ਪੰਜਾਬੀ ਮਾਂ ਬੋਲੀ ਦੇ ਮਹਾਨ ਸਪੂਤ ਐਸ ਅਸ਼ੋਕ ਭੌਰਾ

ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ)  (ਪੰਜਾਬੀ ਮਾਂ ਬੋਲੀ ਦੇ ਨਾਲ ਸੰਬੰਧਿਤ ਪੰਜਾਬੀ ਸੱਭਿਆਚਾਰ ਪੰਜਾਬੀ ਗੀਤ ਸੰਗੀਤ ਪੰਜਾਬੀ ਸਾਹਿਤ ਤੇ ਸਾਡਾ ਪੰਜਾਬੀ ਵਿਰਸਾ ਇੰਨਾ ਜਿਆਦਾ ਅਮੀਰ ਹੈ ਕਿ ਇਸ ਦੇ ਮੁਕਾਬਲੇ ਸਮੁੱਚੀ ਦੁਨੀਆਂ ਦੇ ਵਿੱਚ ਹੋਰ ਬਹੁਤ ਕੁਝ ਘੱਟ ਹੀ ਦੇਖਣ ਨੂੰ ਮਿਲਦਾ ਹੈ। ਪੁਰਾਤਨ ਸਮੇਂ ਦੇ ਪੰਜਾਬੀ ਗੀਤ ਸੰਗੀਤ ਨੇ ਹੌਲੀ ਹੌਲੀ ਸਹਿਜ ਸਹਿਜ ਚਲਦਿਆਂ ਅਜਿਹੀਆਂ ਤਰੱਕੀਆਂ ਕੀਤੀਆਂ ਕਿ ਅੱਜ ਜਿੱਥੇ ਪੰਜਾਬੀ ਗੀਤ ਸੰਗੀਤ ਪੰਜਾਬੀ ਵਿਰਸਾ ਪੰਜਾਬੀ ਸੱਭਿਆਚਾਰ ਸਮੁੱਚੀ ਦੁਨੀਆਂ ਵਿੱਚ ਪੁੱਜ ਗਿਆ ਹੈ ਉਥੇ ਪੰਜਾਬੀ ਗੀਤ ਸੰਗੀਤ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੇ ਆਸ਼ਿਕ ਅੰਗਰੇਜ਼ ਲੋਕ ਵੀ ਹੋ ਗਏ ਹਨ। ਪੰਜਾਬੀ ਗੀਤ ਸੰਗੀਤ ਦੇ ਪੁਰਾਤਨ ਸਾਜਾਂ ਦੇ ਉੱਪਰ ਜਿੱਥੇ ਗੋਰੇ ਨੱਚਦੇ ਹਨ ਉਥੇ ਹੀ ਉਧਰਲੇ ਵਿਦਿਅਕ ਅਦਾਰਿਆਂ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਦੇ ਪੁਰਾਤਨ ਗੀਤ ਸੰਗੀਤ ਤੇ ਸਾਜਾਂ ਦੇ ਉੱਪਰ ਖੋਜਾਂ ਹੋ ਰਹੀਆਂ ਹਨ। ਇਸ ਤੋਂ ਉੱਪਰ ਸਾਡੇ ਲਈ ਕੀ ਮਾਣ ਵਾਲੀ ਗੱਲ ਹੋ ਸਕਦੀ ਹੈ ਇਹ ਸ਼ਬਦ ਅੱਜ ਦੂਰਦਰਸ਼ਨ ਕੇਂਦਰ ਜਲੰਧਰ ਦੇ ਲਾਈਵ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਪੰਜਾਬੀ ਦੇ ਉੱਘੇ ਲੇਖਕ ਪੱਤਰਕਾਰ ਤੇ ਪੰਜਾਬੀ ਸਾਹਿਤ ਦੀ ਅਹਿਮ ਸ਼ਖਸ਼ੀਅਤ ਐਸ ਅਸ਼ੋਕ ਭੌਰਾ ਹੋਰਾਂ ਨੇ ਸਾਂਝੇ ਕੀਤੇ।
    ਇੱਥੇ ਵਰਣਨ ਯੋਗ ਹੈ ਕਿ ਜੇਕਰ ਪੰਜਾਬੀ ਗੀਤ ਸੰਗੀਤ ਪੰਜਾਬੀ ਵਿਰਸਾ ਹੈ ਤਾਂ ਇਸ ਨੂੰ ਕਲਮ ਨਾਲ ਲਿਖ ਕੇ ਸਮੁੱਚੇ ਸੰਸਾਰ ਵਿੱਚ ਪਹੁੰਚਾਉਣ ਵਾਲੇ ਪੰਜਾਬੀ ਕਲਮਕਾਰ ਐਸ ਅਸ਼ੋਕ ਭੌਰਾ  ਜਿਹੀਆਂ ਸ਼ਖਸੀਅਤਾਂ ਦਾ ਅਹਿਮ ਰੋਲ ਹੈ। ਅਸ਼ੋਕ ਭੌਰਾ ਅਮਰੀਕਾ ਵਿੱਚ ਰਹਿ ਰਹੇ ਹਨ ਤੇ ਪਿਛਲੀ ਦਿਨੀ ਹੀ ਉਹ ਪੰਜਾਬ ਆਏ। ਇਹ ਕੁਦਰਤੀ ਸਬੱਬ ਹੀ ਸਮਝ ਲਓ ਕਿ ਦੂਰਦਰਸ਼ਨ ਕੇਂਦਰ ਜਲੰਧਰ ਦੇ ਨਾਲ ਐਸ ਅਸ਼ੋਕ ਭੌਰਾ ਜੀ ਦਾ ਬਹੁਤ ਗੂੜਾ ਤੇ ਲੰਮੇ ਸਮੇਂ ਤੋਂ ਰਿਸ਼ਤਾ ਚਲਦਾ ਆ ਰਿਹਾ ਹੈ ਇਸ ਲਈ ਦੂਰਦਰਸ਼ਨ ਵਾਲੇ, ਜਦੋਂ ਵੀ ਅਸ਼ੋਕ ਭੌਰਾ ਜੀ ਪੰਜਾਬ ਆਉਂਦੇ ਹਨ ਤਾਂ ਕੋਈ ਨਾ ਕੋਈ ਵਿਸ਼ੇਸ਼ ਪ੍ਰੋਗਰਾਮ ਉਨਾਂ ਦੇ ਨਾਲ ਰੱਖਦੇ ਹਨ ਤੇ ਜਿਸ ਤੋਂ ਪੰਜਾਬੀ ਲੋਕਾਂ ਨੂੰ ਕੋਈ ਨਾ ਕੋਈ ਸੇਧ ਤੇ ਨਵੀਆਂ ਖੋਜ ਖਬਰਾਂ ਮਿਲਦੀਆਂ ਹਨ।
   ਅੱਜ ਦੇ ਪ੍ਰੋਗਰਾਮ ਜਿਸ ਦੀ ਐਂਕਰ ਰੀਤੂ ਸੀ ਉਸਨੇ ਭੋਰਾ ਜੀ ਦੇ ਨਾਲ ਸਮੁੱਚੀ ਦੁਨੀਆਂ ਦੇ ਵਿੱਚ ਪੰਜਾਬ, ਪੰਜਾਬੀ, ਪੰਜਾਬੀਅਤ, ਪੰਜਾਬੀ ਗੀਤ ਸੰਗੀਤ, ਪੰਜਾਬੀ ਵਿਰਸਾ, ਪੰਜਾਬੀ ਸੱਭਿਆਚਾਰ ਤੇ ਹੋਰ ਗੱਲਾਂ ਬਾਤਾਂ ਭੌਰਾ ਜੀ ਨਾਲ ਕੀਤੀਆਂ ਤੇ ਜਿਨਾਂ ਨੂੰ ਅਸ਼ੋਕ ਭੌਰਾ ਜੀ ਨੇ ਨਵੀਨ ਤਰੀਕੇ ਦੇ ਨਾਲ ਨਵੀਂ ਜਾਣਕਾਰੀ ਰਾਹੀਂ ਪੰਜਾਬੀ ਸਰੋਤਿਆਂ ਦੇ ਅੱਗੇ ਪੇਸ਼ ਕੀਤਾ। ਪੰਜਾਬੀ ਵਿਰਸੇ ਪੰਜਾਬੀ ਸੱਭਿਆਚਾਰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਜਲੰਧਰ ਦੂਰਦਰਸ਼ਨ ਕੇਂਦਰ ਦਾ ਅਹਿਮ ਰੋਲ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਆਸ ਕਰਦੇ ਹਾਂ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਦੂਰਦਰਸ਼ਨ ਕੇਂਦਰ ਜਲੰਧਰ ਪੰਜਾਬੀਆਂ ਤੱਕ ਪਹੁੰਚਾਉਂਦਾ ਰਹੇਗਾ।
Previous articleSAMAJ WEEKLY = 05/07/2024
Next articleਡਾ ਅੰਬੇਡਕਰ ਸੋਸਾਇਟੀ ਆਰ ਸੀ ਐੱਫ ਦੁਆਰਾ ਪੂਰਨ ਸਿੰਘ ਤੇ ਰੀਟਾ ਰਾਣੀ ਨੂੰ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਦੇ ਬਦਲੇ ਸਨਮਾਨਿਤ ਕੀਤਾ ਗਿਆ