ਪੰਜਾਬੀ ਸਾਹਿਤ ਸਭਾ ਨਾਰੀ ਦਿਵਸ ਮਨਾਵੇਗੀ

ਪੰਜਾਬੀ ਸਾਹਿਤ ਸਭਾ ਨਾਰੀ ਦਿਵਸ ਮਨਾਵੇਗੀ

(ਸਮਾਜ ਵੀਕਲੀ)-

ਧੂਰੀ (ਰਮੇਸ਼ਵਰ ਸਿੰਘ)- ਸਥਾਨਕ ਪੰਜਾਬੀ ਸਾਹਿਤ ਸਭਾ ਇਸ ਵਾਰੀ ਆਪਣੀ ਮਾਸਿਕ ਇਕੱਤਰਤਾ ਪਹਿਲੇ ਐਤਵਾਰ 03 ਮਾਰਚ ਦੀ ਥਾਂ 08 ਮਾਰਚ ( ਸ਼ੁਕਰਵਾਰ ) ਨੂੰ ਕੌਮਾਂਤਰੀ ਨਾਰੀ ਦਿਵਸ ਵਜੋਂ ਕਰੇਗੀ , ਜਿਸ ਵਿੱਚ ਅਜੋਕੇ ਸਮਾਜ ਵਿੱਚ ਔਰਤ ਦੀ ਦਸ਼ਾ ਅਤੇ ਨਾਰੀ ਸਸ਼ਕਤੀਕਰਨ ਬਾਰੇ ਵਿਚਾਰ ਚਰਚਾ ਕਰਨ ਤੋਂ ਇਲਾਵਾ ਇਸ ਦਿਵਸ ਨਾਲ਼ ਸੰਬੰਧਿਤ ਰਚਨਾਵਾਂ ਪੇਸ਼ ਕਰਨ ਲਈ ਸਮੂਹ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਹੈ ।

ਪ੍ਰੈਸ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਨੇ ਦੱਸਿਆ ਕਿ ਭਾਵੇਂ ਸਭਾ ਆਪਣੀ ਮਾਸਿਕ ਇਕੱਤਰਤਾ ਹਰ ਮਹੀਨੇ ਦੇ ਪਹਿਲੇ ਐਤਵਾਰ ਕਰਦੀ ਹੈ ਲੇਕਿਨ ਇਸ ਵਾਰੀ ਸਾਹਿਤ ਅਕਾਦਮੀ ਦੀ ਚੋਣ ਅਤੇ ਨਾਰੀ ਦਿਵਸ ਨੂੰ ਮੁੱਖ ਰੱਖਦਿਆਂ ਇਹ ਤਬਦੀਲੀ ਕੀਤੀ ਗਈ ਹੈ ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕਿਰਤੀ
Next articleबोधिसत्व अंबेडकर पब्लिक सीनियर सेकेंडरी स्कूल में मनाया गया संत श्री गुरु रविदास जी का गुरुपर्व