HOME ਅਸੀਂ ਜੰਗ ਨਹੀਂ ਅਮਨ ਚਾਹੁੰਦੇ ਕਿਉਂਕਿ ਜੰਗ ਘਰ ਵਿੱਚ ਵੀ ਮਾੜੀ ਸਟੇਟ...

ਅਸੀਂ ਜੰਗ ਨਹੀਂ ਅਮਨ ਚਾਹੁੰਦੇ ਕਿਉਂਕਿ ਜੰਗ ਘਰ ਵਿੱਚ ਵੀ ਮਾੜੀ ਸਟੇਟ ਵਿੱਚ ਵੀ ਮਾੜੀ ਅਤੇ ਸੂਬੇ ਵਿੱਚ ਵੀ ਮਾੜੀ ਹੁੰਦੀ ਹੈ : ਡਾ ਸੋਨੀਆ

2
ਡਾ ਸੋਨੀਆ

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) ਅਸੀਂ ਜੰਗ ਨਹੀਂ ਅਮਨ ਚਾਹੁੰਦੇ ਹਾ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ । ਸਾਨੂੰ ਕਦੇ ਵੀ ਆਪਣੇ ਗੁਆਂਡੀ ਨਾਲ ਮਾੜੇ ਸਬੰਧ ਨਹੀਂ ਰੱਖਣੇ ਚਾਹੀਦੇ ਭਾਵੇਂ ਗੁਆਂਡੀ ਗਲਤ ਹੀ ਕਿਉਂ ਨਾ ਹੋਵੇ ਕਈ ਵਾਰ ਅਸੀਂ ਵੀ ਗਲਤ ਹੁੰਦੇ ਹਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਗਲੇ ਦਾ ਘਰ ਤਬਾਹ ਕਰ ਦਿੱਤਾ ਜਾਵੇ ਅਤੇ ਆਪਣੇ ਘਰ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇਹ ਵਿਚਾਰ ਉੱਘੀ ਸਮਾਜ ਸੇਵਕਾ ਡਾ. ਸੋਨੀਆ ਨੇ ਸਾਡੇ ਪੱਤਰਕਾਰ ਨਾਲ ਸਾਂਝੇ ਕੀਤੇ  ! ਉਹਨਾਂ ਕਿਹਾ ਕਿ ਪੂਰੇ ਭਾਰਤ ਅੰਦਰ ਇਸ ਵੇਲੇ ਪੂਰੀ ਤਰ੍ਹਾਂ ਜੰਗ ਦੇ ਬੱਦਲ ਛਾਏ ਹੋਏ ਹਨ ਅਤੇ ਲੋਕਾਂ ਵਿੱਚ ਅਫੜਾ ਦਫੜੀ ਮਚੀ ਹੋਈ ਹੈ ਪੰਜਾਬ ਦੇ ਬਾਰਡਰ ਤੇ ਲੋਕ ਆਪੋ ਆਪਣੇ ਘਰ ਛੱਡ ਸਮਾਨ ਚੁੱਕ ਕੇ ਹਿਜਰਤ ਕਰ ਰਹੇ ਹਨ। ਉਹਨਾਂ ਕਿਹਾ ਕੀ ਦੂਜੇ ਪਾਸੇ ਜੋ ਨਿਰਦੋਸ਼ ਪਹਿਲਗਾਮ ਦੇ ਵਿੱਚ ਮਾਰੇ ਜਾ ਚੁੱਕੇ ਹਨ ਉਹਨਾਂ ਦਾ ਵੀ ਸਾਨੂੰ ਬਹੁਤ ਅਫਸੋਸ ਹੈ ਪਹਿਲਗਾਮ ਵਿੱਚ ਹੋਏ ਹਮਲੇ ਦੀ ਵੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਸੀ  ਉਹਨਾਂ ਕਿਹਾ ਕਿ ਪਾਕਿਸਤਾਨ ਅਤੇ ਕਸ਼ਮੀਰ ਦੇ ਲੋਕ ਕਹਿ ਰਹੇ ਹਨ ਕਿ ਅਸੀਂ ਟੇਬਲ ਤੇ ਬੈਠਣ ਨੂੰ ਤਿਆਰ ਹਾਂ ਕਿ ਇਹ ਅਪਰਾਧ ਅਸੀਂ ਨਹੀਂ ਕੀਤਾ ਅਤੇ ਨਾ ਹੀ ਅਸੀਂ ਸੋਚ ਸਕਦੇ ਹਾਂ। ਉਹਨਾਂ ਆਖਿਆ ਕਿ ਜਦੋਂ ਚਿੱਠੀ ਸਿੰਘਪੁਰਾ ਵਿੱਚ 43 ਸਿੱਖ ਦਿਨ ਦਿਹਾੜੇ ਕੋਹ ਕੋਹ ਕੇ ਮਾਰ ਦਿੱਤੇ ਸਨ ਉਸ ਵਕਤ ਵੀ ਪੂਰਾ ਰੋਲਾ ਸੀ ਕਿ ਇਹ ਅਪਰਾਧ ਮੁਸਲਮਾਨ ਕੌਮ ਨੇ ਕੀਤਾ ਹੈ। ਅਤੇ ਉਸ ਦੇ ਬਦਲੇ ਪੰਜ ਮੁਸਲਮਾਨਾਂ ਨੂੰ ਵੀ ਮਾਰ ਦਿੱਤਾ ਗਿਆ ਸੀ ਤਾਂ ਸਿੱਖ ਕੌਮ ਅਤੇ ਪੰਜਾਬੀਆਂ ਨੇ ਕਿਹਾ ਕਿ ਇਹ ਕਤਲੇਆਮ ਮੁਸਲਮਾਨ ਕੌਮ ਨੇ ਨਹੀਂ ਕੀਤਾ। ਉਹਨਾਂ ਕਿਹਾ ਕਿ ਅਸੀਂ ਜੰਗ ਨਹੀਂ ਅਮਨ ਚਾਹੁੰਦੇ ਹਾਂ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੰਗ ਘਰ ਵਿੱਚ ਵੀ ਮਾੜੀ ਸਟੇਟ ਵਿੱਚ ਵੀ ਮਾੜੀ ਅਤੇ ਸੂਬੇ ਵਿੱਚ ਵੀ ਮਾੜੀ ਹੁੰਦੀ ਹੈ। ਇਸ ਜੰਗ ਨੇ ਭਾਰਤ ਵਿੱਚ ਰਹਿੰਦੇ ਲੋਕਾਂ ਨੂੰ ਦੁੱਖ ਵਿੱਚ ਪਾਇਆ ਹੋਇਆ ਹੈ ਅਤੇ ਜੰਗ ਕਰਕੇ ਲੋਕ ਧੜਾ ਧੜਾ ਘਰ ਦਾ ਸਮਾਨ ਖਰੀਦ ਰਹੇ ਹਨ ਅਤੇ ਆਰਥਿਕ ਤੌਰ ਤੇ ਵੀ ਹੋਰ ਕਮਜ਼ੋਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜਿਹੜਾ ਇਸ ਵੇਲੇ ਖਰਚਾ ਫੌਜ ਤੇ ਆ ਰਿਹਾ ਹੈ ਉਸ ਦਾ ਭਾਰ ਵੀ ਭਾਰਤ ਦੇ ਲੋਕਾਂ ਉੱਪਰ ਹੀ ਪੈਣਾ ਹੈ ਤੇ ਪੈ ਰਿਹਾ ਹੈ। ਉਹਨਾਂ ਕਿਹਾ ਕਿ 1947 ਦੀ ਹੋਈ ਜੰਗ ਨੇ ਦੋਵੇਂ ਪੰਜਾਬਾਂ ਦਾ ਬਟਵਾਰਾ ਕਰ ਦਿੱਤਾ ਸੀ ਤੇ ਹੁਣ ਵੀ ਜੰਗ ਕਰਕੇ ਹੀ ਦੋਵੇਂ ਪੰਜਾਬ ਉਜੜ ਰਹੇ ਹਨ ਉਧਰ ਵੀ ਸਾਡੇ ਹੀ ਭਰਾ ਬੈਠੇ ਹਨ ਤੇ ਇਧਰ ਵੀ ਸਾਡੇ ਭਰਾ ਬੈਠੇ ਹਨ ਇਸ ਕਰਕੇ ਸਾਨੂੰ ਜੰਗ ਤੋਂ ਟਾਲਾ ਵੱਟਣ ਦੀ ਲੋੜ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਜੰਗਾਂ ਯੁੱਧਾਂ ਵਿੱਚ ਨਿਰਦੋਸ਼ਾਂ ਤੇ ਮਾਸੂਮਾਂ ਦੀਆਂ ਜਾਨਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਹੈ :-ਖੁਣ ਖੁਣ ਸਿੰਗੜੀਵਾਲਾ
Next articleਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਚੜਿਆ ਪੁਲਿਸ ਦੇ ਅੜਿੱਕੇ