ਪੰਜਾਬੀ ? (ਭਾਗ: ਚੌਥਾ)

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਕਲਰਕ ਜਾਂ ਮੈਨੇਜਰ ਹੈ, ਡਰਾਇੰਗ ਹੈ ਜਾਂ ਰੇਜ਼ਰ ਹੈ,
ਲੈਂਸ ਭਾਵੇਂ ਲੇਜ਼ਰ ਹੈ, ਵਾਇਰਲੈੱਸ ਜਾਂ ਪੇਜ਼ਰ ਹੈ,
ਜੈਕੇਟ ਜਾਂ ਬਲੇਜ਼ਰ ਹੈ, ਕੁੱਝ ਵੀ ਪੰਜਾਬੀ ਨੀ’।

ਪੀਅਨ ਜਾਂ ਸਵੀਪਰ ਹੈ, ਬਾਲਰ ਹੈ ਜਾਂ ਕੀਪਰ ਹੈ,
ਇੰਡੀਕੇਟਰ ਜਾਂ ਡੀਪਰ ਹੈ, ਥਰੈਸ਼ਰ ਚਾਹੇ ਰੀਪਰ ਹੈ,
ਸੈਂਡਲ ਜਾਂ ਸਲੀਪਰ ਹੈ, ਕੁੱਝ ਵੀ ਪੰਜਾਬੀ ਨੀ’।

ਸਿੰਗਰ ਹੈ ਜਾਂ ਐਕਟਰ ਹੈ, ਪ੍ਰੋਡਿਊਸਰ ਜਾਂ ਡਾਇਰੈਕਟਰ ਹੈ,
ਕਲੋਨੀ ਹੈ ਜਾਂ ਸੈਕਟਰ ਹੈ, ਇਮੇਜ ਭਾਵੇਂ ਕਰੈਕਟਰ ਹੈ,
ਸਟਿੱਕਰ ਜਾਂ ਰਿਫਲੈਕਟਰ ਹੈ, ਕੁੱਝ ਵੀ ਪੰਜਾਬੀ ਨੀ’।

ਜਾਗਿੰਗ ਜਾਂ ਵਾਅਕ ਹੈ, ਸਲੈਬ ਜਾਂ ਬਲਾਕ ਹੈ,
ਇੰਟਰਵਿਊ ਜਾਂ ਟਾਅਕ ਹੈ, ਅਲਾਰਮ ਜਾਂ ਕਲਾਕ ਹੈ,
ਸਟੋਰ ਜਾਂ ਸਟਾਕ ਹੈ, ਕੁੱਝ ਵੀ ਪੰਜਾਬੀ ਨੀ’।

ਡਸਟ ਜਾਂ ਸਕਰੈਪ ਹੈ, ਗ੍ਰਾਫ਼ ਭਾਵੇਂ ਮੈਪ ਹੈ,
ਸੋਂਗ ਹੈ ਜਾਂ ਰੈਪ ਹੈ, ਸ਼ਿੰਕ ਹੈ ਜਾਂ ਟੈਪ ਹੈ,
ਡਿਸਟੈਂਸ ਹੈ ਜਾਂ ਗੈਪ ਹੈ, ਕੁੱਝ ਵੀ ਪੰਜਾਬੀ ਨੀ’।

ਡਿਸਟਿਕ ਜਾਂ ਸਟੇਟ ਹੈ, ਕਲਾਸ-ਫੈਲੋਅ ਜਾਂ ਮੇਟ ਹੈ,
ਐਵਰੇਜ ਯਾ ਰੇਟ ਹੈ, ਕਮਿੰਗ-ਸੂਨ ਜਾਂ ਲੇਟ ਹੈ,
ਡਾਇਰੈਕਟ ਜਾਂ ਸਟਰੇਟ ਹੈ, ਕੁੱਝ ਵੀ ਪੰਜਾਬੀ ਨੀ’।

ਟੂਰਨਾਮੈਂਟ ਜਾਂ ਮੈਚ ਹੈ, ਫਿਲਡਿੰਗ ਜਾਂ ਕੈਚ ਹੈ,
ਫੀਲਿੰਗ ਹੈ ਜਾਂ ਪੈਚ ਹੈ, ਜੋਆਇੰਟ ਜਾਂ ਅਟੈਚ ਹੈ,
ਗਰੁੱਪ ਚਾਹੇ ਬੈਚ ਹੈ, ਕੁੱਝ ਵੀ ਪੰਜਾਬੀ ਨੀ’।

ਸਟਾਪ ਜਾਂ ਸਟਾਰਟ ਹੈ, ਸਪੇਅਰ ਹੈ ਜਾਂ ਪਾਰਟ ਹੈ,
ਬੈਨਰ ਹੈ ਜਾਂ ਚਾਰਟ ਹੈ, ਸਪਾਰਕਿੰਗ ਜਾਂ ਸ਼ਾਰਟ ਹੈ,
ਬਿਊਟੀ ਜਾਂ ਸਮਾਰਟ ਹੈ, ਕੁੱਝ ਵੀ ਪੰਜਾਬੀ ਨੀ’।

ਟ੍ਰੇਨਿੰਗ ਜਾਂ ਐਕਸਰਸਾਈਜ ਹੈ, ਮਮੈਂਟੋ ਜਾਂ ਪ੍ਰਾਈਜ਼ ਹੈ,
ਟਰਮ ਜਾਂ ਸੀਰੀਅਲ ਵਾਈਜ਼ ਹੈ, ਫੀਟਿੰਗ ਹੈ ਜਾਂ ਸਾਈਜ਼ ਹੈ,
ਫਰੈਂਡਸ਼ ਹੈ ਜਾਂ ਗਾਈਜ਼ ਹੈ, ਕੁੱਝ ਵੀ ਪੰਜਾਬੀ ਨੀ’।

ਬੂਥ ਜਾਂ ਸਟੇਸ਼ਨ ਹੈ, ਟਾਸਕ ਜਾਂ ਅਪ੍ਰੇਸ਼ਨ ਹੈ,
ਕੰਟਰੀ ਜਾਂ ਨੇਸ਼ਨ ਹੈ, ਫਿਲਮ ਜਾਂ ਐਨੀਮੇਸ਼ਨ ਹੈ,
ਚਾਰਜ ਯਾ ਐਕਟੀਵੇਸ਼ਨ ਹੈ, ਕੁੱਝ ਵੀ ਪੰਜਾਬੀ ਨੀ’।

ਰੋਮੀ ਦਾ ਘੜਾਮੇਂ ਵਰਕ ਹੈ, ਜੋ ਪੇਸ਼ ਕੀਤਾ ਤਰਕ ਹੈ
ਤੇ ਕੱਢਿਆ ਜੋ ਅਰਕ ਹੈ ਕਿ ਸ਼ਬਦਾਂ ਦੀ ਇਹ ਮੜਕ ਹੈ,
ਜੋ ਰਿਹਾ ਨਾ ਕੋਈ ਫ਼ਰਕ ਹੈ ਤੇ ਬਣੇ ਇਹ ਪੰਜਾਬੀ ਵੀ।
ਰੋਮੀ ਘੜਾਮੇਂ ਵਾਲ਼ਾ।
9855281105

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪੰਜਾਬੀ ? (ਭਾਗ: ਤੀਸਰਾ)
Next articleਕਮਲਜੀਤ ਸਿੰਘ ਸਰਬਸੰਮਤੀ ਨਾਲ ਬੂਲਪੁਰ ਸੁਸਾਇਟੀ ਦੇ ਪ੍ਰਧਾਨ ਬਣੇ