ਪੰਜਾਬੀ ਗੀਤ ਕਲਾ ਮੰਚ ਪੰਜਾਬ ਨੇ ਸਵ.ਅਵਤਾਰ ਸਿੰਘ ਪ੍ਰੇਮੀ ਦੀ ਯਾਦ ਵਿੱਚ ਦੂਜਾ ਸਾਹਿਤਕ ਸਮਾਗਮ ਕਰਵਾਇਆ

ਗੀਤ ਮੁਕਾਬਲੇ ਦੇ ਜੇਤੂਆਂ ਨੂੰ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, (ਪੱਤਰ ਪ੍ਰੇਰਕ)

(ਸਮਾਜ ਵੀਕਲੀ) ਪੰਜਾਬੀ ਗੀਤ ਕਲਾ ਮੰਚ ਪੰਜਾਬ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਮੰਚ ਦੇ ਸਲਾਹਕਾਰ ਪ੍ਰਸਿੱਧ ਕਵੀ ਹਰਦੇਵ ਹਮਦਰਦ ਦੇ ਪਿਤਾ ਸਵ.ਅਵਤਾਰ ਸਿੰਘ ਪ੍ਰੇਮੀ ਦੀ ਯਾਦ ਵਿੱਚ ਦੂਜਾ ਯਾਦਗਾਰੀ ਸਾਹਿਤਿਕ ਤੇ ਸਨਮਾਨ ਸਮਾਰੋਹ ਬੋਲ ਮਿੱਟੀ ਦੇ ਕਰਵਾਇਆ ਗਿਆ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਵਜੋਂ ਆਏ ਰਮੇਸ਼ ਸੇਠੀ ਬਾਦਲ, ਵਿਸ਼ੇਸ਼ ਮਹਿਮਾਨ ਜਨਕ ਸੰਗਤ, ਅਮਰੀਕ ਸਿੰਘ ਤਲਵੰਡੀ, ਡਾ. ਦਰਸ਼ਨ ਸਿੰਘ ਭੰਮੇ, ਗ਼ਜ਼ਲਗੋ ਬਿੱਕਰ ਸਿੰਘ ਵਿਯੋਗੀ, ਗੀਤਕਾਰ ਗੁਰਾਦਿੱਤਾ ਸਿੰਘ ਸੰਧੂ ਅਤੇ ਬਲਬੀਰ ਕੌਰ ਬੱਬੂ ਸੈਣੀ ਨੇ ਸ਼ਿਰਕਤ ਕੀਤੀ। ਸਮਾਗਮ ਦੀ ਅਰੰਭਤਾ ਪਦਮਸ਼੍ਰੀ ਡਾ. ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ ।
ਪੰਜਾਬੀ ਗੀਤ ਕਲਾ ਮੰਚ ਪੰਜਾਬ ਵਲੋਂ ਫੇਸਬੁੱਕ ਪੇਜ ‘ਤੇ ਪਿਛਲੇ ਸਾਲ ਕਰਵਾਏ ਗਏ ਗੀਤ ਮੁਕਾਬਲੇ ਦਾ ਆਤੰਮ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਗੁਰਕੀਰਤ ਸਿੰਘ ਔਲਖ ਨੂੰ ਪਹਿਲਾ, ਕਿੰਦਾ ਯਾਰ ਨੂੰ ਦੂਜਾ ਅਤੇ ਗੁਰਸੇਵਕ ਸਿੰਘ ਬੀੜ ਨੂੰ ਤੀਜਾ ਸਥਾਨ ਪ੍ਰਾਪਤ ਕੀਤਾ ਸੀ ਜਿਸ ਤਹਿਤ ਪਹਿਲੇ ਜੇਤੂ ਨੂੰ 5100 ਰੁਪਏ ਸਨਮਾਨ ਰਾਸ਼ੀ ਤੇ ਵਰਮਾ ਮਲਿਕ ਐਵਾਰਡ, ਦੂਜੇ ਜੇਤੂ ਨੂੰ 3100 ਸਨਮਾਨ ਰਾਸ਼ੀ ਤੇ ਗਿਆਨ ਚੰਦ ਧਵਨ ਐਵਾਰਡ ਅਤੇ ਤੀਜੇ ਜੇਤੂ ਨੂੰ 2100 ਸਨਮਾਨ ਰਾਸ਼ੀ ਤੇ ਮਹਿੰਦਰ ਸਿੰਘ ਮਾਹੀਨੇਕ ਐਵਾਰਡ ਅਤੇ ਤਿੰਨਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਗੀਤ ਮੁਕਾਬਲੇ ਵਿੱਚ ਆਏ ਗੀਤਾਂ ਦਾ ਸਾਂਝਾ ਗੀਤ-ਸੰਗ੍ਰਹਿ ਗੀਤ ਬਗੀਚਾ ਪੁਸਤਕ ਲੋਕ ਅਰਪਣ ਕੀਤੀ ਗਈ ਅਤੇ ਪੰਜਾਬੀ ਗੀਤ ਕਲਾ ਮੰਚ ਵਲੋਂ ਗੀਤਕਾਰ ਕਿੰਦਾ ਯਾਰ ਦੀ ਪੁਸਤਕ ਸੁਰਮਈ ਹਵਾਵਾਂ ਪ੍ਰਕਾਸ਼ਿਤ ਕਰਵਾ ਕੇ ਲੋਕ ਅਰਪਣ ਕੀਤੀ ਗਈ। ਇਸ ਤੋਂ ਇਲਾਵਾ ਉਸਤਾਦ ਗੀਤਕਾਰ ਜਨਕ ਸੰਗਤ ਦੀ ਕਾਵਿ-ਪੁਸਤਕ ਡਾਕੋਂ ਖੁੰਝਿਆ ਖ਼ਤ, ਪ੍ਰਿਤਪਾਲ ਮਲਕਾਣਾ ਦੀ ਪੁਸਤਕ ਕੁਦਰਤ ਦੀ ਮੌਜ ਅਤੇ ਹਰੀਸ਼ ਪਟਿਆਲਵੀ ਦੀ ਅੱਕ ਦੀਆਂ ਅੰਬੀਆਂ ਆਦਿ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਗਈਆਂ।
