(ਸਮਾਜ ਵੀਕਲੀ)
ਆਉ ਮਿੱਤਰੋ ਰਕਮ ਨੂੰ ਜਾਣੀਏ ਵਿੱਚ ਡੁੱਬਕੇ ਅੱਖਰਾਂ।
ਕਿੰਝ ਭਰਮ, ਭੁਲੇਖੇ, ਵਹਿਮਾਂ ਵਿੱਚ ਪਈ ਜਨਤਾ ਚੱਕਰਾਂ।
ਕਈਆਂ ਰਕਮ ਸਮਝ ਕੇ ਪੈਸੇ ਨੂੰ ਲਏ ਜੋੜ ਨੇ ਲੱਖਾਂ।
ਵਿੱਚ ਪੈ ਕੇ ਭੰਬਲ-ਭੂਸਿਆਂ ਕਰੀ ਜਿੰਦਗੀ ਕੱਖਾਂ।
ਇਸ ਖਾਤਰ ਝੂਠ, ਕਪਟ, ਲਾਲਚ ਨਾ ਲੋਭ ਹੀ ਛੱਡਿਆ।
ਕਈਂ ਰਗੜੇ ਰੱਜ ਬੇਗਾਨੇ ਤੇ ਕੋਈ ਆਪਣਾ ਵੱਢਿਆ।
ਸਭ ਰਿਸ਼ਤੇ, ਨਾਤੇ, ਬੰਧਨ ਨੇ ਪੈਸੇ ਨਾਲ਼ ਤੋਲੇ।
ਸੁਰਗਾਂ ਨੂੰ ਜਾਂਦੇ ਰਾਹ ਆਪੇ ਨਰਕਾਂ ਵੱਲ ਖੋਲ੍ਹੇ।
ਪਰ ਅਸਲ ਚ ਮਤਲਬ ਰਕਮ ਦਾ ਬਹੁਤਾ ਆਸਾਨ ਹੈ।
ਰਾਰਾ-ਰੋਟੀ, ਕੱਕਾ-ਕੱਪੜਾ, ਤੇ ਮੰਮਾ-ਮਕਾਨ ਹੈ।
ਕੁਝ ਇਸ ਤੋਂ ਵਧ ਕੇ ਤਾਂ ਮਿਲੇ ਜੇ ਕੋਈ ਕਿਰਪਾ ਨਿੱਸਰੇ।
ਫਿਰ ‘ਘਾਲੁ ਖਾਇ ਕਿਛ ਹੱਥੋਂ ਦੇਹਿ’ ਕਿਸ ਗੱਲੋਂ ਵਿੱਸਰੇ।
ਹੈ ਪਿੰਡ ਘੜਾਮੇ ਰਕਮ ਵੀ ਨਾਲੇ ਮਸ਼ਹੂਰੀ।
ਕਿਉਂਕਿ ਰੋਮੀ ‘ਰਾਹ ਪਛਾਣਦਾ’ ਤਾਹੀਓਂ ਕਿਰਪਾ ਪੂਰੀ।
ਰੋਮੀ ਘੜਾਮੇਂ ਵਾਲ਼ਾ।
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly