HOME ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਤੀਜ ਕਮ ਫਰੈਸ਼ਰ ਪਾਰਟੀ, ਸਿਮਰਨ ਬਾਜਵਾ ਬਣੀ...

ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਤੀਜ ਕਮ ਫਰੈਸ਼ਰ ਪਾਰਟੀ, ਸਿਮਰਨ ਬਾਜਵਾ ਬਣੀ ਤੀਆਂ ਦੀ ਰਾਣੀ

ਕੈਪਸ਼ਨ - ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐੱਫ ਵਿਖੇ ਤੀਜ ਸਮਾਗਮ ਦੇ ਜੇਤੂਆਂ ਨੂੰ ਸਨਮਾਨਤ ਕਰਨ ਉਪਰੰਤ ਬੀਬੀ ਗੁਰਪ੍ਰੀਤ ਕੌਰ, ਇੰਜੀਨੀਅਰ ਹਰਨਿਆਮਤ ਕੌਰ, ਇੰਜੀਨੀਅਰ ਨਿਮਰਤਾ ਕੌਰ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਅਤੇ ਸਟਾਫ਼ ਮੈਂਬਰ
ਕਪੂਰਥਲਾ   (ਸਮਾਜ ਵੀਕਲੀ)  ( ਕੌੜਾ )–  ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ਵਿੱਚ ਤੀਜ ਕਮ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਬਤੌਰ ਮੁੱਖ ਮਹਿਮਾਨ ਅਤੇ ਡਾਇਰੈਕਟਰ ਸਕੂਲ ਇੰਜੀਨੀਅਰ ਹਰਨਿਆਮਤ ਕੌਰ ਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਸਮਾਗਮ ‘ਚ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ । ਜਿਨ੍ਹਾਂ ਦਾ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਫੁਲਕਾਰੀ ਦੀ ਛਾਂ ਹੇਠ ਨਿੱਘਾ ਸਵਾਗਤ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਦਕਿ ਤੀਜ ਕੁਈਨ ਦਰਮਿਆਨ ਹੋਇਆ ਮੁਕਾਬਲਾ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ। ਵੱਖ-ਵੱਖ ਰਾਊਂਡ ਚੋਂ ਗੁਜ਼ਰਦਿਆਂ ਸਿਮਰਨ ਬਾਜਵਾ ਮਿਸ ਤੀਜ ਦੇ ਖਿਤਾਬ ‘ਤੇ ਕਬਜ਼ਾ ਕਰਨ ਵਿੱਚ ਸਫਲ ਰਹੀ । ਜਸਲੀਨ ਫਸਟ ਅਤੇ ਨਵਰੂਪ ਕੌਰ ਸੈਕਿੰਡ ਰਨਰਅਪ ਰਹੀ । ਗੁਰਲੀਨ ਕੌਰ ਮਿਸ ਬਬਲੀ ਸਮਾਈਲ ਤੇ ਪ੍ਰਭਜੋਤ ਕੌਰ ਕੌਰ ਮਿਸ ਗ੍ਰੇਸਫੁਲ ਦਾ ਖਿਤਾਬ ਹਾਸਲ ਕਰਨ ਵਿੱਚ ਸਫਲ ਰਹੀ, ਜਦਕਿ ਸਾਹਿਬਪ੍ਰੀਤ ਸਿੰਘ ਮਿਸਟਰ ਫਰੈਸ਼ਰ ਦਾ ਖਿਤਾਬ ਹਾਸਲ ਕਰਨ ‘ਚ ਸਫਲ ਰਿਹਾ ।ਮਾਨਵ ਫਸਟ ਤੇ ਆਜ਼ਾਦ ਸਿੰਘ ਸੈਕਿੰਡ ਰਨਰਅਪ ਰਿਹਾ । ਪਰਮਵੀਰ ਸਿੰਘ ਮਿਸਟਰ ਹੈਂਡਸਮ ਤੇ ਹਰਰਾਜ ਸਿੰਘ ਸਿੰਘ ਬੈਸਟ ਟਰਬਨ ਦਾ ਖਿਤਾਬ ਹਾਸਲ ਕਰਨ ‘ਚ ਸਫਲ ਰਹੇ । ਜੱਜਾਂ ਦੀ ਭੂਮਿਕਾ ਅਨੀਤਾ ਸਹਿਗਲ ਅਤੇ ਮੈਡਮ ਹਰਪ੍ਰੀਤ ਕੌਰ ਨੇ ਨਿਭਾਈ । ਸਮਾਗਮ ਦੇ ਅੰਤ ਵਿੱਚ ਬੀਬੀ ਗੁਰਪ੍ਰੀਤ ਕੌਰ, ਇੰਜੀਨੀਅਰ ਹਰਨਿਆਮਤ ਕੌਰ, ਇੰਜੀਨੀਅਰ ਨਿਮਰਤਾ ਕੌਰ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਅਤੇ ਸਟਾਫ ਮੈਂਬਰਾਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਡੀਅਨ ਮੈਡੀਕਲ ਐਸੋਸੀਏਸ਼ਨ, ਲੁਧਿਆਣਾ ਨੇ ਮਹਿਲਾ ਡਾਕਟਰਾਂ ਲਈ ਸਸ਼ਕਤੀਕਰਨ ਸਮਾਗਮ ਨਾਲ ਤੀਜ ਤਿਉਹਾਰ ਮਨਾਇਆ
Next articleਨਗਰ ਕੌਂਸਲ ਰਾਏਕੋਟ ਦੀ ਮੀਟਿੰਗ ਵਿੱਚ ਇਸ਼ਤਿਹਾਰਬਾਜ਼ੀ ਦੇ ਦਿੱਤੇ ਗਏ ਠੇਕੇ ਨੂੰ ਲੈ ਕੇ ਮਾਹੌਲ ਗਰਮੀ ਵਾਲਾ ਰਿਹਾ