ਇਸ ਮੌਕੇ ਹਾਜ਼ਿਰ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਅਮਰਜੀਤ ਕੌਰ ਮੋਰਿੰਡਾ,ਦੀਦਾਰ ਸਿੰਘ ਗਿੱਲ, ਧਮਰ ਪਰਵਾਨਾ,ਪ੍ਰੀਤ ਭਗਵਾਨ,ਗੁਰਦੇਵ ਸਿੰਘ ਘਾਰੂ,ਚਰਨਜੀਤ ਸਮਾਲਸਰ,ਸੁਖਚੈਨ ਸਿੰਘ ਚੰਦ ਨਵਾਂ,ਜੱਸੀ ਜਸਪਾਲ ਵਧਾਈਆਂ,ਬਲਦੇਵ ਇੱਕਵਨ,ਜਸਵੀਰ ਫ਼ੀਰਾ,ਸੁਖਜਿੰਦਰ ਮੁਹਾਰ,ਗਗਨ ਫੂਲ,ਸ਼ਮਸ਼ੇਰ ਮਲ੍ਹੀ,ਸ਼ਾਇਰ ਮਨਜੀਤ ਰੰਧਾਵਾ,ਪਵਨ ਸ਼ਰਮਾ, ਚਰਨਜੀਤ ਕੌਰ ਗਰੇਵਾਲ,ਸੁੱਖੀ ਬਨਵੈਤ,ਸੁੱਖ ਸੰਧੂ,ਸਵਰਨ ਕਵਿਤਾ,ਰਿਪੁਦਮਨ ਸ਼ਰਮਾ,ਲਖਵਿੰਦਰ ਸਰੀਂਹ,ਗੁਰਸੇਵਕ ਬੀੜ,ਹਰਵਿੰਦਰ ਸਿੰਘ ਰੋਡੇ,ਹਰਜੀਤ ਸਿੰਘ,ਪ੍ਰਵੀਨ ਸ਼ਰਮਾ,ਸਰਦੂਲ ਸਿੰਘ ਬਰਾੜ, ਅਵਤਾਰ ਸਿੰਘ ਸੋਹੀਆਂ,ਰਾਜੂ ਹਿੰਮਤਪੁਰੀਆਂ,ਹਰਦਰਸ਼ਨ ਨਿਬੈ, ਸੁਖਜਿੰਦਰ ਭੰਗਚੜੀ,ਮਨਜਿੰਦਰ ਗੋਹਲੀ,ਸੁਖਵਿੰਦਰ ਸੁੱਖੀ ਆਦਿ ਨੇ ਹਿੱਸਾ ਲਿਆ ਅਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਕੁਲਵੰਤ ਸਰੋਤਾ ਵਲੋਂ ਨਿਭਾਈ ਗਈ।
ਪੰਜਾਬੀ ਗੀਤ ਕਲਾ ਮੰਚ ਦੀ ਸਮੂਚੀ ਟੀਮ ਪ੍ਰਧਾਨ ਬਲਵੀਰ ਕੌਰ ਬੱਬੂ ਸੈਣੀ , ਖਜਾਨਚੀ ਸੁਖਚੈਨ ਸਿੰਘ ਚੰਦ ਨਵਾਂ , ਹਾਜ਼ਿਰ ਸਨ ਸਮਾਗਮ ਦੀ ਸਮਾਪਤੀ ਤੇ ਪੰਜਾਬੀ ਗੀਤ ਕਲਾ ਮੰਚ ਪੰਜਾਬ ਦੇ ਸਰਪ੍ਰਸਤ ਉਸਤਾਦ ਜਨਕ ਸੰਗਤ, ਪ੍ਰਧਾਨ ਬਲਵੀਰ ਕੌਰ ਬੱਬੂ ਸੈਣੀ,ਸਲਾਹਕਾਰ ਹਰਦੇਵ ਹਮਦਰਦ ਵੱਲੋਂ ਆਏ ਹੋਏ ਮੁੱਖ ਮਹਿਮਾਨਾ, ਗੀਤਕਾਰ ਅਤੇ ਸਾਹਿਤਕਾਰਾਂ ਦਾ ਇਸ ਸਮਾਗਮ ਵਿੱਚ ਸ਼ਿਰਕਤ ਕਰਨ ‘ਤੇ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ਅਤੇ ਸ਼ਾਮਲ ਹੋਏ ਸਾਹਿਤਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਮੰਚ ਦੇ ਖ਼ਜਾਨਚੀ ਸੁਖਚੈਨ ਸਿੰਘ ਚੰਦ ਨਵਾਂ ਅਤੇ ਪ੍ਰੈਸ ਸਕੱਤਰ ਜਸਵੰਤ ਗਿੱਲ ਸਮਾਲਸਰ ਨੇ ਦਿੰਦਿਆ ਕਿਹਾ ਕਿ ਭਵਿੱਖ ਵਿਚ ਵੀ ਮੰਚ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਇਸ ਤਰ੍ਹਾਂ ਦੇ ਸਾਹਿਤਕ ਸਮਾਗਮ ਉਲੀਕਦਾ ਰਹੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਏ ਗੋਤਰ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਮਨਾਉਣ ਸੰਬੰਧੀ ਮੀਟਿੰਗ
Next articleSAMAJ WEEKLY = 15/05/2024