ਜਲਿਆਂਵਾਲਾ ਦੀ ਪੁਰਾਣੀ ਦਿੱਖ ਬਹਾਲ ਕਰਨ ਦੀ ਮੰਗ

*ਤਿੱਖਾ ਰੋਸ ਮੁਜ਼ਾਹਰਾ

 ਪੰਜਾਬ ਸਟੂਡੈਂਟਸ ਫੈਡਰੇਸ਼ਨ ਨੇ ਥਾਂ ਥਾਂ ਰੋਸ ਜ਼ਾਹਰ ਕੀਤਾ

ਜਲੰਧਰ/ਚੰਡੀਗੜ੍ਹ ( ਦੀਦਾਵਰ ਯਾਦਵਿੰਦਰ) (ਸਮਾਜ ਵੀਕਲੀ) : ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਵਿਦਿਆਰਥੀ ਮੰਗਾਂ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ ਕੀਤਾ ਗਿਆ 10% ਦਾ ਵਾਧਾ ਵਾਪਸ ਕਰਵਾਉਣ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐਸ.ਸੀ. ਵਿਦਿਆਰਥੀਆਂ ਦੇ ਦਾਖ਼ਲੇ ਬਿਨਾਂ ਕਿਸੇ ਫੀਸ ਤੋਂ ਕਰਵਾਉਣ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ (ਈ.ਬੀ.ਸੀ) ਤਹਿਤ 1.5 ਲੱਖ ਤੋਂ ਘੱਟ ਆਮਦਨ ਵਾਲੇ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਦੀ ਫੀਸ ਮੁਆਫੀ ਵਾਲਾ ਫੈਸਲਾ ਲਾਗੂ ਕਰਵਾਉਣ ਤੇ ਇਸਦੀ ਇਨਕਮ ਸੀਮਾ ਵਧਾਉਣ,ਲੜਕੀਆਂ ਲਈ ਸਮੁੱਚੀ ਵਿਦਿਆ ਮੁਫ਼ਤ ਦੇ ਫੈਸਲੇ ਨੂੰ ਲਾਗੂ ਕਰਵਾਉਣ,ਵਿਦਿਆਰਥੀਆਂ ਤੋਂ ਪੀ.ਟੀ.ਏ. ਫੰਡ ਲੈਣਾ ਬੰਦ ਕਰਨ ਅਤੇ ਪ੍ਰੋਫ਼ੈਸਰਾਂ ਦੀ ਸਰਕਾਰੀ ਭਰਤੀ ਕਰਵਾਉਣ ਸਮੇਤ ਇਤਿਹਾਸਕ ਇਮਾਰਤਾਂ (ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਗੁਪਤ ਟਿਕਾਣਾ , ਜਲਿਆਂਵਾਲਾ ਬਾਗ , ਕਰਤਾਰ ਸਿੰਘ ਸਰਾਭੇ ਦਾ ਘਰ) ਦੀ ਸਾਂਭ ਸੰਭਾਲ ਕਰਵਾਉਣ ਲਈ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਚ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕੀਤੇ ਗਏ।

ਇਸ ਮੌਕੇ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ ਜਨਰਲ ਸਕੱਤਰ ਅਮਨਦੀਪ ਸਿੰਘ ਅਤੇ ਪ੍ਰੈਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਕਰੋਨਾ ਕਾਲ ਵਿਚ ਜਿਥੇ ਦੇਸ਼ ਦੀ ਆਰਥਿਕਤਾ ਪੂਰੀ ਤਰ੍ਹਾਂ ਡਾਵਾਂ ਡੋਲ ਹੋਈ ਉੱਥੇ ਹੀ ਵਿਦਿਆਰਥੀ ਅਤੇ ਵਿਦਿਆ ਦਾ ਕਾਲਜ ਸਕੂਲ ਬੰਦ ਕਰਕੇ ਗੁਣਵੱਤਾ ਪੱਖੋਂ ਵੀ ਵੱਡਾ ਨੁਕਸਾਨ ਕੀਤਾ ਹੈ। ਦੂਸਰੇ ਪਾਸੇ ਫੀਸਾਂ ਚ ਵਾਧਾ ਕਰਕੇ ਵਿਦਿਆਰਥੀਆਂ ਤੇ ਆਰਥਿਕ ਬੋਝ ਲੱਦ ਦਿੱਤਾ।
ਅਦਾਨੀ ਅੰਬਾਨੀ ਦੀ ਚਾਕਰ, ਮੋਦੀ ਹਕੂਮਤ ਨੇ ਕਰੋਨਾ ਦੀ ਆੜ ਹੇਠ ਸਾਮਰਾਜ ਦੀ ਲੁੱਟ ਅਤੇ ਜਬਰ ਖਿਲਾਫ਼ ਦਾ ਪ੍ਰਤੀਕ ਜਲਿਆਂਵਾਲਾ ਬਾਗ ਦੀ ਇਤਿਹਾਸਕ ਦਿੱਖ ਨੂੰ ਵਿਗਾੜ ਕੇ ਇਸਨੂੰ ਪਿਕਨਿਕ ਸਪਾਟ ਬਣਾ ਕੇ ਸਾਮਰਾਜ ਦੀ ਚਾਕਰੀ ਸਰਕਾਰ ਹੋਣਾ ਸਾਬਿਤ ਕੀਤਾ ਹੈ। ਪੰਜਾਬ ਦੀ ਜਵਾਨੀ ਇਹ ਕਦੇ ਬਰਦਾਸ਼ਤ ਨਹੀਂ ਕਰੇਗੀ ਤੇ ਇਸਦਾ ਪਹਿਲਾਂ ਵਾਲਾ ਸਰੂਪ ਬਹਾਲ ਕਰਾ ਕੇ ਹਟੇਗੀ।

ਜਾਰੀ ਕਰਤਾ:- ਮੰਗਲਜੀਤ ਪੰਡੋਰੀ ਤੇ ਰਾਓਵਾਲੀ ਖ਼ਬਰ ਏਜੰਸੀ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰ+ਕ+ਮ=ਰਕਮ ?
Next articleਮਿਆਰੀ ਬੀਜ ਉਤਪਾਦਨ ਨੂੰ ਉਤਸਾਹਿਤ ਕਰਨ ਲਈ ਆਤਮਾ ਸਕੀਮ ਤਹਿਤ ਖੇਤੀਬਾੜੀ ਵਿਭਾਗ ਪ੍ਰਭਾਵੀ ਦੌਰਾ ਕਰਵਾਇਆ ਗਿਆ