ਚਰਨਜੀਤ ਕੌਰ ਗਰੇਵਾਲ ਨੇ ਸ਼ਬਦ ਚਿੱਤਰ ਲਿਖਿਆ ਕਾਵਿ ਚਿੱਤਰ 

ਪ੍ਰਸਿੱਧ ਲੇਖਕ ਬੁੱਧ ਸਿੰਘ ਨੀਲੋਂ
  (ਸਮਾਜ ਵੀਕਲੀ)
ਦੁਸ਼ਮਣ ਭ੍ਰਿਸ਼ਟਾਚਾਰ ਦਾ ,
ਨੀਲੋਂ ਪਿੰਡ ਦਾ ਬੁੱਧ।
ਇਹ ਨਹੀਂ ਸ਼ਖਸ਼ ਵਿਕਾਊ ,
ਸਭ ਦੇ ਲਿਖੇ ਵਿਰੁੱਧ।
 ਸਾਹਿਤ ਨਾਲ ਲਗਾਓ ਨੇ ,
ਬਣਾ ਦਿੱਤਾ ਵਿਦਵਾਨ ।
ਵਾਰਤਕ ਉਸਦੀ ਪੜਕੇ ,
ਮਿਲਦਾ ਢੇਰ ਗਿਆਨ।
 ਵਾਧੇ ਘਾਟੇ ਝੱਲਦਾ,
ਹੁੰਦਾ ਜਦੋਂ ਉਦਾਸ ।
ਮਾਲਕ ਹੱਥ ਡੋਰੀਆਂ ,
ਦਿਲ ਵਿੱਚ ਰੱਖੀ ਆਸ।
ਪੜ੍ਹਾਈ ਵਿੱਚੇ ਛੁਟ ‘ਗੀ,
ਗਈ ਗਰੀਬੀ ਮਾਰ ।
ਵਿਦਵਾਨ ਮੂੰਹੋਂ ਸੁਣਕੇ ,
ਸੁੰਨ ਹੋਈ ਸਰਕਾਰ।
 ਹਿੰਦੀ ਤੇ ਅੰਗਰੇਜ਼ੀ ,
ਸਾਹਿਤ ਦਾ ਅਨੁਵਾਦ।
ਸੱਤ ਕਿਤਾਬਾਂ ਛਪੀਆਂ,
ਲਿਖਤਾਂ ਵਿੱਚ ਅਜ਼ਾਦ।
ਮੁਸ਼ਟੰਡਾ ਬਾਬਾ ਇਲਤੀ ,
ਕਰਦਾ ਨਵੀਂ ਕਲੋਲ ।
ਚੁਰਾਹੇ ਖੜ ਕੇ ਬੋਲਦਾ  ,
ਸਭ ਦੀ ਖੋਲ੍ਹੀ ਪੋਲ।
ਪੁਸਤਕ ਸਾਹਿਤ ਮਾਫੀਆ ,
ਲਿਖ ਦਿੱਤੀ ਹਿੱਕ ਠੋਕ।
ਧਮਕੀ ਵੀ ਰਹੀ ਮਿਲਦੀ  ,
ਲਿਖਣੋਂ ਨਾ ਸਕੇ ਰੋਕ।
 ਗੌਰਵ ਭਰੀ ਜ਼ਿੰਦਗੀ,
ਮਿਹਨਤੀ ਏ ਇਨਸਾਨ।
ਸਮਾਗਮਾਂ ਵਿੱਚ ਸੱਦ ਕੇ ,
ਕਰਦੇ ਹੈ ਸਨਮਾਨ।
ਸੋਸ਼ਲ ਮੀਡੀਆ ਉੱਤੇ ,
ਪੜਕੇ ਹੋਏ ਕਾਇਲ ।
ਪੰਜਾਬੀ ਭਵਨ ਰਹਿ ਰਿਹਾ,
ਨਹੀਂ ਉਸਾਰੇ ਮਹਿਲ ।
ਸਿਸਟਮ ਖਿਲਾਫ਼ ਲਿਖਦਾ ,
ਵਿੱਢੀ ਹੋਈ ਜੰਗ ।
ਪੱਤਰਕਾਰੀ ਪੂਰ ਰਹੀ ,
ਪਾਠਕ ਦੀ ਹਰ ਮੰਗ।
ਬੁੱਧ ਸਿੰਘ ਨੀਲੋਂ 
ਸੰਪਰਕ-9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ / ਪੀਲ਼ੀ ਪੱਤਰਕਾਰੀ ਦੇ ਨਾਂ
Next articleਪਲੂਟੋ