ਭਾਰਤੀ ਜਨਤਾ ਪਾਰਟੀ ਦਾ 44ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਕਪੂਰਥਲਾ  (ਸਮਾਜ ਵੀਕਲੀ)  (ਕੌੜਾ)- ਜਿਲਾ ਪ੍ਰਧਾਨ ਭਾਜਪਾ ਕਪੂਰਥਲਾ ਰਣਜੀਤ ਸਿੰਘ ਖੋਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਰਤੀ ਜਨਤਾ ਪਾਰਟੀ ਦਾ 44ਵਾਂ ਸਥਾਪਨਾ ਦਿਵਸ ਦਾ ਕਾਰਜਕਰਮ ਕਪੂਰਥਲਾ ਦੇ ਮੰਡਲ-1ਦੇ ਪ੍ਰਧਾਨ ਰਾਜਿੰਦਰ ਸਿੰਘ ਧੰਜਲ ਅਤੇ ਮੰਡਲ-2 ਦੇ ਪ੍ਰਧਾਨ ਕਪਿਲ ਧੀਰ ਦੀ ਅਗਵਾਈ ਵਿੱਚ ਪਾਰਟੀ ਦੇ ਜ਼ਿਲਾ ਦਫ਼ਤਰ ਵਿੱਖੇ ਮਨਾਇਆ ਗਿਆ। ਜਿਸ ਵਿੱਚ ਸਭ ਪਹਿਲਾ ਪਾਰਟੀ ਦਾ ਝੰਡਾ ਝੁਲਾਉਣ ਦੀ ਰਸਮ ਪੂਰੀ ਕਰਨ ਉਪਰੰਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਪਾਰਟੀ ਨੂੰ ਦਿੱਤਾ ਗਿਆ ਸੰਦੇਸ਼ ਸਮੁੱਚੇ ਵਰਕਰਾਂ ਅਤੇ ਪਾਰਟੀ ਆਗੂ ਸਾਹਿਬਾਨ ਨੇ ਸੁਣਿਆ ਬਾਦ ਵਿੱਚ ਸ਼੍ਰੀ ਯੱਗ ਦੱਤ ਐਰੀ ਜੀ ਨੇ ਇੱਕ ਸੰਖੇਪ ਜਿਹੇ ਭਾਸ਼ਣ ਦੌਰਾਨ ਪਾਰਟੀ ਦੀ ਹੋਂਦ ਅਤੇ ਕਾਰਜਸ਼ੈਲੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦੇ ਅਖੀਰ ਵਿੱਚ ਜਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵੱਲੋਂ ਸਮਾਗਮ ਵਿੱਚ ਹਾਜ਼ਰ ਵਰਕਰਾਂ ਦਾ ਧੰਨਵਾਦ ਕੀਤਾ ਗਿਆ।

ਸਮਾਗਮ ਵਿੱਚ ਸ਼ਾਮਲ ਮੁੱਖ ਆਗੂਆਂ ਵਿੱਚ ਖਾਸ ਤੌਰ ਤੇ ਡਾ ਰਣਵੀਰ ਕੌਸ਼ਲ ਕਨਵੀਨਰ ਮੈਡੀਕਲ ਸੈਲ ਪੰਜਾਬ, ਐਡ ਪਿਊਸ਼ ਮਨਚੰਦਾਜ਼ਿਲਾ ਜਨਰਲ ਸਕੱਤਰ,ਰੋਸ਼ਨ ਸਭਰਵਾਲ ਪ੍ਰਧਾਨ ਜਿਲਾ ਐੱਸ ਸੀ ਮੋਰਚਾ, ਵਿਵੇਕ ਸਿੰਘ ਬੈਂਸ ਪ੍ਰਧਾਨ ਜਿਲਾ ਯੁਵਾ ਮੋਰਚਾ, ਅਮਰਦੀਪ ਵਿੱਕੀ ਗੁਜਰਾਲ ਕੋ-ਕਨਵੀਨਰ ਆਈ ਟੀ ਸੈਲ ਪੰਜਾਬ,ਕਪੂਰਚੰਦ ਥਾਪਰ ਕਨਵੀਨਰ ਸਥਾਪਨਾ ਦਿਵਸ ਸਮਾਗਮ, ਅਕਾਸ਼ ਕਾਲੀਆ ਸਾਬਕਾ ਜਿਲਾ ਪ੍ਰਧਾਨ, ਅਸ਼ਵਨੀ ਤੁੱਲੀ, ਜਗਦੀਸ਼ ਸ਼ਰਮਾ, ਨਿਰਮਲ ਸਿੰਘ ਨਾਹਰ ਮੈਂਬਰ ਐੱਸ ਸੀ ਮੋਰਚਾ ਪੰਜਾਬ, ਦਵਿੰਦਰ ਧੀਰ ਜਿਲਾ ਦਫਤਰ ਸਕੱਤਰ, ਕਮਲ ਪ੍ਰਭਾਕਰ,ਅਸ਼ੋਕ ਮਾਹਲਾ, ਬਲਵਿੰਦਰ ਸਿੰਘ ਰਾਇਆਵਾਲ, ਪੁਲਕਿਤ ਸੂਰੀ, ਅਰੁਣ ਸਿੰਘ, ਅਸ਼ਵਨੀ ਭੋਲਾ, ਕੁਲਦੀਪ ਸਿੰਘ ਕੋਟ, ਸਤੀਸ਼ ਕਟਾਰੀਆ, ਨੱਥੂ ਰਾਮ ਮਹਾਜਨ, ਮਹਿੰਦਰ ਸਿੰਘ ਬਲੇਰ, ਰਾਜੀਵ ਅਰੋੜਾ, ਸੁਸ਼ੀਲ ਭੱਲਾ, ਡਾ ਅਮਰਨਾਥ, ਮੰਗਤ ਰਾਮ ਕਾਲੀਆ, ਰਾਜ ਕੁਮਾਰ, ਆਸ਼ੀਸ਼ ਮਹਿਤਾ, ਰਾਕੇਸ਼ ਭਨੋਟ, ਰਾਜਿੰਦਰ ਸੇਠੀ, ਸ਼ਾਮ ਸੁੰਦਰ ਸ਼ਰਮਾ, ਐਡ ਨਿਤਿਨ ਸ਼ਰਮਾ, ਐਡ ਅਨੁਜ ਆਨੰਦ, ਐਡ ਰਜਤ ਨੰਦਾ, ਐਡ ਗੁਰਮੀਤ ਕੁਮਾਰ, ਰਿਮਪੀ ਸ਼ਰਮਾ, ਇਸ਼ਾ ਮਹਾਜਨ, ਮਧੂ ਸੂਦ, ਨੀਰੂ ਸ਼ਰਮਾ, ਕ੍ਰਿਸ਼ਨਾ ਹਾਂਡਾ, ਰਿਤੂ ਕੁਮਰਾ, ਸ਼ੀਲਾ, ਰਵਿੰਦਰ ਸ਼ਰਮਾ, ਸੁਨੀਲ ਕੁਮਾਰ, ਅਮਲੇਸ਼ ਕੁਮਾਰ ਮਹਿਤਾ ਆਦਿ ਹਾਜਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਰਕਾਰੀ ਸਮਾਰਟ ਸਕੂਲ ਦੰਦੂਪੁਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਭੋਗ ਪਾਏ ਗਏ
Next articleਬਿਨ ਮੌਸਮੀ ਬਰਸਾਤ