HOME ਰਾਹੁਲ ਗਾਂਧੀ ਨੇ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬੀਆਂ ਨਾਲ ਦੁੱਖ ਵੰਡਾਇਆ...

ਰਾਹੁਲ ਗਾਂਧੀ ਨੇ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬੀਆਂ ਨਾਲ ਦੁੱਖ ਵੰਡਾਇਆ ਅਤੇ ਪ੍ਰਦੇਸ਼ ਕਾਂਗਰਸ ਵੱਲੋਂ ਜੰਗੀ ਪੱਧਰ ‘ਤੇ ਕੀਤੀ ਸੇਵਾ ‘ਤੇ ਤਸੱਲੀ ਪ੍ਰਗਟ ਕੀਤੀ

3

ਹਲਕਾ ਸਾਊਥ ਵਿੱਚ ਥਾਂ-ਥਾਂ ਸੜਕਾਂ ਟੁੱਟੀਆਂ, ਖੜਾ ਪਾਣੀ ਬਿਮਾਰੀਆਂ ਨੂੰ ਬੁਲਾਵਾ ਦੇ ਰਿਹਾ ਹੈ

 ਬਾਵਾ ਨੇ ਲਾਅ ਐਂਡ ਆਰਡਰ ਵਿੱਚ ਆਏ ਨਿਘਾਰ ‘ਤੇ ਚਿੰਤਾ ਪ੍ਰਗਟ ਕੀਤੀ

ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)– ਭਾਰਤ ਦੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਆ ਕੇ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬੀਆਂ ਨਾਲ ਦੁੱਖ ਵੰਡਾਇਆ ਅਤੇ ਪ੍ਰਦੇਸ਼ ਕਾਂਗਰਸ ਨੇ ਭੁਪੇਸ਼ ਬੁਘੇਲ ਜਨਰਲ ਸਕੱਤਰ ਕਾਂਗਰਸ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੰਗੀ ਪੱਧਰ ‘ਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਨਿਭਾਈ ਸੇਵਾ ‘ਤੇ ਸੰਤੁਸ਼ਟਤਾ ਪ੍ਰਗਟ ਕੀਤੀ। ਇਹ ਸ਼ਬਦ ਸੀਨੀਅਰ ਨੇਤਾ ਕੋਆਰਡੀਨੇਟਰ ਏ.ਆਈ.ਸੀ.ਸੀ ਇੰਚਾਰਜ (ਓ.ਬੀ.ਸੀ) ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ ਨੇ ਅੱਜ ਹਲਕਾ ਸਾਊਥ ਵਿੱਚ ਕਾਂਗਰਸੀ ਨੇਤਾ ਰਤਨੇਸ਼ ਸਿੰਘ ਦੇ ਗ੍ਰਹਿ ਵਿਖੇ ਉਹਨਾਂ ਦੀ ਸਿਹਤ ਦਾ ਹਾਲ ਪੁੱਛਣ ਸਮੇਂ ਆਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਇਸ ਸਮੇਂ ਕਈ ਨੁਕੜ ਮੀਟਿੰਗਾਂ ਵੀ ਕੀਤੀਆਂ। ਸ਼੍ਰੀ ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਵਿੱਚ ਭਾਰਤ ਦੇ ਲੋਕ ਦੇਸ਼ ਦਾ ਭਵਿੱਖ ਦੇਖ ਰਹੇ ਹਨ। ਰਾਹੁਲ ਗਾਂਧੀ ਜਾਤ-ਪਾਤ, ਧਰਮ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਉਹਨਾਂ ਵੱਲੋਂ ਕੀਤੀ 3700 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਨੇ ਦੁਨੀਆਂ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਪੈਦਾ ਕੀਤੀ ਅਤੇ ਭਾਰਤ ਵਿੱਚ ਅਨੇਕਤਾ ਵਿੱਚ ਏਕਤਾ ਦਾ ਪ੍ਰਮਾਣ ਦਿੱਤਾ ਹੈ ਅਤੇ ਫਿਰਕਾਪ੍ਰਸਤ ਲੋਕਾਂ ਤੋਂ ਦੇਸ਼ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਰਾਹੀਂ ਭਾਜਪਾ ਸਰਕਾਰ ਵੱਲੋਂ ਵੋਟ ਚੋਰੀ ਦੀ ਖੇਡ ਦਾ ਭਾਂਡਾ ਚੌਰਾਹੇ ਵਿੱਚ ਭੰਨ ਕੇ ਉਹਨਾਂ ਨੇ ਦੁਨੀਆਂ ਸਾਹਮਣੇ ਸੱਚ ਉਜਾਗਰ ਕੀਤਾ ਹੈ। ਬਾਵਾ ਨੇ ਇਸ ਸਮੇਂ ਹਲਕਾ ਸਾਊਥ ਵਿੱਚ ਸੜਕਾਂ, ਲਾਈਟਾਂ, ਪਾਣੀ ਦੀ ਨਿਕਾਸੀ, ਲਾਅ ਐਂਡ ਆਰਡਰ ਦੀ ਹਾਲਤ ਵਿੱਚ ਆਏ ਨਿਘਾਰ ਦੇ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ‘ਆਪ’ ਦੀ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ ਹੋਈ ਹੈ। ਇਸ ਸਮੇਂ ਸਤੀਸ਼ ਸਿੰਘ ਐਡਵੋਕੇਟ, ਸਲਾਊਦੀਨ ਅਕਬਰ, ਅਮਨ ਤਿਵਾੜੀ, ਰਵੀ ਵਿਵੇਕ ਗੋਲੂ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਅਜੋਕੇ ਤਾਣੇ- ਬਾਣੇ ਨੂੰ ਦ੍ਰਿਸ਼ਟੀਮਾਨ ਕਰਦਾ ਕਾਵਿ ਸੰਗ੍ਰਹਿ- ਮੈਂ ਤੇ ਮੇਰੇ ਗੀਤ”
Next articleਸੇਵਾ ਕਾਰਜਾਂ ਦੀ ਵੱਡੀ ਮਿਸਾਲ-ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਸੰਭਲ ਸ਼ਹਿਰ ਦੇ ਮੁਸਲਿਮ ਵੀਰ ਆਏ ਅੱਗੇ