰਲ ਮੈਨੇਜਰ, ਰੇਲ ਕੋਚ ਫੈਕਟਰੀ, ਕਪੂਰਥਲਾ, ਸ਼੍ਰੀ ਭੂਪੇਸ਼ਵਰ ਅਤਰੀ, ਪ੍ਰਿੰਸੀਪਲ ਚੀਫ਼ ਪਰਸੋਨਲ ਅਫ਼ਸਰ, ਸ਼੍ਰੀ ਬਮ  ਸ਼ੰਕਰ ਮਿਸ਼ਰਾ, ਡਿਪਟੀ ਜਨਰਲ ਮੈਨੇਜਰ/ਐਸ ਬੀ ਆਈ, ਸ਼੍ਰੀ ਹੇਮੰਤ ਸੁਲਾਨੀਆ, ਡਿਪਟੀ ਚੀਫ਼ ਪਰਸੋਨਲ ਅਫ਼ਸਰ/ਆਰ ਸੀ ਐਫ, ਸ਼੍ਰੀ ਅਭਿਨਵ ਗੋਇਲ, ਬ੍ਰਾਂਚ ਮੈਨੇਜਰ/ਐਸ ਬੀ ਆਈ ਆਰ ਸੀ ਐਫ ਆਦਿ ਮੌਜੂਦ ਸਨ। ਇਸ ਰੇਲਵੇ ਤਨਖਾਹ ਪੈਕੇਜ ਦੇ ਤਹਿਤ, ਸਟੇਟ ਬੈਂਕ ਆਫ਼ ਇੰਡੀਆ ਕਈ ਸਹੂਲਤਾਂ ਪ੍ਰਦਾਨ ਕਰੇਗਾ ਜਿਸ ਵਿੱਚ ਨਿੱਜੀ ਦੁਰਘਟਨਾ ਬੀਮਾ ਕਵਰ, ਹਵਾਈ ਦੁਰਘਟਨਾ ਬੀਮਾ ਕਵਰ, ਪਰਿਵਾਰਕ ਬੱਚਤ ਖਾਤਾ ਐਸ ਬੀ ਆਈ ਰਿਸ਼ਤੇ , ਏ ਟੀ ਐਮ/ਇੰਟਰਨੈੱਟ/ਮੋਬਾਈਲ ਬੈਂਕਿੰਗ/ਯੋਨੋ ਦੁਆਰਾ ਮੁਫਤ ਬੈਂਕਿੰਗ, ਕਰਜ਼ਿਆਂ ‘ਤੇ ਹੋਰਨਾਂ  ਵਿੱਚ ਰਿਆਇਤ ਆਦਿ ਸ਼ਾਮਲ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੀ. ਐਮ. ਸ਼੍ਰੀ. ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕਪੂਰਥਲਾ ਵਿਖੇ ਸਰਬ-ਸੰਮਤੀ ਨਾਲ ਸਕੂਲ ਪ੍ਰਬੰਧਕੀ ਕਮੇਟੀ ਦਾ ਗਠਨ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵੇਸਟ ਵਸਤਾਂ ਨੂੰ ਸਜਾਵਟੀ ਵਸਤਾਂ ‘ਚ ਬਦਲਣ ਦੀ ਪ੍ਰਤਿਯੋਗਿਤਾ