HOME ਜੰਗਾਂ ਯੁੱਧਾਂ ਵਿੱਚ ਨਿਰਦੋਸ਼ਾਂ ਤੇ ਮਾਸੂਮਾਂ ਦੀਆਂ ਜਾਨਾਂ ਦਾ ਵੱਡੀ ਪੱਧਰ ਤੇ...

ਜੰਗਾਂ ਯੁੱਧਾਂ ਵਿੱਚ ਨਿਰਦੋਸ਼ਾਂ ਤੇ ਮਾਸੂਮਾਂ ਦੀਆਂ ਜਾਨਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਹੈ :-ਖੁਣ ਖੁਣ ਸਿੰਗੜੀਵਾਲਾ

3
ਫੋਟੋ ਅਜਮੇਰ ਦੀਵਾਨਾ
ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਅਮਨ ਸ਼ਾਂਤੀ ਲਈ ਰਾਸ਼ਟਰਪਤੀ ਦੇ ਨਾ ਤੇ ਦਿੱਤਾ ਮੰਗ  ਪੱਤਰ 
ਹੁਸ਼ਿਆਰਪੁਰ    (ਸਮਾਜ ਵੀਕਲੀ)   (ਤਰਸੇਮ ਦੀਵਾਨਾ) ਪੰਜਾਬ ਪੰਜਾਬੀਆਂ ਸਿੱਖ ਕੌਮ ਅਤੇ ਮਨੁੱਖਤਾ ਵਿਰੁੱਧ ਜਬਰੀ ਥੋਪੀ ਜਾ ਰਹੀ ਜੰਗ ਵਿੱਚ ਸਿੱਖ ਕੌਮ ਵੱਲੋਂ ਕਿਸੇ ਤਰ੍ਹਾਂ ਦਾ ਸਾਥ ਨਾ ਦੇਣ ਅਤੇ ਜੰਗ ਤੋਂ ਤੌਬਾ ਕਰਨ ਸਬੰਧੀ ਇੱਕ ਮੰਗ  ਪੱਤਰ ਗੁਰਦੀਪ ਸਿੰਘ ਖੁਣ ਖੁਣ ਕੌਮੀ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ ਅਤੇ ਜ਼ਿਲ੍ਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਅਸ਼ਿਕਾ ਜੈਨ  ਦੇ ਰਝੇਵਿਆਂ ਕਾਰਨ ਪਰਮਪ੍ਰੀਤ ਸਿੰਘ ਅਸਿਸਟੈਂਟ ਕਮਿਸ਼ਨਰ (ਜ) ਨੂੰ  ਰਾਸ਼ਟਰਪਤੀ ਬੀਬੀ ਦਰੋਪਤੀ ਮੁਰਮੂ ਲਈ ਦਿੱਤਾ ਇਸ ਸਮੇਂ ਗੁਰਦੀਪ ਸਿੰਘ ਖੁਣ ਖੁਣ ਨੇ ਕਿਹਾ ਕਿ ਪੰਜਾਬ ਵਿੱਚ ਵੱਸਣ ਵਾਲੀ ਸਿੱਖ ਕੌਮ ਅਤੇ ਪੰਜਾਬੀ ਹਰ ਤਰ੍ਹਾਂ ਦੀ ਜੰਗ ਅਤੇ ਯੁੱਧ ਦੇ ਇਸ ਲਈ ਵਿਰੋਧੀ ਹਨ ਕਿਉਂਕਿ ਇਸ ਨਾਲ ਨਿਰਦੋਸ਼ਾਂ ਤੇ ਮਸੂਮਾਂ ਦੀਆਂ ਜਾਨਾ ਦਾ ਵੱਡਾ ਨੁਕਸਾਨ ਹੀ ਨਹੀਂ ਹੁੰਦਾ ਹੈ ਬਲਕਿ ਮਾਲੀ ਅਤੇ ਆਰਥਿਕ ਤੌਰ ਤੇ ਵੀ ਅਜਿਹੀਆਂ ਜੰਗਾਂ ਸਮੇਂ ਸਿੱਖ ਕੌਮ ਅਤੇ ਪੰਜਾਬੀਆਂ ਦਾ ਵੱਡਾ ਨੁਕਸਾਨ ਹੁੰਦਾ ਹੈ ਇਸ ਲਈ ਅਸੀਂ ਅਮਨ ਚੈਨ ਅਤੇ ਜਮਹੂਰੀਅਤ ਦੇ ਹਾਮੀ ਹਾਂ ਇਸ ਸਮੇਂ ਜ਼ਿਲ੍ਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਕਿਹਾ ਨਰਿੰਦਰ ਮੋਦੀ ਸਰਕਾਰ ਵਲੋਂ ਆਪਣੇ ਸਿਆਸੀ ਅਤੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਸਮੁੱਚੇ ਮੁਲਕ ਨਿਵਾਸੀਆਂ ਨੂੰ ਜੰਗ ਵਿੱਚ ਧੱਕਿਆ ਜਾ ਰਿਹਾ ਹੈ ਅਤੇ ਮੰਦਭਾਵਨਾ ਅਧੀਨ ਸਿੱਖ ਕੌਮ ਅਤੇ ਪੰਜਾਬੀਆਂ ਤੇ ਯੰਗ ਥੋਪੀ ਜਾ ਰਹੀ ਜਿਸ ਦਾ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਪਾਰਟੀ ਇਸ ਜੰਗ ਦਾ  ਸਖਤ ਵਿਰੋਧ ਕਰਦੀ ਹੈ ਇਸ ਸਮੇਂ ਉਹਨਾਂ ਨੇ ਦੇਸ਼ ਦੀ ਰਾਸ਼ਟਰਪਤੀ ਬੀਬੀ ਦਰੋਪਤੀ ਮੁਰਮੂ ਨੂੰ ਗੰਭੀਰਤਾ ਭਰੀ ਅਪੀਲ ਕਰਦੇ ਹੋਇਆ ਕਿਹਾ ਕਿ ਉਹ ਆਪਣੇ ਵਿਧਾਨਕ ਅਤੇ ਮਨੁੱਖਤਾ ਪੱਖੀ ਸੋਚ ਦੀ ਵਰਤੋਂ ਕਰਦਿਆਂ ਹੋਇਆਂ ਇਸ ਜੰਗ ਨੂੰ ਰੁਕਵਾਉਣ ਲਈ ਤੁਰੰਤ ਆਪਣੀ ਜਿੰਮੇਵਾਰੀ ਨਿਭਾਉਣ ਜਿਸ ਲਈ ਸਿੱਖ ਕੌਮ ਅਤੇ ਪੰਜਾਬੀ ਆਪਦੇ ਦਿਲੋਂ ਸ਼ੁਕਰ ਗੁਜ਼ਾਰ ਹੋਣਗੇ,ਇਸ ਸਮੇਂ ਇਸ ਸਮੇਂ ਸੰਦੀਪ ਸਿੰਘ ਖਾਲਸਾ ਟਾਂਡਾ, ਬੀਬੀ ਰਾਜਵਿੰਦਰ ਕੌਰ,ਸਤਵੰਤ ਸਿੰਘ ਮੁਰਾਦਪੁਰ, ਬਘੇਲ ਸਿੰਘ ਟਾਂਡਾ, ਗੁਰਵਿੰਦਰ ਸਿੰਘ ਮਿਆਣੀ, ਜਸਦੀਪ ਸਿੰਘ ਕੁਰੇਸ਼ੀਆ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleSAMAJ WEEKLY = 11/05/2025
Next articleਅਸੀਂ ਜੰਗ ਨਹੀਂ ਅਮਨ ਚਾਹੁੰਦੇ ਕਿਉਂਕਿ ਜੰਗ ਘਰ ਵਿੱਚ ਵੀ ਮਾੜੀ ਸਟੇਟ ਵਿੱਚ ਵੀ ਮਾੜੀ ਅਤੇ ਸੂਬੇ ਵਿੱਚ ਵੀ ਮਾੜੀ ਹੁੰਦੀ ਹੈ : ਡਾ ਸੋਨੀਆ