HOME ਨਗਰ ਕੌਂਸਲ ਰਾਏਕੋਟ ਦੀ ਮੀਟਿੰਗ ਵਿੱਚ ਇਸ਼ਤਿਹਾਰਬਾਜ਼ੀ ਦੇ ਦਿੱਤੇ ਗਏ ਠੇਕੇ ਨੂੰ...

ਨਗਰ ਕੌਂਸਲ ਰਾਏਕੋਟ ਦੀ ਮੀਟਿੰਗ ਵਿੱਚ ਇਸ਼ਤਿਹਾਰਬਾਜ਼ੀ ਦੇ ਦਿੱਤੇ ਗਏ ਠੇਕੇ ਨੂੰ ਲੈ ਕੇ ਮਾਹੌਲ ਗਰਮੀ ਵਾਲਾ ਰਿਹਾ

1
ਕੈਪਸ਼ਨ - ਮੀਟਿੰਗ 'ਚ ਇਸ਼ਤਿਹਾਰਬਾਜ਼ੀ ਦੇ ਠੇਕੇ ਸਬੰਧੀ ਸਪੱਸ਼ਟੀਕਰਨ ਦਿੰਦੇ ਹੋਏ ਸੁਪਰਡੈਂਟ ਗਗਨ ਉੱਪਲ।
ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) ਨਗਰ ਕੌਂਸਲ ਰਾਏਕੋਟ ਦੀ ਇੱਕ ਮੀਟਿੰਗ ਅੱਜ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ਼ਹਿਰ ਵਿੱਚ ਇਸ਼ਤਿਹਾਰਬਾਜ਼ੀ ਦੇ ਦਿੱਤੇ ਗਏ ਠੇਕੇ ਨੂੰ ਲੈ ਕੇ ਮਾਹੌਲ ਕੁਝ ਗਰਮੀ ਵਾਲਾ ਰਿਹਾ। ਕੌਂਸਲਰ ਗੁਰਜੰਟ ਸਿੰਘ ਅਤੇ ਸੁਖਵਿੰਦਰ ਸਿੰਘ ਗਰੇਵਾਲ ਵਲੋਂ ਮੁੱਦਾ ਉਠਾਇਆ ਗਿਆ ਕਿ ਨਗਰ ਕੌਂਸਲ ਵਲੋਂ ਦਿੱਤੇ ਗਏ ਇਸ਼ਤਿਹਾਰਬਾਜੀ ਦੇ ਠੇਕੇ ਵਿੱਚ ਬੇਨਿਯਮੀਆਂ ਵਰਤੀਆਂ ਗਈਆਂ ਹਨ ਅਤੇ ਠੇਕੇਦਾਰ ਕੰਪਨੀ ਵਲੋਂ ਕੌਂਸਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਤੈਅਸ਼ੁਦਾ ਗਿਣਤੀ ਤੋਂ ਵੱਧ ਹੋਰਡਿੰਗ ਲਗਾਏ ਗਏ ਹਨ। ਜਿਸਦੇ ਜਵਾਬ ਵਿੱਚ ਸੁਪਰਡੈਂਟ ਗਗਨ ਉੱਪਲ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਨਗਰ ਕੌਂਸਲ ਵਲੋਂ ਹੋਰਡਿੰਗ ਦੀ ਗਿਣਤੀ ਏ.ਆਰ.ਸੀ ਦੀਆਂ ਸਿਫਾਰਿਸ਼ਾਂ ਦੇ ਅਧਾਰ ’ਤੇ 25 ਫੀਸਦੀ ਤੱਕ ਵਧਾਈ ਗਈ ਹੈ। ਇਸ ਉਪਰੰਤ ਉਕਤ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਹੋਰਡਿੰਗ ਵਧਾਏ ਜਾਣ ਸਬੰਧੀ ਕੌਂਸਲ ਤੋਂ ਸਹਿਮਤੀ ਲੈਣ ਤੋਂ ਬਗੈਰ ਹੀ ਏ.ਆਰ.ਸੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਦੋਨਾਂ ਕੌਂਸਲਰਾਂ ਨੇ ਠੇਕੇਦਾਰ ਕੰਪਨੀ ਵਲੋਂ ਇਹ ਇਸ਼ਤਿਹਾਰੀ ਬੋਰਡ ਸ਼ਹਿਰ ਵਿੱਚੋਂ ਲੰਘਦੇ ਰਾਜਮਾਰਗ ਦੇ ਦੋਨੇਂ ਪਾਸੇ ਨਿਯਮਾਂ ਨੂੰ ਛਿੱਕੇ ਟੰਗ ਕੇ ਲਗਾਏ ਜਾਣ ਦੀ ਵੀ ਗੱਲ ਕਹੀ। ਕੌਂਸਲਰ ਗੁਰਜੰਟ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਮੰਗ ਕੀਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਲਈ ਠੇਕੇਦਾਰ ਕੰਪਨੀ ’ਤੇ ਜੁਰਮਾਨਾ ਲਗਾਇਆ ਜਾਵੇ ਅਤੇ ਹਾਊਸ ਦੀ ਵਿਸ਼ੇਸ਼ ਮੀਟਿੰਗ ਸੱਦ ਕੇ ਕੰਪਨੀ ਦਾ ਠੇਕਾ ਰੱਦ ਕੀਤਾ ਜਾਵੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਸ੍ਰੀਮਤੀ ਰਣਜੀਤ ਕੌਰ, ਕੌਂਸਲਰ ਕਮਲਜੀਤ ਵਰਮਾਂ, ਰਜਿੰਦਰ ਸਿੰਘ, ਮੁਹੰਮਦ ਇਮਰਾਨ ਖਾਨ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ, ਗੁਰਦਾਸ ਮਾਨ, ਸ੍ਰੀਮਤੀ ਉਮਾ ਰਾਣੀ, ਸ੍ਰੀਮਤੀ ਸ਼ਰਨਜੀਤ ਕਰ, ਸ੍ਰੀਮਤੀ ਮਨਜੀਤ ਕਰ, ਸ੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਵਿਜੇ ਕੁਮਾਰੀ ਆਦਿ ਕੌਂਸਲਰ ਮੌਜ਼ੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਤੀਜ ਕਮ ਫਰੈਸ਼ਰ ਪਾਰਟੀ, ਸਿਮਰਨ ਬਾਜਵਾ ਬਣੀ ਤੀਆਂ ਦੀ ਰਾਣੀ
Next articleਆਂਗਣਵਾੜੀ ਵਰਕਰਾਂ ਨੂੰ ਪਦਉੱਨਤ ਹੋਣ ‘ਤੇ ਨਿਯੁਕਤੀ ਪੱਤਰ ਸੌਂਪੇ