
ਕਹਾਣੀਕਾਰ ਪਵਨ ਪਰਿੰਦਾ ਬਣੇ ਜਰਨਲ ਸਕੱਤਰ ਅਤੇ ਤੇਜਾ ਸਿੰਘ ਤਿਲਕ ਪ੍ਰਧਾਨ
ਬਰਨਾਲਾ, (ਸਮਾਜ ਵੀਕਲੀ) (ਚੰਡਿਹੋਕ) ਬਰਨਾਲਾ ਦੀ ਮੁੱਢਲੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਰਜਿ: ਦੀ ਸਥਾਨਕ ਚਿੰਟੂ ਪਾਰਕ ਵਿਖੇ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਾਬਕਾ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਦੱਸਿਆ ਕਿ ਪਿਛਲੀ ਆਗੂ ਟੀਮ ਦੇ ਦੋ ਸਾਲਾਂ ਕਾਰਜਕਾਲ ਦੀ ਸਮਾਪਤੀ ਉਪਰੰਤ ਨਵੀਂ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਤੇਜਾ ਸਿੰਘ ਤਿਲਕ ਨੂੰ ਮੁੜ੍ਹ ਪ੍ਰਧਾਨ ਤੇ ਕਹਾਣੀਕਾਰ ਪਵਨ ਪਰਿੰਦਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਤੋਂ ਅਹੁਦੇਦਾਰਾਂ ਦਾ ਕਾਰਜਕਾਲ ਦੋ ਦੀ ਥਾਂ ਤਿੰਨ ਸਾਲ ਦਾ ਹੋਵੇਗਾ। ਸਭਾ ਦੀ ਕਾਰਜਕਾਰਣੀ ਟੀਮ ਦੀ ਚੋਣ ਦਾ ਅਖ਼ਤਿਆਰ ਉਕਤ ਦੋਵਾਂ ਨਵੇਂ ਚੁਣੇ ਆਗੂਆਂ ਨੂੰ ਸੌਂਪਿਆ ਗਿਆ। ਇਸ ਸਮੇਂ ਡਾ.ਸੰਪੂਰਨ ਸਿੰਘ ਟੱਲੇਵਾਲੀਆ, ਬੂਟਾ ਸਿੰਘ ਚੌਹਾਨ, ਤੇਜਿੰਦਰ ਚੰਡਿਹੋਕ, ਰਾਮ ਸਰੂਪ ਸ਼ਰਮਾ, ਕੰਵਰਜੀਤ ਭੱਠਲ, ਡਾ.ਹਰਿਭਗਵਾਨ,ਪਾਲ ਸਿੰਘ ਲਹਿਰੀ, ਮਨਦੀਪ ਕੁਮਾਰ,ਰਘੁਬੀਰ ਸਿੰਘ ਗਿੱਲ ਕੱਟੂ ਤੇ ਹੋਰ ਸਾਹਿਤਕ ਸ਼ਖ਼ਸੀਅਤਾਂ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj