
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਬਹੁਤ ਹੀ ਦਿਲਚਸਪ ਗਤੀਵਿਧੀ ਬੈਸਟ ਆਊਟ ਆਫ ਵੇਸਟ ਕਰਵਾਈ ਗਈ, ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ, ਵੇਸਟ ਵਸਤਾਂ ਨੂੰ ਸਜਾਵਟੀ ਅਵਸਥਾ ਵਿੱਚ ਬਦਲਿਆ । ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਵਿਦਿਆਰਥੀਆਂ ਵਲੋਂ ਦਿਖਾਈ ਕਲਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਬੱਚੇ ਵੱਧ ਤੋਂ ਵੱਧ ਆਪਣੇ ਦਿਮਾਗ ਦਾ ਇਸਤੇਮਾਲ ਕਰਦੇ ਹਨ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਸਾਡਾ ਵਾਤਾਵਰਨ ਵੀ ਸਾਫ ਸੁਥਰਾ ਰਹਿੰਦਾ ਹੈ । ਪ੍ਰਤੀਯੋਗਿਤਾ ਵਿੱਚ ਪਹਿਲੀ ਜਮਾਤ ਵਿੱਚੋਂ ਸੇਜਲ ਪਹਿਲੇ, ਅੰਮ੍ਰਿਤ ਸਿੰਘ ਦੂਸਰੇ ਅਤੇ ਕਿਰਨ ਦਾਸ ਤੀਸਰੇ ਸਥਾਨ ‘ਤੇ ਰਿਹਾ । ਦੂਸਰੀ ਜਮਾਤ ਪਰੀਨੀਕਾ ਪਹਿਲੇ, ਹਰਨੂਰ ਦੂਜੇ ਅਤੇ ਸੁੱਖਦੀਪ ਤੀਜੇ ਸਥਾਨ ‘ਤੇ ਰਿਹਾ । ਤੀਜੀ ਜਮਾਤ ਮਿਵਾਨ ਸਿੰਘ ਪਹਿਲੇ, ਹਰਲੀਨ ਕੌਰ ਦੂਜੇ ਅਤੇ ਬਾਵਿਕਸ਼ਾ ਤੀਜੇ ਸਥਾਨ ‘ਤੇ ਰਹੀ । ਚੌਥੀ ਜਮਾਤ ਅਰਪਣਪ੍ਰੀਤ ਕੌਰ ਪਹਿਲੇ, ਆਲੀਆ ਦੂਜੇ ਅਤੇ ਅਰਸ਼ਦੀਪ ਤੀਜੇ ਸਥਾਨ ‘ਤੇ ਰਿਹਾ । ਪੰਜਵੀਂ ਜਮਾਤ ਸੁਖਮਨਪ੍ਰੀਤ ਕੌਰ ਪਹਿਲੇ, ਅਨੰਤਪ੍ਰੀਤ ਕੌਰ ਦੂਜੇ ਅਤੇ ਪ੍ਰਭਜੋਤ ਸਿੰਘ ਤੀਜੇ ਸਥਾਨ ‘ਤੇ ਰਿਹਾ । ਸੀਨੀਅਰ ਵਿੰਗ ਵਿੱਚੋਂ ਸਮਾਇਰਾ ਅਤੇ ਏਕਨੂਰ ਪਹਿਲੇ, ਗੁਰਜੋਤ ਤੇ ਅਰਮਾਨ ਦੂਜੇ ਅਤੇ ਮਹਿਕ, ਮੰਨਤ, ਸਰਗੁਣ ਤੇ ਰਣਜੀਤ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਰਹੇ । ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਮੋਂਗਾ ਅਤੇ ਸਟਾਫ ਮੈਂਬਰਾਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ।


